ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਦੇ ਵਿੱਚ ਇਸ ਵੇਲੇ ਕੁਦਰਤ ਦੀ ਕਰੋਪੀ ਵੇਖਣ ਨੂੰ ਮਿਲਦੀ ਪਈ ਹੈ, ਜਿਸ ਕਾਰਨ ਕਾਫੀ ਵੱਡਾ ਨੁਕਸਾਨ ਹੁੰਦਾ ਪਿਆ ਹੈ। ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਤੇ ਹਨ, ਜਿੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ l ਇਸੇ ਵਿਚਾਲੇ ਗੱਲ ਕਰਾਂਗੇ ਗੁਆਂਡੀ ਦੇਸ਼ ਪਾਕਿਸਤਾਨ ਦੀ, ਜਿੱਥੇ ਇੱਕੋ ਪਰਿਵਾਰ ਦੇ 12 ਜੀਆਂ ਦੀ ਦਰਦਨਾਕ ਮੌਤ ਹੋ ਗਈ l
ਜਿਸ ਕਾਰਨ ਇਲਾਕੇ ਭਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਉੱਤਰ ਪੱਛਮੀ ਪਾਕਿਸਤਾਨ ‘ਚ ਭਾਰੀ ਮੌਨਸੂਨ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਇਕ ਪਰਿਵਾਰ ਦੇ 9 ਬੱਚਿਆਂ ਸਮੇਤ ਘੱਟੋ-ਘੱਟ 12 ਮੈਂਬਰਾਂ ਦੀ ਮੌਤ ਹੋ ਗਈ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਭਾਈ ਜਾ ਰਹੀ l ਇਸ ਸਬੰਧੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ l ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਪੁਲਸ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ਦੇ ਮੈਦਾਨ ਖੇਤਰ ਵਿੱਚ ਵਾਪਰੀ। ਕਾਨੂੰਨ ਲਾਗੂ ਕਰਨ ਵਾਲਿਆਂ ਨੇ ਕਿਹਾ ਕਿ ਮਲਬੇ ਤੋਂ ਸਾਰੀਆਂ 12 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਮੈਡੀਕਲ-ਕਾਨੂੰਨੀ ਕਾਰਵਾਈਆਂ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਡਾਨ ਅਖਬਾਰ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਘਟਨਾ ‘ਚ ਦੋ ਔਰਤਾਂ, ਇਕ ਆਦਮੀ ਅਤੇ ਨੌਂ ਬੱਚੇ ਮਾਰੇ ਗਏ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਭਾਰੀ ਨੁਕਸਾਨ ਹੁੰਦਾ ਪਿਆ ਹੈ l ਇਸੇ ਵਿਚਾਰੇ ਨੂੰ ਪਾਕਿਸਤਾਨ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਦੇ ਚਲਦੇ ਇਕੋ ਪਰਿਵਾਰ ਦੇ 12 ਜੀਆਂ ਦੀ ਮੌਤ ਹੋ ਚੁੱਕੀ ਹੈ।
Previous Postਪੰਜਾਬ ਚ ਇਹਨਾਂ 3 ਦਿਨਾਂ ਚ ਬਿਜਲੀ ਦਾ ਹੋ ਸਕਦਾ ਵੱਡਾ ਸੰਕਟ - ਬਿਜਲੀ ਮੁਲਾਜਮ ਜਾ ਰਹੇ ਸਮੂਹਿਕ ਛੁੱਟੀ ਉੱਤੇ
Next Postਪੰਜਾਬ ਦੇ ਇਹਨਾਂ ਜਿਲਿਆਂ ਚ ਆ ਰਿਹਾ ਮੀਂਹ - ਖਿੱਚੋ ਤਿਆਰੀ