ਆਈ ਤਾਜਾ ਵੱਡੀ ਖਬਰ
ਫਿਲਮ ਇੰਡਸਟਰੀ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਖਸੀਅਤਾਂ ਹਨ ਜਿਨ੍ਹਾਂ ਦੇ ਟੈਲੇੰਟ ਸਦਕਾ ਬਹੁਤ ਸਾਰੀਆਂ ਫਿਲਮਾਂ, ਵੱਡੇ ਪਰਦੇ ਤੇ ਰਿਲੀਜ਼ ਹੋਣ ਤੋਂ ਬਾਅਦ ਸੁਪਰ ਡੁਪਰ ਹਿੱਟ ਹੋ ਕੇ ਕਰੋੜਾਂ ਰੁਪਿਆਂ ਦੀ ਕਮਾਈ ਕਰ ਚੁਕੀਆਂ ਹਨ। ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨ੍ਹਾਂ ਦੇ ਵੱਖਰੇ ਅੰਦਾਜ਼ ਕਾਰਨ ਕਈ ਫ਼ਿਲਮਾਂ ਦੇ ਅੱਜ ਵੀ ਨਾਂ ਯਾਦ ਹਨ। ਅਜਿਹੀ ਇੱਕ ਸ਼ਖਸ਼ੀਅਤ ਦਾ ਅੱਜ ਜੇਕਰ ਕਰਾਂਗੇ ਜਿਹੜੀ ਸਦਾ ਸਦਾ ਤੋਂ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਹੈ l ਦਰਅਸਲ ਹਮਦਿਲ ਦੇ ਚੁਕੇ ਸਨਮ, 1942 ਏ ਲਵ ਸਟੋਰੀ’, ਸਵਦੇਸ’, ‘ਖਾਕੀ’, ‘ਲਗਾਨ’ ਤੇ ‘ਦੇਵਦਾਸ’ ਵਰਗੀਆਂ ਫਿਲਮਾਂ ਦੇ ਆਰਟ ਡਾਇਰੈਕਟਰ ਨਿਤਿਨ ਦੇਸਾਈ ਕਰਜਤ ਦੇ ਐਨਡੀ ਸਟੂਡੀਓ ‘ਚ ਮੌਤ ਹੋ ਗਈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਖੁਦਕੁਸ਼ੀ ਦਾ ਇਹ ਮਾਮਲਾ ਹੈ l ਇਸਦੇ ਪਿੱਛੇ ਦਾ ਇਹ ਕਾਰਨ ਹੈ ਕਿ ਉਹਨਾਂ ਦੀ ਲਾਸ਼ ਸਟੂਡੀਓ ਵਿੱਚ ਲਟਕਦੀ ਮਿਲੀ l ਜਿਸ ਤੋਂ ਬਾਅਦ ਇਹ ਮਾਮਲਾ ਖ਼ੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ l ਪਰ ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਉਹਨਾਂ ਦੇ ਪ੍ਰਸ਼ਾਸਕਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਉੱਥੇ ਹੀ ਇਸ ਘਟਨਾ ਦੀ ਸੂਚਨਾ ਸਾਰ ਹੀ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ, ਜਿਨ੍ਹਾਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ l
ਓਥੇ ਹੀ ਫੈਲ ਰਹੀਆਂ ਖਬਰਾਂ ਮੁਤਾਬਕ ਖੁਦਕੁਸ਼ੀ ਤੋਂ ਦੋ ਦਿਨ ਪਹਿਲਾਂ ਤੱਕ ਉਹ ਸਟੂਡੀਓ ਵਿੱਚ ਹੀ ਸੀ। ਕੱਲ੍ਹ ਤੱਕ ਉਨ੍ਹਾਂ ਨੇ ਆਪਣੀ ਟੀਮ ਨੂੰ ਆਉਣ ਵਾਲੇ ਪ੍ਰੋਜੈਕਟ ਬਾਰੇ ਜਾਣੂ ਵੀ ਕਰ ਦਿੱਤਾ ਸੀ, ਪਰ ਅੱਜ ਸਵੇਰ ਤੋਂ ਉਨ੍ਹਾਂ ਨੇ ਕਿਸੇ ਦਾ ਫੋਨ ਨਹੀਂ ਚੁੱਕਿਆ, ਜਿਸ ਕਰਕੇ ਸਟਾਫ ਨੇ ND ਸਟੂਡੀਓ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ ਉਸ ਨੇ ਦਰਵਾਜ਼ਾ ਤੋੜ ਕੇ ਪੁਲਿਸ ਨੂੰ ਸੂਚਿਤ ਕੀਤਾ। ਜੇਕਰ ਨਿਤਿਨ ਦੇਸਾਈ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
Previous Postਕੈਨੇਡਾ ਦੇ PM ਜਸਟਿਨ ਟਰੂਡੋ ਨੇ 18 ਸਾਲ ਬਾਅਦ ਤਲਾਕ ਦਾ ਲਿਆ ਫੈਸਲਾ , ਪਤਨੀ ਤੋਂ ਹੋਣਗੇ ਵੱਖ
Next Postਕੈਨੇਡਾ ਚ ਪੰਜਾਬੀ ਨੌਜਵਾਨ ਦੀ ਹੋਈ ਇਸ ਤਰਾਂ ਅਚਾਨਕ ਮੌਤ , ਜਮੀਨ ਵੇਚ ਭੇਜਿਆ ਸੀ ਵਿਦੇਸ਼