ਬੋਲੀਵੁਡ ਦੇ ਮਸ਼ਹੂਰ ਐਕਟਰ ਰਣਵੀਰ-ਦੀਪਿਕਾ ਬਣੇ ਮਾਤਾ ਪਿਤਾ , ਪਰਮਾਤਮਾ ਨੇ ਦਿੱਤੀ ਅਨਮੋਲ ਦਾਤ

ਆਈ ਤਾਜਾ ਵੱਡੀ ਖਬਰ

ਦੀਪਿਕਾ ਪਾਦੂਕੋਨ ਜਿਨਾਂ ਦੀ ਮਾਂ ਬਣਨ ਦੀ ਖਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆਉਂਦੇ ਪਏ ਸਨ। ਹਾਲਾਂਕਿ ਇਸ ਦੌਰਾਨ ਦੀਪਿਕਾ ਨੂੰ ਕਾਫੀ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ l ਪਰ ਇਸੇ ਵਿਚਾਲੇ ਬੋਲੀਵੁੱਡ ਦੇ ਮਸ਼ਹੂਰ ਐਕਟਰ ਰਣਵੀਰ ਦੇ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਦੋਵੇਂ ਹੁਣ ਮਾਤਾ ਪਿਤਾ ਬਣ ਚੁੱਕੇ ਹਨ ਤੇ ਪਰਮਾਤਮਾ ਨੇ ਉਨਾਂ ਦੇ ਘਰ ਧੀ ਦੀ ਦਾਤ ਬਖਸ਼ੀ ਹੈ। ਪਾਪਰਾਜ਼ੀ ਵਾਇਰਲ ਭਯਾਨੀ ਨੇ ਇਕ ਪੋਸਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਦੱਸਿਆ ਗਿਆ ਹੈ ਕਿ ਇਸ ਜੋੜੇ ਦੇ ਘਰ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਹੈ, ਜਿਸ ਕਾਰਨ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਵੇਖਣ ਨੂੰ ਮਿਲਦਾ ਪਿਆ ।

ਜਾਣਕਾਰੀ ਵਾਸਤੇ ਦੱਸਦਈਏ ਕਿ ਪਿਛਲੇ ਦਿਨ ਦੋਵਾਂ ਨੂੰ ਆਪਣੀ ਲਗਜ਼ਰੀ ਕਾਰ ‘ਚ ਮੁੰਬਈ ਦੇ HN ਰਿਲਾਇੰਸ ਹਸਪਤਾਲ ਪਹੁੰਚਦੇ ਦੇਖਿਆ ਗਿਆ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਦਾਕਾਰਾ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ । ਇਸੇ ਵਿਚਾਲੇ ਹੁਣ ਉਹਨਾਂ ਦੇ ਘਰ ਵਿੱਚ ਕਿਲਕਾਰੀਆਂ ਗੂੰਜਣ ਸਬੰਧੀ ਖਬਰ ਮਿਲ ਚੁੱਕੀ ਹੈ। ਜ਼ਿਕਰ ਯੋਗ ਹੈ ਕਿ ਬੀਤੇ ਦਿਨੀ ਦੀਪਿਕਾ ਨੇ ਆਪਣੇਇੰਸਟਾਗਰਾਮ ਤੇ ਆਪਣੀ ਪ੍ਰੈਗਨੈਂਸੀ ਦੇ ਫੋਟੋ ਸ਼ੂਟ ਦੀਆਂ ਪੋਸਟਾਂ ਵੀ ਸਾਂਝੀਆਂ ਕੀਤੀਆਂ ਸਨ ਜਿਨਾਂ ਨੂੰ ਉਹਨਾਂ ਦੇ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਅਭਿਨੇਤਰੀ ਦੀਆਂ ਫੋਟੋਆਂ ਨੇ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਤੇ ਆਲੋਚਨਾਵਾਂ ਨੂੰ ਖਤਮ ਕਰ ਦਿੱਤਾ ਸੀ। ਹਾਲਕਿ ਲੋਕਾਂ ਨੇ ਕਈ ਮਹੀਨਿਆਂ ਤੱਕ ਜੋੜੇ ਨੂੰ ਟ੍ਰੋਲ ਕੀਤਾ, ਜਿਸ ਕਾਰਨ ਦੀਪਿਕਾ ਵੀ ਕਾਫੀ ਪਰੇਸ਼ਾਨ ਸਨ। ਪਰ ਇਸ ਦੌਰਾਨ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦਾ ਸਾਥ ਵੀ ਦਿੱਤਾ ਗਿਆ । ਪਰ ਇਸੇ ਵਿਚਾਲੇ ਇਸ ਜੋੜੇ ਨਾਲ ਜੁੜੀ ਹੋਈ ਵੱਡੀ ਖਬਰ ਸਾਂਝੀ ਕੀਤੀ ਗਈ ਕਿ ਦੀਪਿਕਾ ਤੇ ਰਣਵੀਰ ਦੇ ਘਰ ਛੋਟੇ ਜਿਹੇ ਮਹਿਮਾਨ ਨੇ ਦਸਤਕ ਦਿੱਤੀ ਹੈ l ਜਿਸ ਕਾਰਨ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ।