ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ ਇਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਇਸ ਤੋਂ ਖਾਸੀ ਪ੍ਰਭਾਵਿਤ ਨਜ਼ਰ ਆਏ । ਇਸ ਮਹਾਂਮਾਰੀ ਤੋਂ ਬਚਾਅ ਲਈ ਬਹੁਤ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸੀ । ਜਿਨ੍ਹਾਂ ਪਾਬੰਦੀਆਂ ਨੂੰ ਹੁਣ ਹੌਲੀ ਹੌਲੀ ਕੋਰੋਨਾ ਦੇ ਘਟਦੇ ਪ੍ਰਕੋਪ ਕਾਰਨ ਹਟਾਇਆ ਜਾ ਰਿਹਾ ਹੈ । ਇਸੇ ਵਿਚਕਾਰ ਹੁਣ ਮੁੜ ਤੋਂ ਇਕ ਦੇਸ਼ ਨੇ 16 ਤੋ ਵੱਧ ਦੇਸ਼ਾ ਉਪਰ ਯਾਤਰਾ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਭਾਵੇਂ ਕੋਰੋਨਾ ਮਹਾਂਮਾਰੀ ਦੀ ਸਥਿਤੀ ਸਥਿਰ ਹੈ, ਪਰ ਦੁਨੀਆ ਦੇ ਕਈ ਅਜਿਹੇ ਵੀ ਦੇਸ਼ ਹਨ ਜਿੱਥੇ ਕੋਰੋਨਾ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ ।
ਗੱਲ ਕੀਤੀ ਜਾਵੇ ਜੇਕਰ ਸਾਊਦੀ ਅਰਬ ਦੀ ਤਾਂ ਸਾਊਦੀ ਅਰਬ ਵਿੱਚ ਵੀ ਕੋਰੌਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਚੁੱਕੇ ਹਨ । ਜਿਸ ਦੇ ਚਲਦੇ ਹੁਣ ਸਾਊਦੀ ਸਰਕਾਰ ਨੇ ਆਪਣੇ ਦੇਸ਼ ਦੇ ਨਾਗਰਿਕਾਂ ਲਈ ਭਾਰਤ ਸਮੇਤ ਸੋਲ਼ਾਂ ਦੇਸ਼ਾਂ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਜਨਤਾ ਨੂੰ ਦੱਸਿਆ ਕਿ ਦੇਸ਼ ਵਿੱਚ ਹੁਣ ਤਕ ਮੰਕੀ ਫੋਕਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕੁਝ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ।
ਜਿਸ ਦੇ ਚਲਦੇ ਹੁਣ ਇਸ ਦੇਸ਼ ਦੀ ਸਰਕਾਰ ਦੇ ਵੱਲੋਂ ਭਾਰਤ ਤੋਂ ਇਲਾਵਾ ਸੋਲ਼ਾਂ ਦੇਸ਼ ਗਣਰਾਜ ਕਾਂਗੋ ,ਇੰਡੋਨੇਸ਼ੀਆ, ਸੀਰੀਆ, ਤੁਰਕੀ ,ਈਰਾਨ ,ਅਫ਼ਗਾਨਿਸਤਾਨ ਤੇ ਅਰਮੀਨੀਆ ਆਦਿ ਸ਼ਾਮਿਲ ਹਨ । ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ‘ਚ ਲਗਾਤਾਰ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਇੱਥੇ ਹਰ ਰੋਜ਼ ਲੱਖਾਂ ਲੋਕ ਕੋਰੋਨਾ ਮਹਾਂਮਾਰੀ ਦੇ ਨਾਲ ਪੀਡ਼ਤ ਹੋ ਰਹੇ ਹਨ ।
ਸਾਊਦੀ ਅਰਬ ਦੇ ਸਿਹਤ ਮੰਤਰਾਲੇ ਦੇ ਵੱਲੋਂ ਬਿਅਾਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਹੁਣ ਤਕ ਮੰਕੀਪੋਕਸ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ, ਪਰ ਇਸ ਦੀ ਰੋਕਥਾਮ ਦੇ ਲਈ ਉਪ ਸਿਹਤ ਮੰਤਰੀ ਅਬਦੁੱਲਾ ਦੇ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਵਿੱਚ ਮੱਕੀ ਫੋਕਸ ਦੇ ਕੇਸਾਂ ਦਾ ਪਤਾ ਲਗਾਉਣ ਦੀ ਸਮਰੱਥਾ ਹੈ ਅਤੇ ਜੇਕਰ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰ ਬੈਠੀ ਹੈ ।
Previous Postਪੰਜਾਬ ਦੇ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਬਾਰੇ ਕੋਰਟ ਚੋ ਆਈ ਵੱਡੀ ਤਾਜਾ ਖਬਰ
Next Postਪੰਜਾਬ ਚ ਕਰੋਨਾ ਦੇ ਨਵੇਂ ਮਾਮਲਿਆਂ ਨੇ ਮਚਾਇਆ ਹੜਕੰਪ, ਪ੍ਰਸ਼ਾਸਨ ਨੂੰ ਪਈਆ ਭਾਜੜਾਂ- ਤਾਜਾ ਵੱਡੀ ਖਬਰ