ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਸਮੇਂ ਦੇ ਵਿੱਚ ਮੋਬਾਇਲ ਫੋਨ ਹਰੇਕ ਮਨੁੱਖ ਦੇ ਲਈ ਇੱਕ ਅਜਿਹਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਹੈ, ਜਿਸ ਬਿਨਾਂ ਜ਼ਿੰਦਗੀ ਹੁਣ ਸੰਭਵ ਨਹੀਂ ਜਾਪਦੀ l ਇਕ ਇਕ ਸੈਕਿੰਡ ਬਾਅਦ ਲੋਕ ਫੋਨ ਵੇਖਦੇ ਹਨ, ਜਿਸਦੀ ਮਾੜੇ ਪ੍ਰਭਾਵ ਵੀ ਮਨੁੱਖੀ ਸਰੀਰ ਤੇ ਵੇਖਣ ਨੂੰ ਮਿਲਦੇ ਹਨ l ਮੋਬਾਇਲ ਫੋਨ ਜਿਸ ਨੂੰ 24 ਘੰਟੇ ਮਨੁੱਖ ਆਪਣੇ ਕੋਲ ਰੱਖਦਾ ਹੈ ਉਸ ਮੋਬਾਇਲ ਫੋਨ ਦੇ ਨਾਲ ਜਿੱਥੇ ਮਨੁੱਖ ਕਈ ਵਾਰ ਵੱਡੀਆਂ ਮੁਸੀਬਤਾਂ ਦੇ ਵਿੱਚ ਘਿਰ ਜਾਂਦਾ ਹੈ, ਉਥੇ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਨਾਲ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਡੇਢ ਸਾਲਾਂ ਦੀ ਬੱਚੀ ਦੇ ਮੂੰਹ ਵਿੱਚ ਚਾਰਜਰ ਪਾਉਣ ਦੇ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ।
ਮਾਮਲਾ ਤੇਲੰਗਾਨਾ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਨਿਰਮਲ ਜ਼ਿਲੇ ‘ਚ ਇਕ ਬੱਚੀ ਦੇ ਮੂੰਹ ‘ਚ ਚਾਰਜਰ ਫੋਨ ਕਰਨ ਉਸਦੀ ਮੌਤ ਹੋ ਗਈ। ਆਮਤੋਰ ਤੇ ਫ਼ੋਨ ਚਾਰਜਿੰਗ ਬੋਰਡ ਬੈੱਡ ਦੇ ਨੇੜੇ ਹੁੰਦਾ ਹੈ। ਲੋਕ ਵਾਰ-ਵਾਰ ਬੈੱਡ ਤੋਂ ਉੱਠਣ ਤੇ ਅਸੁਵਿਧਾ ਤੋਂ ਬਚਣ ਲਈ ਅਜਿਹੇ ਪ੍ਰਬੰਧ ਕਰਦੇ ਹਨ ਤੇ ਫੋਨ ਚਾਰਜ ਕਰਕੇ ਚਾਰਜਰ ਬੈੱਡ ਦੇ ਕੋਲ ਹੀ ਛੱਡ ਦਿੰਦੇ ਹਨ। ਜਿਸ ਘਰ ‘ਚ ਬੱਚੇ ਨਹੀਂ ਹੁੰਦੇ, ਉੱਥੇ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜੇਕਰ ਬੋਰਡ ‘ਤੇ ਲਗਾਇਆ ਚਾਰਜਰ ਕਿਸੇ ਬੱਚੇ ਦੇ ਸੰਪਰਕ ‘ਚ ਆ ਜਾਵੇ ਤਾਂ ਕਈ ਵਾਰ ਇਹ ਜਾਨਲੇਵਾ ਵੀ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕੀਤਾ ਗਿਆ ਹੈ ਜਿੱਥੇ ਇਕ ਛੋਟਾ ਜਿਹਾ ਬੱਚਾ ਜਦੋਂ ਮੋਬਾਇਲ ਫੋਨ ਆਪਣੇ ਮੂੰਹ ਵਿੱਚ ਪਾਉਂਦਾ ਹੈ ਤਾਂ ਇਸ ਨਾਲ ਉਸਦੀ ਮੌਤ ਹੋ ਜਾਂਦੀ ਹੈ।ਡੇਢ ਸਾਲ ਦੀ ਆਰਾਧਿਆ ਨੂੰ ਪਤਾ ਨਹੀਂ ਸੀ ਕਿ ਬੋਰਡ ਤੋਂ ਲਟਕ ਰਹੇ ਚਾਰਜਰ ‘ਚ ਕਰੰਟ ਹੈ। ਉਸਨੇ ਇਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਚਾਰਜਰ ਦੀ ਤਾਰ ਆਪਣੇ ਮੂੰਹ ਵਿੱਚ ਪਾ ਲਈ। ਚਾਰਜਰ ‘ਚੋਂ ਕਰੰਟ ਆਉਣ ਕਾਰਨ ਆਰਾਧਿਆ ਦੇ ਮੂੰਹ ‘ਚ ਝਟਕਾ ਲੱਗਾ ਅਤੇ ਉਹ ਉੱਚੀ-ਉੱਚੀ ਰੋਣ ਲੱਗੀ। ਆਰਾਧਿਆ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਉਸ ਕੋਲ ਆਏ ਅਤੇ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਪਰਿਵਾਰ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ, ਉਥੇ ਹੀ ਪਰਿਵਾਰ ਵੱਲੋਂ ਹੋਰਾਂ ਲੋਕਾਂ ਨੂੰ ਵੀ ਗਿਣਤੀ ਕੀਤੀ ਜਾ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਚਾਰਜਰ ਤੇ ਮੋਬਾਇਲ ਤੋਂ ਦੂਰ ਰੱਖੋ l
Previous Postਹੁਣੇ ਹੁਣੇ ਇਥੇ ਇੰਟਰਨੈਟ ਸੇਵਾ ਕੀਤੀ ਗਈ ਬੰਦ - ਮਹੌਲ ਖਰਾਬ ਨੂੰ ਦੇਖ ਲਿਆ ਵੱਡਾ ਫੈਸਲਾ
Next Postਲਾੜਾ ਲਾੜੀ ਸੁਹਾਗਰਾਤ ਮੌਕੇ ਬੈਠੇ ਸੀ ਬਾਲਕੋਨੀ ਚ , ਅਚਾਨਕ ਵਾਪਰ ਗਿਆ ਭਾਣਾ