ਬੈਂਕ ਚ ਪਿਆ ਡਾਕਾ ਚੋਰ ਕਾਹਲੀ ਚ ਛੱਡ ਗਏ ਆਪਣੀ ਇਕ ਚਪਲ ਤੋਂ ਏਦਾਂ ਆ ਗਏ ਅੜਿਕੇ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਦੇ ਵਿਚ ਲੁੱਟ ਖੋਹ ਦੇ ਨਾਲ ਸਬੰਧਤ ਵਾਰਦਾਤਾਂ ਦੇ ਵਿੱਚ ਹਰ ਰੋਜ਼ ਹੀ ਇਜ਼ਾਫਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਹੀ ਲੁਟੇਰਿਆਂ ਦੇ ਕੋਲੋਂ ਬਿਨਾਂ ਕਿਸੇ ਖੌਫ ਦੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ । ਅਜਿਹਾ ਕੋਈ ਵੀ ਦਿਨ ਨਹੀਂ ਨਿਕਲਦਾ ਜਦੋਂ ਦੇਸ਼ ਦੇ ਵਿੱਚ ਲੁਟੇਰਿਆਂ ਵੱਲੋਂ ਕਿਸੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਨਾ ਜਾਵੇ । ਲੁਟੇਰੇ ਏਨੇ ਬੇਖ਼ੌਫ਼ ਹੋਬਚੁੱਕੇ ਹਨ ਕਿ ਬਿਨਾਂ ਕਿਸੇ ਡਰ ਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ ਤੇ ਜਿਸ ਤੋਂ ਬਾਅਦ ਲੋਕ ਪੁਲੀਸ ਅਤੇ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹਨ । ਜਿਸ ਦੇ ਚਲਦੇ ਹੁਣ ਪੁਲੀਸ ਦੇ ਵੱਲੋਂ ਵੀ ਸਖ਼ਤੀ ਵਰਤਦੇ ਹੋਏ ਅਜਿਹੇ ਲੁਟੇਰਿਆਂ ਤੇ ਨਕੇਲ ਕੱਸੀ ਜਾ ਰਹੀ ਹੈ ਤੇ ਅਜਿਹਾ ਹੀ ਇਕ ਮਾਮਲਾ ਮੁੰਬਈ ਤੋ ਸਾਹਮਣੇ ਆਇਆ ਹੈ ।

ਜਿੱਥੇ ਬੀਤੇ ਦਿਨ ਯਾਨੀ ਵੀਰਵਾਰ ਨੂੰ ਲੁਟੇਰਿਆਂ ਵੱਲੋਂ ਐੱਸਬੀਆਈ ਬੈਂਕ ਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਵਿੰਨ੍ਹੇ ਜਾ ਰਹੇ ਸਨ । ਜਿਸ ਦੇ ਚੱਲਦੇ ਹੁਣ ਪੁਲੀਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੂਰੇ ਬਾਰਾਂ ਘੰਟਿਆਂ ਦੇ ਅੰਦਰ ਇਸ ਪੂਰੇ ਮਾਮਲੇ ਦੀ ਗੁੱਥੀ ਸੁਲਝਾ ਦਿੱਤੀ ਗਈ । ਦਰਅਸਲ ਮੁੰਬਈ ਪੁਲੀਸ ਦੇ ਵੱਲੋਂ ਇਕ ਟਰੈਕਟਰ , ਕੁੱਤੇ ਤੇ ਦੱਸ ਸਾਲਾਂ ਦੇ ਬੱਚੇ ਨਾਲ ਇਸ ਕੇਸ ਨੂੰ ਸੁਲਝਾਇਆ ਗਿਆ ਹੈ ।

ਜ਼ਿਕਰਯੋਗ ਹੈ ਕਿ ਲੁਟੇਰਿਆਂ ਦੇ ਵੱਲੋਂ ਬੈਂਕ ਦੇ ਵਿਚ ਲੁੱਟ ਖੋਹ ਦੀ ਨੀਅਤ ਨਾਲ ਕੰਮ ਕਰਨ ਵਾਲੇ ਕਰਮਚਾਰੀ ਨੂੰ ਗੋਲੀ ਮਾਰ ਕੇ ਉਸਦੀ ਹੱਤਿਆ ਵੀ ਕੀਤੀ ਗਈ ਸੀ ਤੇ ਲੁਟੇਰੇ ਮੌਕੇ ਤੋਂ ਫਰਾਰ ਹੋਏ ਸਨ । ਉਥੇ ਹੀ ਪੁਲਸ ਨੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦੋ ਚਚੇਰੇ ਭਰਾਵਾਂ ਨੂੰ ਕਾਬੂ ਕੀਤਾ ਗਿਆ ਹੈ । ਜਿਨ੍ਹਾਂ ਦੇ ਕੋਲ ਲੁੱਟ ਦੀ ਵੱਡੀ ਰਕਮ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਉੱਥੇ ਹੀ ਜਦੋਂ ਪੁਲੀਸ ਵੱਲੋਂ ਇਨ੍ਹਾਂ ਦੋਸ਼ੀਆਂ ਕੋਲੋਂ ਪੁੱਛ ਪਡ਼ਤਾਲ ਕੀਤੀ ਗਈ ਤਾਂ , ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਦਿਨਾਂ ਤੋਂ ਇੰਟਰਨੈੱਟ ਤੇ ਵੀਡੀਓਜ਼ ਦੇਖ ਕੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਸਕੀਮ ਘੜੀ ਜਾ ਰਹੀ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿਰਫ ਬੈਂਕ ਦੇ ਵਿਚ ਹਵਾਈ ਫਾਇਰ ਕਰ ਕੇ ਪੈਸੇ ਲੁੱਟਣਾ ਸੀ । ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇੱਕ ਕੰਮ ਕਰਨ ਵਾਲੇ ਕਰਮਚਾਰੀ ਦੀ ਮੌਤ ਹੋ ਜਾਵੇਗੀ । ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੇ ਕੋਲੋਂ ਹੋਰ ਬਾਰੀਕੀ ਨਾਲ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ ।