ਬੋਲੀਵੁਡ ਦੇ ਮਸ਼ਹੂਰ ਐਕਟਰ ਦਲੀਪ ਕੁਮਾਰ ਲਈ ਆਈ ਇਹ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਦੁਨੀਆ ਦੇ ਵਿਚ ਕਈ ਅਜਿਹੀਆਂ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਅਜਿਹੇ ਮੁਕਾਮ ਹਾਸਲ ਕੀਤੇ ਹਨ ਜਿਸ ਨਾਲ ਉਨ੍ਹਾਂ ਦੀ ਚਰਚਾ ਅਜੇ ਤੱਕ ਵੀ ਕੀਤੀ ਜਾਂਦੀ ਹੈ। ਇਹ ਮਸ਼ਹੂਰ ਹਸਤੀਆਂ ਇਸ ਦੁਨੀਆਂ ਦੇ ਵਿਚ ਵੱਖ-ਵੱਖ ਖੇਤਰਾਂ ਤੋਂ ਜੁੜੀਆਂ ਹੋਈਆਂ ਹੁੰਦੀਆਂ ਹਨ। ਪਰ ਸਿਨੇਮਾ ਜਗਤ ਇੱਕ ਅਜਿਹਾ ਖੇਤਰ ਹੈ ਜਿਸ ਵਿਚ ਵਧੀਆ ਕਾਰਗੁਜ਼ਾਰੀ ਰੱਖਣ ਵਾਲੇ ਇਨਸਾਨ ਨੂੰ ਪਹਿਚਾਣ ਬਹੁਤ ਜਲਦ ਮਿਲਦੀ ਹੈ।

ਉਸ ਦਾ ਰੁਤਬਾ ਸੰਸਾਰ ਪੱਧਰ ‘ਤੇ ਵੀ ਕਾਫੀ ਵੱਡਾ ਹੋ ਜਾਂਦਾ ਹੈ। ਆਪਣੀ ਕੀਤੀ ਗਈ ਮਿਹਨਤ ਦੇ ਸਦਕਾ ਉਸ ਦੀ ਇੱਕ ਅਲੱਗ ਪਹਿਚਾਣ ਬਣਦੀ ਹੈ ਜਿਸ ਕਾਰਨ ਉਸ ਨਾਲ ਸਬੰਧਤ ਚੀਜ਼ਾਂ ਦੀ ਵੀ ਸ਼ਾਨ ਵਿਚ ਵਾਧਾ ਹੋ ਜਾਂਦਾ ਹੈ। ਬਾਲੀਵੁੱਡ ਦੇ ਮਸ਼ਹੂਰ ਅਤੇ ਉੱਘੇ ਅਦਾਕਾਰ ਦਲੀਪ ਕੁਮਾਰ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਖਬਰਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਹੀ ਇਕ ਚਰਚਿੱਤ ਖ਼ਬਰ ਉਨ੍ਹਾਂ ਦੇ ਪੁਸ਼ਤੈਨੀ ਘਰ ਦੀ ਹੈ ਜਿਸ ਬਾਰੇ ਹੁਣ ਇਕ ਹੋਰ ਨਵੀਂ ਗੱਲ ਸੁਣਨ ਵਿਚ ਆ ਰਹੀ ਹੈ।

ਪਤਾ ਲੱਗਾ ਹੈ ਕਿ ਅਦਾਕਾਰ ਦਿਲੀਪ ਕੁਮਾਰ ਦੇ ਖ਼ੈਬਰ ਪਖਤੂਨਖਵਾ ਵਿਖੇ ਬਣੇ ਹੋਏ ਪੁਸ਼ਤੈਨੀ ਘਰ ਨੂੰ ਮਾਲਕ ਵੱਲੋਂ ਸਰਕਾਰੀ ਰੇਟ ਉਪਰ ਵੇਚਣ ਤੋਂ ਨਾਂਹ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਾਪਤੀ ਵਾਸਤੇ ਮਾਲਕ ਵੱਲੋਂ 25 ਕਰੋੜ ਦੀ ਮੰਗ ਕੀਤੀ ਗਈ ਸੀ। ਪਰ ਸਰਕਾਰ ਵੱਲੋਂ ਇਸ ਇਮਾਰਤ ਨੂੰ ਕੌਮੀ ਇਮਾਰਤ ਐਲਾਨਿਆ ਗਿਆ ਹੈ ਜਿਸ ਵਾਸਤੇ ਸਰਕਾਰ ਨੇ ਇਸ 4 ਮਰਲੇ ਦੇ ਇਸ ਮਕਾਨ ਦੀ ਕੀਮਤ 80.56 ਲੱਖ ਨਿਸ਼ਚਿਤ ਕੀਤੀ ਹੈ।

ਦੱਸ ਦੇਈਏ ਕਿ ਇਸ ਮਕਾਨਾਂ ਦੇ ਮਾਲਿਕ ਹਾਜੀ ਲਾਲ ਮੁਹੰਮਦ ਨੇ ਆਪਣੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਇਹ ਮਕਾਨ ਬਹੁਤ ਮਹੱਤਵਪੂਰਨ ਜਗ੍ਹਾ ਉਪਰ ਹੈ ਜਿਸ ਵਾਸਤੇ ਇਸ ਦਾ ਵਪਾਰਕ ਰੇਟ 25 ਕਰੋੜ ਰੁਪਏ ਬਣਦਾ ਹੈ। ਆਪਣੀ ਗੱਲ ਜਾਰੀ ਕਰ ਰੱਖਦੇ ਹੋਏ ਹਾਜੀ ਲਾਲ ਨੇ ਆਖਿਆ ਕਿ ਉਸਨੇ ਇਹ ਮਕਾਨ ਸਾਲ 2005 ਦੇ ਵਿਚ 51 ਲੱਖ ਰੁਪਏ ਦੀ ਕੀਮਤ ਅਦਾ ਕਰਕੇ ਖਰੀਦਿਆ ਸੀ। ਪਰ ਹੁਣ 16 ਸਾਲ ਬਾਅਦ ਸਰਕਾਰ ਇਸਦਾ ਮੁੱਲ ਸਿਰਫ 80.56 ਲੱਖ ਲਗਾ ਰਹੀ ਹੈ ਜੋ ਕਿ ਬਿਲਕੁਲ ਹੀ ਗਲਤ ਹੈ। ਇਸ ਦੇ ਨਾਲ ਹੀ ਹਾਜ਼ੀ ਲਾਲ ਮੁਹੰਮਦ ਨੇ ਆਖਿਆ ਕਿ ਇਸ ਇਲਾਕੇ ਦੇ ਵਿੱਚ ਇੱਕ ਮਰਲਾ ਵਪਾਰਕ ਕੀਮਤ 5 ਕਰੋੜ ਰੁਪਏ ਹੈ ਪਰ ਸਰਕਾਰ ਵੱਲੋਂ ਉਸ ਦੀ ਪ੍ਰਾਪਰਟੀ ਵਾਸਤੇ ਬਹੁਤ ਘੱਟ ਕੀਮਤ ਦਿੱਤੀ ਜਾ ਰਹੀ ਹੈ।