ਆਈ ਤਾਜ਼ਾ ਵੱਡੀ ਖਬਰ
ਭਾਰਤ ਦੇਸ਼ ਦੀ ਧਰਤੀ ਦੇ ਉੱਪਰ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ , ਜੋ ਆਪਣੇ ਆਪਣੇ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਆਉਣ ਵਾਲੇ ਤਿਉਹਾਰਾਂ ਅਤੇ ਮੇਲਿਆਂ ਨੂੰ ਧੂਮਧਾਮ ਨਾਲ ਮਨਾਉਂਦੇ ਹਨ । ਹਰੇਕ ਧਰਮ ‘ਚ ਤਿਉਹਾਰ ਦੀ ਵੱਖਰੀ ਮਾਨਤਾ ਹੁੰਦੀ ਹੈ । ਗੱਲ ਕੀਤੀ ਜਾਵੇ ਜੇਕਰ ਹਿੰਦੂ ਧਰਮ ਦੀ ਤਾਂ , ਹਿੰਦੂ ਧਰਮ ਦੇ ਵਿੱਚ ਵੀ ਲੋਕ ਵੱਖ ਵੱਖ ਧਰਮਾਂ ਦੇ ਵਿੱਚ ਵੰਡੇ ਹੋਏ ਹਨ । ਜੋ ਆਪਣੇ ਆਪਣੇ ਧਰਮ ਦੇ ਹਿਸਾਬ ਦੇ ਨਾਲ ਕਈ ਤਰ੍ਹਾਂ ਦੇ ਦਿਨਾਂ ਅਤੇ ਤਿਉਹਾਰਾਂ ਨੂੰ ਮਨਾਉਂਦੇ ਹਨ। ਇਸ ਧਰਮ ਦੇ ਨਾਲ ਸਬੰਧਤ ਕਈ ਤਰ੍ਹਾਂ ਦੇ ਵੈਦ ਅਤੇ ਕਿਤਾਬਾਂ ਲਿਖੀਆਂ ਗਈਆਂ ਹਨ ।
ਜਿਸ ਦੇ ਵਿੱਚ ਭਗਵਤ ਗੀਤਾ ਕਿਤਾਬ ਦਾ ਕਾਫ਼ੀ ਆਦਰ ਅਤੇ ਸਤਿਕਾਰ ਕੀਤਾ ਜਾਂਦਾ ਹੈ । ਇਸੇ ਵਿਚਕਾਰ ਹੁਣ ਭਗਵਤ ਗੀਤਾ ਦੇ ਨਾਲ ਸਬੰਧਤ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ , ਕੀ ਹੁਣ ਸਕੂਲਾਂ ਦੇ ਵਿੱਚ ਵੀ ਭਗਵਤ ਗੀਤਾ ਦੇ ਪਾਠ ਬੱਚਿਆਂ ਨੂੰ ਪੜ੍ਹਾਏ ਜਾਣਗੇ । ਅਗਲੇ ਸਾਲ ਅਕਾਦਮੀ ਸਾਲ ਤੋਂ ਇਹ ਭਗਵਤ ਗੀਤਾ ਦੇ ਪਾਠ ਬੱਚਿਆਂ ਨੂੰ ਪੜ੍ਹਾਏ ਜਾਣਗੇ । ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੰਤਰਰਾਸ਼ਟਰੀ ਗੀਤਾ ਮਹਾਤਉਤਸਵ ਚ ਇਹ ਵੱਡਾ ਐਲਾਨ ਕੀਤਾ ਹੈ ।
ਉਨ੍ਹਾਂ ਦੱਸਿਆ ਹੈ ਕਿ ਭਗਵਤ ਗੀਤਾ ਦੀਆਂ ਕੁਝ ਤੁੱਕਾਂ ਪੰਜਵੀਂ ਤੇ ਸੱਤਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਬਣਨਗੀਆਂ । ਜਿਨ੍ਹਾਂ ਨੂੰ ਵਿਦਿਆਰਥੀ ਪੜ੍ਹ ਕੇ ਇਨ੍ਹਾਂ ਤੋਂ ਕੁਝ ਹੀ ਸਿੱਖਿਆ ਹਾਸਲ ਕਰਨਗੇ । ਉਥੇ ਹੀ ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਗੀਤਾ ਦਾ ਸਾਰ ਆਪਣੇ ਜੀਵਨ ਦੇ ਵਿੱਚ ਜਿਊਣਾ ਚਾਹੀਦਾ ਹੈ ਅਤੇ ਗੀਤਾਂ ਵਿੱਚ ਸਾਡੇ ਸਾਰਿਆਂ ਦੇ ਲਈ ਸੰਦੇਸ਼ ਦਿੱਤਾ ਹੁੰਦਾ ਹੈ ।
ਇਸ ਦੇ ਨਾਲ ਹੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਜੋਤੀਸਰ ਚ ਗੀਤਸਥਲੀ ਵਿਖੇ ਦੋ ਏਕੜ ਜ਼ਮੀਨ ਤੇ ਮਹਾਂਭਾਰਤ ਥੀਮ ਤੇ ਮਿੳੂਜ਼ੀਅਮ ਬਣਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਅਨੁਸਾਰ ਅਗਲੇ ਸਾਲ ਤੋਂ ਰਾਮਲੀਲਾ ਦੀ ਤਰ੍ਹਾਂ ਅੰਤਰਰਾਸ਼ਟਰੀ ਗੀਤਾ ਉਤਸਵ ਦੌਰਾਨ ਕ੍ਰਿਸ਼ਨ ਮਹਾਉਤਸਵ ਦਾ ਆਯੋਜਨ ਵੀ ਕੀਤਾ ਜਾਵੇਗਾ । ਸੋ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵੱਲੋਂ ਹੁਣ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਬਚਿਆਂ ਨੂੰ ਆਪਣੇ ਧਰਮ ਤੇ ਇਤਿਹਾਸ ਦੇ ਨਾਲ ਜੋੜਨ ਦੇ ਲਈ ਤੇ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਭਗਵਤ ਗੀਤਾ ਦਾ ਪਾਠ ਪੜ੍ਹਾਉਣਾ ਅਗਲੇ ਸਾਲ ਤੋਂ ਲਾਜ਼ਮੀ ਹੋ ਜਾਵੇਗਾ ।
Previous Postਪੰਜਾਬ ਚ ਇਥੇ ਪਿਓ ਪੁੱਤ ਨੂੰ ਜਾਨ ਬਚਾਉਂਦਿਆਂ ਮਿਲੀ ਇਸ ਤਰਾਂ ਮੌਤ – ਇਲਾਕੇ ਚ ਪਿਆ ਸੋਗ
Next Postਪੰਜਾਬ ਚ ਇਥੇ ਵਿਆਹ ਦੀਆਂ ਖੁਸ਼ੀਆਂ ਚ ਪਿਆ ਮਾਤਮ ਵਾਪਰਿਆ ਇਹ ਭਾਣਾ – ਤਾਜਾ ਵੱਡੀ ਖਬਰ