ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਕਾਰਨ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਰੋਜ਼ਾਨਾ ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਕਰੋਨਾ ਵਾਇਰਸ ਦੀ ਲਾਗ ਕਾਰਨ ਚਲੇ ਗਈਆਂ ਹਨ। ਓਥੇ ਹੀ ਜੇਕਰ ਇਸ ਸਮੇਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਕਰੋਨਾ ਵਾਇਰਸ ਦੀ ਚ-ਪੇ-ਟ ਵਿਚ ਆ ਚੁੱਕੀਆਂ ਹਨ। ਜਿਸ ਕਾਰਨ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਆਏ ਦਿਨ ਫਿਲਮ ਇੰਡਸਟਰੀ ਤੋਂ ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰ-ਦ-ਭਾ-ਗੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਦਰਅਸਲ ਹੁਣ ਇਹ ਮੰ-ਦ-ਭਾ-ਗੀ ਖਬਰ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਯੁਸ਼ਮਾਨ ਖੁਰਾਨਾ ਨਾਲ ਕੰਮ ਕਰ ਚੁੱਕੀ ਅਦਾਕਾਰਾ ਰਿੰਕੂ ਸਿੰਘ ਨਿਕੁੰਭ ਨਾਲ ਸੰਬੰਧਿਤ ਹੈ। ਜੋ ਕਰੋਨਾ ਵਾਇਰਸ ਨਾਲ ਜੂਝਦੇ ਹੋਏ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚੋਂ ਹਾਰ ਗਈ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਦੱਸ ਦਈਏ ਕਿ ਇਸ ਸਬੰਧੀ ਚੰਦਾ ਸਿੰਘ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਰਿੰਕੂ ਸਿੰਘ ਦੀ 25 ਮਈ ਨੂੰ ਕਰੋਨਾ ਸਕਰਾਤਮਕ ਰਿਪੋਰਟ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਸੀ ਪਰ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਚੱਲ ਰਹੀ ਸੀ। ਜਿਸ ਦੇ ਚਲਦਿਆਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਵਿੱਚ ਲਿਜਾਇਆ ਗਿਆ ਸੀ।
ਜਿੱਥੇ ਡਾਕਟਰਾਂ ਦੇ ਵੱਲੋਂ ਪਹਿਲਾਂ ਉਨ੍ਹਾਂ ਨੂੰ ਕੋਵਿਡ ਵਾਰਡ ਵਿੱਚ ਦਾਖਲ ਕਰ ਲਿਆ ਗਿਆ ਪਰ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਭੇਜ ਕਰ ਦਿਤਾ ਸੀ। ਜਿੱਥੇ ਉਹ ਠੀਕ ਹੋ ਰਹੀ ਸੀ ਪਰ ਉਸ ਨੇ ਇਹ ਉਮੀਦ ਛੱਡ ਦਿੱਤੀ ਉਹ ਠੀਕ ਹੋ ਜਾਵੇਗੀ ਅਤੇ ਇਹ ਮਹਿਸੂਸ ਨਾ ਸ਼ੁਰੂ ਕਰ ਦਿੱਤਾ ਕਿ ਉਹ ਸਰਵਾਈਵ ਨਹੀਂ ਕਰ ਸਕੇਗੀ। ਜਿਸ ਕਾਰਨ ਸਾਡਾ ਸਿਹਤ ਖਰਾਬ ਹੋਣ ਕਾਰਨ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਈ। ਦੱਸਦੀ ਹੈ ਕਿ ਰਿੰਕੂ ਸਿੰਘ ਨੂੰ ਅਸਥਮਾ ਰੋਗ ਵੀ ਸੀ।
ਚੰਦਾ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ਮਿਜਾਜ ਅਤੇ ਹਰ ਸਮੇਂ ਐਨਰਜੀ ਨਾਲ ਭਰਪੂਰ ਰਹਿੰਦੀ ਸੀ। ਅੱਜ ਉਨ੍ਹਾਂ ਦੇ ਅਚਾਨਕ ਇਸ ਤਰ੍ਹਾਂ ਚਲੇ ਜਾਣ ਕਾਰਨ ਹਰ ਪਾਸੇ ਸੋਗ ਦੀ ਲਹਿਰ ਹੈ। ਦੱਸ ਦੇਈਏ ਕਿ ਰਿੰਕੂ ਸਿੰਘ ਨੇ 7 ਮਈ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ। ਇਸ ਤੋਂ ਇਲਾਵਾ ਜੇਕਰ ਉਸ ਦੀ ਅਦਾਕਾਰੀ ਦੀ ਗੱਲਬਾਤ ਕੀਤੀ ਜਾਵੇ ਤਾਂ ਰਿੰਕੂ ਸਿੰਘ ਦੀ ਆਖਰੀ ਫਿਲਮ ਹੈਲੋ ਚਾਰਲੀ ਸੀ। ਇਸ ਤੋਂ ਇਲਾਵਾ ਉਸ ਨੂੰ ਟੀਵੀ ਦੇ ਕੌਮੇਡੀ ਸ਼ੋਅ ਚਿੜੀਆਘਰ ਵਿੱਚ ਵੀ ਦੇਖਿਆ ਗਿਆ ਸੀ।
Previous Postਸਾਵਧਾਨ ਪੰਜਾਬ ਚ ਇਥੇ ਜਿਆਦਾ ਕੇਸਾਂ ਕਰਕੇ ਇਹ ਇਲਾਕਾ ਕੀਤਾ ਗਿਆ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ
Next Postਹੁਣੇ ਹੁਣੇ ਮੌਜੂਦਾ ਹਾਲਤਾਂ ਨੂੰ ਦੇਖ ਕੇਂਦਰ ਸਰਕਾਰ ਨੇ 31 ਅਗਸਤ ਤੱਕ ਲਈ ਕਰਤਾ ਇਹ ਐਲਾਨ