ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਅਜਿਹੇ ਦੁਖਦਾਈ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਵਿਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ ਜਿਸ ਨੂੰ ਸੁਣ ਕੇ ਸਾਰੇ ਲੋਕ ਦੁਖੀ ਹੋ ਜਾਂਦੇ ਹਨ। ਪੰਜਾਬ ਵਿੱਚ ਬੱਚਿਆਂ ਨਾਲ ਵਾਪਰਨ ਵਾਲੇ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਅੱਜ ਇੱਥੇ ਮਾਪਿਆਂ ਵੱਲੋ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਉਥੇ ਹਾਦਸਿਆਂ ਵਿੱਚ ਬਹੁਤ ਸਾਰੇ ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਾਉਣ ਦੇ ਮਹੀਨੇ ਵਿੱਚ ਜਿੱਥੇ ਬੱਚਿਆਂ ਵੱਲੋਂ ਵੀ ਇਹ ਤਿਉਹਾਰ ਖੁਸ਼ੀ-ਖੁਸ਼ੀ ਮਨਾਇਆ ਜਾ ਰਿਹਾ ਹੈ। ਜਿੱਥੇ ਸਾਉਣ ਦੇ ਮਹੀਨੇ ਵਿੱਚ ਕੁੜੀਆ ਵੱਲੋਂ ਪੀਂਘਾਂ ਪਾਈਆਂ ਜਾਂਦੀਆਂ ਹਨ ਅਤੇ ਝੂਟੇ ਲਏ ਜਾਂਦੇ ਹਨ। ਉੱਥੇ ਹੀ ਕਈ ਹਾਦਸੇ ਵੀ ਵਾਪਰੇ ਜਾਂਦੇ ਹਨ।
ਹੁਣ ਇੱਥੇ ਹੱਸਦਿਆਂ ਖੇਡਦਿਆਂ 7 ਸਾਲਾਂ ਦੀ ਬੱਚੀ ਦੀ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ 7 ਸਾਲਾਂ ਦੀ ਬੱਚੀ ਦੀ ਪੀਂਘ ਉਪਰ ਝੂਟੇ ਲੈਂਦੇ ਸਮੇਂ ਮੌਤ ਹੋ ਗਈ। ਇਹ ਘਟਨਾ ਲੁਧਿਆਣਾ ਦੇ ਫੀਲਡਗੰਜ ਦੇ ਫੋਨ ਨੰਬਰ 16 ਵਿੱਚ ਇੱਕ ਕਿਰਾਏ ਦੇ ਘਰ ਵਿਚ ਰਹਿਣ ਵਾਲੇ ਪਰਿਵਾਰਾਂ ਨਾਲ ਵਾਪਰੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਝੀ ਆਪਣੇ ਘਰ ਦੇ ਵਿਚ ਹੀ ਇਕ ਲੋਹੇ ਦੇ ਐਂਗਲ ਨਾਲ ਚੁੰਨੀ ਦਾ ਸਹਾਰਾ ਬਣਾਕੇ ਪੀਘ ਝੂਟਦੀ ਹੋਈ ਇਸ ਹਾਦਸੇ ਦਾ ਸ਼ਿਕਾਰ ਹੋ ਗਈ।
ਪੀਂਘ ਝੂਟਦੇ ਸਮੇਂ ਅਚਾਨਕ ਹੀ ਇੱਕ ਸਾਈਟ ਤੋਂ ਚੁੰਨੀ ਟੁੱਟ ਗਈ ਅਤੇ ਜਿਸ ਕਾਰਨ ਬੱਚੀ ਦੇ ਗਲੇ ਵਿੱਚ ਫਸ ਗਈ। ਚੁੰਨੀ ਦੇ ਕਾਰਨ ਬੱਚੀ ਦਾ ਦਮ ਘੁੱਟ ਗਿਆ। ਬੱਚੀ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਮਾਪਿਆਂ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਦੀ ਦੂਜੀ ਧੀ ਵੱਲੋਂ ਨਾਜ਼ਿਦੀ ਨਾਲ ਵਾਪਰੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਤੁਰੰਤ ਮਾਪਿਆਂ ਵੱਲੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲਣ ਤੇ ਪੁਲਿਸ ਵੱਲੋਂ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਮੂਲ ਰੂਪ ਵਿੱਚ ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਬੱਚੀ ਦਾ ਪਿਤਾ ਪੇਂਟ ਦਾ ਕੰਮ ਕਰਦਾ ਹੈ ਅਤੇ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਕਿਰਾਏ ਤੇ ਰਹਿ ਰਿਹਾ ਹੈ।
Previous Postਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ – ਕਨੇਡਾ ਚ ਹੁਣ ਕਰਤਾ ਇਹ ਵੱਡਾ ਐਲਾਨ
Next Postਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ਹੁਣ ਸ਼ੁਰੂ ਕੀਤਾ ਇਹ ਕੰਮ , ਜਨਤਾ ਚ ਖੁਸ਼ੀ