ਬੋਲੀਵੁਡ ਦੇ ਚੋਟੀ ਦੇ ਮਸ਼ਹੂਰ ਅਦਾਕਾਰ ਮਿਥੁਨ ਚਕਰਵਤੀ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਨੂੰ ਪੰਜਾਬ ਦੇ ਗਾਇਕਾਂ ਕਲਾਕਾਰਾਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਉਥੇ ਹੀ ਬਾਲੀਵੁੱਡ ਦੇ ਕੁਝ ਕਲਾਕਾਰਾਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਜਾ ਰਹੀ ਹੈ। ਜਿੱਥੇ ਬਹੁਤ ਸਾਰੇ ਗਾਇਕ ਅਤੇ ਅਦਾਕਾਰ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹੈ ਉਥੇ ਬਹੁਤ ਸਾਰੇ ਅਦਾਕਾਰਾ ਨੇ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਆਲੋਚਨਾ ਕੀਤੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ ਹੈ।

ਜਿਥੇ ਕਿਸਾਨੀ ਸੰਘਰਸ਼ ਨੂੰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਗਾਇਕਾ ਅਤੇ ਅਦਾ ਕਰਨ ਲਈ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਕਿਸਾਨੀ ਸੰਘਰਸ਼ ਨੂੰ ਹਮਾਇਤ ਕੀਤੀ ਜਾ ਰਹੀ ਹੈ। ਉਥੇ ਹੀ ਕੁਝ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਕਾਰਨ ਉਹ ਚਰਚਾ ਵਿਚ ਹਨ। ਉਥੇ ਹੀ ਕੁਝ ਬਾਲੀਵੁੱਡ ਦੇ ਫਿਲਮੀ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਮਸ਼ਹੂਰ ਬੋਲੀਵੁਡ ਐਕਟਰ ਮਿਠਨ ਚਕਰਵਤੀ ਨੇ ਬਾਰੇ ਵੀ ਇਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਰਮੁੱਖ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ ਨਾਲ ਪੱਛਮ ਵਿਚ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ।

ਉਨ੍ਹਾਂ ਦੀ ਇਸ ਮੁਲਾਕਾਤ ਨੂੰ ਸਿਆਸੀ ਰੰਗਤ ਨਾਲ ਵੇਖਿਆ ਜਾ ਰਿਹਾ ਹੈ। ਮਿਥੁਨ ਚਕਰਵਤੀ ਦੇ ਘਰ ਸਵੇਰ ਸਮੇਂ ਹੋਈ ਚਾਹ ਤੇ ਮੁਲਾਕਾਤ ਦੋ ਘੰਟੇ ਚੱਲੀ ਅਤੇ ਇਸ ਵਿੱਚ ਉਨ੍ਹਾਂ ਦਾ ਸਾਰਾ ਪਰਿਵਾਰ ਮੌਜੂਦ ਸੀ। ਸਿਆਸੀ ਸਨਿਆਸ ਖਤਮ ਕਰਨ ਦੇ ਸਵਾਲ ਤੇ ਮਿਥੁਨ ਨੇ ਕਿਹਾ ਕਿ ਮੁਲਾਕਾਤ ਨੂੰ ਤੁਸੀਂ ਸਿਆਸਤ ਨਾਲ ਮੇਰੀ ਵਾਪਸੀ ਨਾਲ ਜੋੜ ਕੇ ਨਾ ਵੇਖੋ। ਮਿਥੁਨ ਚੱਕਰਵਰਤੀ ਨੇ ਕਿਹਾ ਕਿ ਇਸ ਸਮੇਂ ਪੱਛਮੀ ਬੰਗਾਲ ਵਿਚ ਚੋਣਾਂ ਹੋਣ ਵਾਲੀਆਂ ਹਨ ਇਸ ਲਈ ਅਜਿਹਾ ਸੋਚਿਆ ਜਾ ਰਿਹਾ ਹੈ। ਉਥੇ ਹੀ ਮੁੰਬਈ ਵਿਚ ਸੰਘ ਦੇ ਅਹੁਦੇਦਾਰਾਂ ਵੱਲੋਂ ਇਸ ਬੈਠਕ ਨੂੰ ਨਿੱਜੀ ਗੱਲਬਾਤ ਦੱਸਿਆ ਗਿਆ ਹੈ।

ਇਸ ਮੁਲਾਕਾਤ ਨੂੰ ਲੈ ਕੇ ਮਿਥੁਨ ਚੱਕਰਵਰਤੀ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਲੈ ਕੇ ਸਿਆਸੀ ਕਿਆਸਰਾਈਆਂ ਨਾ ਲਗਾਈਆਂ ਜਾਣ। ਕਿਉਂਕਿ ਮੇਰਾ ਭਾਗਵਤ ਦੇ ਨਾਲ ਆਪਸੀ ਪਿਆਰ ਹੈ ਅਤੇ ਉਨ੍ਹਾਂ ਨੂੰ ਲਖਨਊ ਵਿੱਚ ਮੈਂ ਮਿਲਦਾ ਰਿਹਾ ਹਾਂ ਤੇ ਮੁੰਬਈ ਆਉਣ ਤੇ ਮੈਂ ਹੀ ਉਹਨਾਂ ਨੂੰ ਇਸ ਗੱਲਬਾਤ ਲਈ ਅਪੀਲ ਕੀਤੀ ਸੀ। ਤ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਰਹੇ ਅਭਿਨੇਤਾ ਮਿਥੁਨ ਚਕਰਵਤੀ ਵੱਲੋਂ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ 2016 ਵਿੱਚ ਮੈਂਬਰਸ਼ਿਪ ਛੱਡ ਦਿੱਤੀ ਸੀ।