ਆਈ ਤਾਜਾ ਵੱਡੀ ਖਬਰ
ਆਮਤੌਰ ਤੇ ਰੈਸਟੋਰੈਂਟ ਵਿੱਚ ਵੱਖੋ ਵੱਖਰੇ ਪ੍ਰਕਾਰ ਦੀਆਂ ਚੀਜ਼ਾਂ ਲੋਕ ਖਾਣੀਆਂ ਪਸੰਦ ਕਰਦੇ ਹਨ l ਹਰੇਕ ਰੈਸਟੋਰੈਂਟ ਤੇ ਹੋਟਲ ਦਾ ਸਵਾਦ ਵੱਖਰਾ ਹੁੰਦਾ ਹੈ l ਜਿੱਥੇ ਦਾ ਸਵਾਦ ਜਿਆਦਾ ਹੁੰਦਾ ਹੈ, ਉੱਥੇ ਲੋਕਾਂ ਦੀ ਗਿਣਤੀ ਵੀ ਜਿਆਦਾ ਹੁੰਦੀ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੇ ਰੈਸਟੋਰੈਂਟ ਬਾਰੇ ਦੱਸਾਂਗੇ, ਜਿੱਥੇ ਇੱਕ ਬੰਦੇ ਨੇ ਇੱਕ ਡਿਸ਼ ਆਰਡਰ ਕੀਤੀ ਸੀ ਤੇ ਉਸ ਦੀ ਪਹਿਲੀ ਬੁਰਕੀ ਖਾਂਦੇ ਸਾਰ ਹੀ ਉਸਦੀ ਜਾਨ ਚਲੀ ਗਈ, ਜਿਸ ਕਾਰਨ ਹੁਣ ਸਾਰਿਆਂ ਦੇ ਹੋਸ਼ ਉੱਡੇ ਹੋਏ ਹਨ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ l ਜਿੱਥੇ ਇੰਗਲੈਂਡ ਦੇ ਇਕ ਵਿਅਕਤੀ ਨਾਲ ਚਿਕਨ ਖਾਣ ਤੋਂ ਬਾਅਦ ਪਹਿਲੀ ਬੁਰਕੀ ਲੈਣ ਤੋਂ ਬਾਅਦ ਉਹ ਮਰ ਗਿਆ।
ਇਹ ਮਾਮਲਾ 2 ਸਾਲ ਪੁਰਾਣਾ ਹੈ, ਪਰ ਅੱਜ ਵੀ ਇਹ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ ਤੇ ਹਰ ਕਿਸੇ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ। ਜਦੋਂ ਇਹ ਘਟਨਾ ਵਾਪਰੀ ਸੀ ਤਾਂ, ਲੋਕ ਇਸ ਰੈਸਟੋਰੈਂਟ ਦੇ ਵਿੱਚ ਆਉਣ ਤੋਂ ਵੀ ਡਰਦੇ ਸਨ, ਲੋਕਾਂ ਵਿੱਚ ਇਸ ਰੈਸਟੋਰੈਂਟ ਨੂੰ ਲੈ ਕੇ ਇੰਨਾ ਜ਼ਿਆਦਾ ਡਰ ਪਾਇਆ ਜਾ ਰਿਹਾ ਸੀ ਕਿ ਇਸ ਰੈਸਟੋਰੈਂਟ ਨੂੰ ਇਸ ਘਟਨਾ ਤੋਂ ਬਾਅਦ ਕਾਫੀ ਘਾਟੇ ਦਾ ਵੀ ਸਾਹਮਣਾ ਕਰਨਾ ਪਿਆ l ਉਥੇ ਹੀ ਇੱਕ ਰਿਪੋਰਟ ਮੁਤਾਬਕ ਇੱਕ ਵਿਅਕਤੀ ਜਿਸਦਾ ਨਾਮ ਮਕੈਨਿਕ ਜੋਸੇਫ ਹਿਗਿਨਸਨ ਸੀ, ਜਿਹੜਾ 28 ਦਸੰਬਰ 2022 ਨੂੰ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ।
ਉਸ ਨੇ ਇੱਕ ਰੈਸਟੋਰੈਂਟ ਤੋਂ ਚਿਕਨ ਕਰੀ ਦਾ ਆਰਡਰ ਕੀਤਾ ਸੀ। ਪਰ ਜਿਵੇਂ ਹੀ ਉਸਨੇ ਪਹਿਲੀ ਬੁਰਕੀ ਖਾਧਾ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਦਾਖਲ ਹੋਣ ਤੋਂ ਬਾਅਦ, 4 ਜਨਵਰੀ 2023 ਨੂੰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੋਸਫ ਨੂੰ ਸੁੱਕੇ ਮੇਵੇ, ਨਟ ਅਤੇ ਬਦਾਮ ਅਜਿਹੇ ਡਰਾਈ ਫਰੂਟਸ ਤੋਂ ਐਲਰਜੀ ਸੀ।ਉਸ ਨੇ ਜੋ ਚਿਕਨ ਡਿਸ਼ ਆਰਡਰ ਕੀਤਾ ਸੀ, ਉਸ ਦੇ ਡੱਬੇ ‘ਤੇ ਸਾਫ਼ ਲਿਖਿਆ ਹੋਇਆ ਸੀ ਕਿ ਇਸ ਵਿਚ ਬਦਾਮ ਹਨ।
ਜਿਸ ਉਸ ਵੱਲੋਂ ਇਹ ਸਭ ਕੁਝ ਪੜਿਆ ਵੀ ਗਿਆ ਪਰ ਫਿਰ ਵੀ ਉਸਨੇ ਇਹ ਚਿਕਨ ਖਾਣ ਦੀ ਇੱਛਾ ਪ੍ਰਗਟ ਕੀਤੀ, ਜਿਵੇਂ ਹੀ ਉਸਨੇ ਇੱਕ ਬੁਰਕੀ ਆਪਣੇ ਮੂੰਹ ਵਿੱਚ ਪਾਈ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸਦੀ ਜਾਣ ਚਲੀ ਗਈ ਤੇ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹਾਲੇ ਵੀ ਕਾਫੀ ਸੁਰਖਿਆ ਵਿੱਚ ਹੈ।
Home ਤਾਜਾ ਖ਼ਬਰਾਂ ਬੰਦੇ ਨੇ ਰੈਸਟੋਰੈਂਟ ਚ ਆਰਡਰ ਕੀਤੀ ਡਿਸ਼ ਦੀ ਪਹਿਲੀ ਬੁਰਕੀ ਖਾਈ ਤਾਂ ਨਿਕਲ ਗਈ ਜਾਨ , ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
ਤਾਜਾ ਖ਼ਬਰਾਂ
ਬੰਦੇ ਨੇ ਰੈਸਟੋਰੈਂਟ ਚ ਆਰਡਰ ਕੀਤੀ ਡਿਸ਼ ਦੀ ਪਹਿਲੀ ਬੁਰਕੀ ਖਾਈ ਤਾਂ ਨਿਕਲ ਗਈ ਜਾਨ , ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
Previous Postਪੰਜਾਬ : ਲਵ ਮੈਰਿਜ ਕਰਵਾਉਣ ਵਾਲੀ ਨੌਜਵਾਨ ਕੁੜੀ ਨੇ ਫੋਨ ਤੇ ਭਾਵੁਕ ਸਟੇਟਸ ਲਗਾ ਚੁਕਿਆ ਖੌਫਨਾਕ ਕਦਮ
Next Post3 ਸਾਲਾਂ ਤੋਂ ਇਸ ਬੰਦੇ ਨੇ ਨਹੀਂ ਪਾਈਆਂ ਚੱਪਲਾਂ , ਗੰਦੇ ਪੈਰਾਂ ਤੋਂ ਕਰ ਰਿਹਾ ਇਸ ਤਰਾਂ ਲੱਖਾਂ ਦੀ ਕਮਾਈ