ਆਈ ਤਾਜ਼ਾ ਵੱਡੀ ਖਬਰ
ਤਿੱਨ ਘੰਟਿਆਂ ਦੀ ਫ਼ਿਲਮ ਨੂੰ ਬਣਾਉਣ ਲਈ ਕਈ ਸਾਲਾਂ ਅਤੇ ਕਈਆਂ ਲੋਕਾਂ ਦੀ ਮਿਹਨਤ ਲੱਗਦੀ ਹੈ । ਕਈ ਕਈ ਸਾਲ ਲੋਕ ਕੰਮ ਕਰਦੇ ਹਨ ਤੇ ਫਿਰ ਜਾ ਕੇ ਤਿੰਨ ਘੰਟਿਆਂ ਦੀ ਫ਼ਿਲਮ ਤਿਆਰ ਹੁੰਦੀ ਹੈ । ਜਦੋਂ ਕੋਈ ਫ਼ਿਲਮ ਸੁਪਰ ਡੁਪਰ ਹਿੱਟ ਹੋ ਜਾਂਦੀ ਹੈ ਤਾਂ, ਫ਼ਿਲਮ ‘ਚ ਕੰਮ ਕਰਨ ਵਾਲਿਆ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲ ਜਾਂਦਾ ਹੈ । ਪਰ ਜਦੋਂ ਇਨ੍ਹਾਂ ਫ਼ਿਲਮਾਂ ਦੇ ਨਾਲ ਜੁਡ਼ੀਅਾਂ ਹੋੲੀਅਾਂ ਹਸਤੀਆਂ ਦਾ ਕਿਸੇ ਕਾਰਨ ਦੇਹਾਂਤ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਜਾਣ ਦੇ ਨਾਲ ਜੋ ਘਾਟਾ ਫ਼ਿਲਮ ਜਗਤ ਨੂੰ ਹੁੰਦਾ ਹੈ , ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਅਜਿਹਾ ਹੀ ਇਕ ਵੱਡਾ ਝਟਕਾ ਬੌਲੀਵੁੱਡ ਨੂੰ ਉਸ ਸਮੇਂ ਲੱਗਿਆ ਹੈ ਜਦ ਇਕ ਮਸ਼ਹੂਰ ਫਿਲਮ ਨਿਰਮਾਤਾ ਦਾ ਦੇਹਾਂਤ ਹੋ ਗਿਆ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਸ਼ਹੂਰ ਫ਼ਿਲਮ ਨਿਰਮਾਤਾ ਮੁਹੰਮਦ ਰਿਵਾਜ਼ ਦਾ ਸ਼ਨੀਵਾਰ ਦੇਹਾਂਤ ਹੋ ਗਿਆ । ਮੁਹੰਮਦ ਰਿਆਜ਼ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਆਖ਼ਰੀ ਸਾਹ ਲਏ ਤੇ ਉਨ੍ਹਾਂ ਦੀ ਉਮਰ 74 ਸਾਲ ਦੱਸੀ ਜਾ ਰਹੀ ਹੈ । ਮੁਹੰਮਦ ਨੇ ਆਪਣੇ ਨੇੜਲੇ ਸਬੰਧੀ ਮੁਸ਼ੀਰ ਆਲਮ ਦੇ ਨਾਲ ਮਿਲ ਕੇ ਫਿਲਮ ਨਿਰਮਾਤਾ ਕੰਪਨੀ ਮੁਸ਼ੀਰ ਰਿਆਜ਼ ਪ੍ਰੋਡਕਸ਼ਨ ਬਣਾਈ ।
ਦੱਸਦਈਏ ਕਿ ਮੁਹੰਮਦ ਰਿਆਜ਼ ਦੇ ਰਿਸ਼ਤੇਦਾਰ ਮੁਸ਼ੀਰ ਆਲਮ ਦਾ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ , ਪਰ ਮੁਹੰਮਦ ਅਤੇ ਮੁਸ਼ੀਰ ਦੀ ਜੋਡ਼ੀ ਨੇ ਸੱਤਰ ਅਤੇ ਅੱਸੀ ਦੇ ਦਹਾਕਿਆਂ ਵਿੱਚ ਕਈ ਮਸ਼ਹੂਰ ਸਿਤਾਰਿਆਂ ਦੇ ਨਾਲ ਫ਼ਿਲਮਾਂ ਬਣਾਈਆਂ ਤੇ ਸੁਪਰ ਡੁਪਰ ਹਿੱਟ ਫ਼ਿਲਮਾਂ ਬੌਲੀਵੁੱਡ ਦੀ ਝੋਲੀ ਪਾਈਆਂ । ਜ਼ਿਕਰਯੋਗ ਹੈ ਕਿ ਮੁਹੰਮਦ ਤੇ ਮੁਸ਼ੀਰ ਦੀ ਜੋਡ਼ੀ ਨੇ ਕਈ ਪ੍ਰਸਿੱਧ ਹਸਤੀਆਂ ਅਦਾਕਾਰ ਜਿਵੇਂ ਦਲੀਪ ਕੁਮਾਰ, ਵਿਨੋਦ ਖੰਨਾ, ਰਾਜੇਸ਼ ਖੰਨਾ, ਸੰਨੀ ਦਿਓਲ ,ਅਮਿਤਾਭ ਬੱਚਨ, ਅਨਿਲ ਕਪੂਰ ਅਤੇ ਮਿਥੁਨ ਚੱਕਰਵਰਤੀ ਵਰਗੇ ਸਿਤਾਰਿਆਂ ਦੇ ਨਾਲ ਕੰਮ ਕੀਤਾ।
ਪਰ ਅੱਜ ਇਸ ਨਿਰਮਾਤਾ ਦੇ ਦੇਹਾਂਤ ਕਾਰਨ ਫ਼ਿਲਮ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਫ਼ਿਲਮੀ ਸਿਤਾਰਿਆਂ ਦੇ ਵੱਲੋਂ ਵੀ ਉਨ੍ਹਾਂ ਦੀ ਮੌਤ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਉਪਰ ਪੋਸਟਾਂ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
Previous Postਵਿਆਹ ਤੋਂ ਆ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 8 ਲੋਕਾਂ ਦੀ ਹੋਈ ਮੌਤ
Next Postਪੰਜਾਬ ਚ ਇਥੇ 6 ਸਾਲਾਂ ਮਾਸੂਮ ਬੱਚਾ ਬੋਰਵੈਲ ਚ ਡਿੱਗਾ , ਬਚਾਅ ਕਾਰਜ ਜਾਰੀ- ਤਾਜਾ ਵੱਡੀ ਖਬਰ