ਬ੍ਰਿਟਿਸ਼ ਫੌਜ ਦੀ ਸਿੱਖ ਮਹਿਲਾ ਨੇ ਬਣਾਇਆ ਵਿਸ਼ਵ ਰਿਕਾਰਡ, ਕੀਤਾ ਇਹ ਕਾਰਨਾਮਾ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਭਾਰਤੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਹੇ ਹਨ। ਉੱਥੇ ਹੀ ਪੰਜਾਬੀਆਂ ਵੱਲੋਂ ਸਖਤ ਮਿਹਨਤ ਸਦਕਾ ਉੱਚ ਮੁਕਾਮ ਨੂੰ ਹਾਸਲ ਕੀਤਾ ਗਿਆ ਹੈ ਅਤੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਗਈਆਂ ਹਨ। ਪੰਜਾਬੀਆਂ ਦੀ ਮਿਹਨਤ ਕਾਰਨ ਜਿੱਥੇ ਉਹਨਾਂ ਨੂੰ ਹਰ ਖੇਤਰ ਵਿੱਚ ਬਣਦਾ ਹੋਇਆ ਸਥਾਨ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਪੂਰਨ ਸਹਿਯੋਗ ਦਿਤਾ ਜਾਂਦਾ ਹੈ ਜਿਨ੍ਹਾਂ ਦੇਸ਼ਾਂ ਵਿੱਚ ਜਾ ਕੇ ਪੰਜਾਬੀ ਭਾਈਚਾਰਾ ਵਸਿਆ ਹੋਇਆ ਹੈ। ਵਿਦੇਸ਼ਾਂ ਦੀ ਧਰਤੀ ਤੇ ਵੱਸੇ ਹੋਏ ਇਹਨਾਂ ਪੰਜਾਬੀਆਂ ਵੱਲੋਂ ਜਦੋਂ ਕੁਝ ਵੱਖਰੇ ਕਾਰਨਾਮੇ ਕੀਤੇ ਜਾਂਦੇ ਹਨ ਤਾਂ ਉਸ ਦੀ ਖ਼ਬਰ ਸੁਣ ਕੇ ਪੰਜਾਬੀ ਬਾਗੋ ਬਾਗ ਹੋ ਜਾਂਦੇ ਹਨ। ਪੰਜਾਬ ਦੀਆਂ ਬਹੁਤ ਸਾਰੀਆਂ ਧੀਆ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।

ਹੁਣ ਬ੍ਰਿਟੇਨ ਵਿਚ ਫੌਜ ਦੀ ਸਿੱਖ ਮਹਿਲਾ ਵੱਲੋਂ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ ਜਿਥੇ ਇਹ ਕਾਰਨਾਮਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਭਾਰਤੀ ਮੂਲ ਦੀ ਮਹਿਲਾ ਨੇ ਭਾਰਤੀਆਂ ਦਾ ਨਾਮ ਰੌਸ਼ਨ ਕੀਤਾ ਹੈ ਜਿੱਥੇ ਭਾਰਤੀ ਮੂਲ ਦੀ ਕੈਪਟਨ ਹਰਪ੍ਰੀਤ ਚਾਂਡੀ ਪਹਿਲੀ ਮਹਿਲਾ ਸਿੱਖ ਅਧਿਕਾਰੀ ਹੈ।

ਉਥੇ ਹੀ ਉਹ ਫਿਜੀਉਥਰੈਪਿਸਟ ਵੀ ਹੈ ਜਿਸ ਵੱਲੋਂ ਹੁਣ ਠੰਡੀਆਂ ਅਤੇ ਖਤਰਨਾਕ ਹਵਾਵਾਂ ਦੇ ਵਿੱਚ – 50 ਡਿਗਰੀ ਤਾਪਮਾਨ ਤੇ ਇਕੱਲੇ ਹੀ ਚੁਣੌਤੀਆਂ ਨਾਲ ਜੂਝਦੇ ਹੋਏ ਅੰਟਰਾਟਿਕਾ ਵਿਚ ਬਿਨਾਂ ਕਿਸੇ ਮੱਦਦ ਤੋਂ 1397 ਕਿਲੋਮੀਟਰ ਦਾ ਸਫਰ ਤੈਅ ਕਰਕੇ ਰਿਕਾਰਡ ਪੈਦਾ ਕੀਤਾ ਹੈ।

ਜਿੱਥੇ ਹਰਪ੍ਰੀਤ ਵੱਲੋਂ ਇਹ ਵਿਸ਼ਵ ਰਿਕਾਰਡ ਧਰੁਵੀ ਖੇਤਰਾਂ ਵਿੱਚ ਆਪਣੀ ਮੁਹਿੰਮ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ।ਉਥੇ ਹੀ ਉਸ ਵੱਲੋਂ ਪਹਿਲਾ ਵਿਸ਼ਵ ਰਿਕਾਰਡ ਤੋੜ ਦਿੱਤਾ ਗਿਆ ਹੈ ਜੋ ਕਿ ਅੰਜੂ ਬਲਾਚਾ ਵੱਲੋਂ 1381 ਕਿਲੋਮੀਟਰ ਦਾ ਬਣਾਇਆ ਗਿਆ ਸੀ। ਇਸ ਦੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਨੇ ਆਖਿਆ ਹੈ ਕਿ ਜਿਥੇ ਉਸ ਨੇ ਠੰਡ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਇਸ ਯਾਤਰਾ ਨੂੰ ਘੱਟ ਹੀ ਰੋਕਿਆ ਹੈ ਉਥੇ ਹੀ ਉਸ ਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਉਸ ਵੱਲੋਂ ਪੂਰੇ ਅੰਟਰਾਟਿਕਾ ਨੂੰ ਪਾਰ ਕਰਨ ਦਾ ਆਪਣਾ ਉਦੇਸ਼ ਪੂਰਾ ਨਹੀਂ ਹੋ ਸਕਿਆ ਹੈ।