ਭਗਤ ਸਿੰਘ ਦੀ ਫਾਂਸੀ ਦੀ ਰਿਹਸਲ ਕਰਦੇ ਵਾਪਰਿਆ ਭਾਣਾ, 12 ਸਾਲਾਂ ਲੜਕੇ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਸੂਰਬੀਰਾ ਦੀ ਸ਼ਹੀਦੀ ਕਾਰਨ ਸਾਡਾ ਭਾਰਤ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ । ਜਿਨ੍ਹਾਂ ਸ਼ਹੀਦਾਂ ਵਿੱਚੋਂ ਭਗਤ ਸਿੰਘ ਦਾ ਨਾਮ ਵੀ ਇਕ ਹੈ । ਬਹੁਤ ਸਾਰੇ ਨੌਜਵਾਨ ਭਗਤ ਸਿੰਘ ਨੂੰ ਆਪਣਾ ਆਈਡਲ ਮੰਨਦੇ ਹਨ ਤੇ ਉਨ੍ਹਾਂ ਦੇ ਆਦਰਸ਼ ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ । ਦੂਜੇ ਪਾਸੇ ਸਕੂਲਾਂ ਕਾਲਜਾਂ ਵਿੱਚ ਵੀ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਤ ਸਮੇਂ ਸਮੇਂ ਤੇ ਪਾਠ ਪੜ੍ਹਾਏ ਜਾਂਦੇ ਹਨ ਤੇ ਬਹੁਤ ਸਾਰੇ ਨਾਟਕਾਂ ਜ਼ਰੀਏ ਬੱਚਿਆਂ ਨੂੰ ਭਗਤ ਸਿੰਘ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ । ਉੱਥੇ ਹੀ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਤ ਇਸ ਸਮਾਗਮ ਦੀ ਤਿਆਰੀ ਕਰਦਿਆਂ ਇਕ ਬੱਚੇ ਨਾਲ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

ਦਰਅਸਲ ਮਾਮਲਾ ਕਰਨਾਟਕਾ ਦੇ ਚਿੱਤਰ ਦੁਰਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿਥੇ ਇਕ ਬਾਰਾਂ ਸਾਲਾ ਲੜਕੇ ਦੀ ਮੌਤ ਉਸ ਵੇਲੇ ਹੋਈ ਜਦੋਂ ਉਹ ਸ਼ਨੀਵਾਰ ਨੂੰ ਆਪਣੇ ਘਰ ਇੱਕ ਸਕੂਲੀ ਸਮਾਗਮ ਲਈ ਭਗਤ ਸਿੰਘ ਦੀ ਫਾਂਸੀ ਦੀ ਰਿਹਰਸਲ ਕਰ ਰਿਹਾ ਸੀ। ਪੁਲੀਸ ਮੁਤਾਬਕ ਦਿੱਤੀ ਗਈ ਜਾਣਕਾਰੀ ਅਨੁਸਾਰ ਘਟਨਾ ਵੇਲੇ ਬੱਚਾ ਇਕੱਲਾ ਘਰ ਵਿਚ ਜਦੋਂ ਮਾਪੇ ਵਾਪਸ ਆਏ ਤਾਂ ਉਨ੍ਹਾਂ ਨੇ ਪੁੱਤ ਨੂੰ ਪੱਖੇ ਨਾਲ ਲਟਕਦਾ ਦੇਖਿਆ । ਮੀਡੀਆ ਰਿਪੋਰਟਾਂ ਮੁਤਾਬਕ ਸੰਜੇ ਗੌੜਾ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਇਕ ਢਾਬਾ ਚਲਾਉਂਦੇ ਹਨ ।

ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਬੱਚਾ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਮਾਤਾ ਪਿਤਾ ਨੂੰ ਕਰੀਬ ਰਾਤ ਨੂੰ ਕਰੀਬ ਨੌਂ ਵਜੇ ਪਤਾ ਚੱਲਿਆ, ਜਦੋਂ ਉਨ੍ਹਾਂ ਵੱਲੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਦਰਵਾਜ਼ਾ ਅੰਦਰੋਂ ਬੰਦ ਸੀ । ਕਾਫ਼ੀ ਦੇਰ ਤਕ ਦਰਵਾਜ਼ਾ ਖੜਕਾਇਆ ਗਿਆ, ਜਦੋਂ ਅੰਦਰੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਦੇ ਗੁਆਂਢੀ ਆ ਗਏ ।

ਗੁਆਂਢੀਆਂ ਨੇ ਖਿੜਕੀ ਤੋਂ ਦੇਖਿਆ ਤਾਂ ਲੜਕਾ ਛੱਤ ਵਾਲੇ ਪੱਖੇ ਨਾਲ ਲਟਕਿਆ ਹੋਇਆ ਸੀ, ਇਸ ਤੋਂ ਤੁਰੰਤ ਬਾਅਦ ਲੜਕੇ ਦੀ ਮਾਂ ਨੇ ਆਪਣੇ ਪਤੀ ਨੂੰ ਬੁਲਾਇਆ ਜਿਸ ਨੇ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਉਸੇ ਵੇਲੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ । ਪੁਲੀਸ ਨੇ ਦੱਸਿਆ ਕਿ ਲੜਕੇ ਨੇ ਰੱਸੀ ਨਾਲ ਫਾਹਾ ਬਣਾ ਕੇ ਭਗਤ ਸਿੰਘ ਵਾਂਗ ਲਟਕਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਕਥਿਤ ਤੌਰ ਤੇ ਆਪਣਾ ਸਿਰ ਫਾਹੇ ਵਿੱਚ ਲਾ ਦਿੱਤਾ ਅਤੇ ਮੰਜੇ ਤੋਂ ਛਾਲ ਮਾਰ ਦਿੱਤੀ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।