ਬੈਂਕਾਂ ਦੀ ਵਰਤੋਂ ਕਰਨ ਵਾਲੇ ਦੇਖਲੋ ਇਹ ਵੱਡੀ ਖਬਰ – 1 ਜਨਵਰੀ ਤੋਂ ਹੋਣ ਜਾ ਰਿਹਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਆਪਣੇ ਧਨ ਨੂੰ ਸੁਰੱਖਿਅਤ ਰੱਖਣ ਵਾਸਤੇ ਬੈਂਕਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਜਿੱਥੇ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਬੈਂਕਾਂ ਦੀ ਸਹੂਲਤ ਜਾਰੀ ਕੀਤੀ ਜਾਂਦੀ ਹੈ ਉਥੇ ਹੀ ਲੋਕਾਂ ਦੇ ਪੈਸੇ ਨੂੰ ਸਖਤ ਰੱਖਿਆ ਜਾਂਦਾ ਹੈ ਅਤੇ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਹਨ ਜਿਸ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਫਾਇਦਾ ਹੋ ਸਕੇ। ਜਿੱਥੇ ਲੋਕਾਂ ਵੱਲੋਂ ਬੈਂਕ ਖਾਤੇ ਵਿੱਚ ਆਪਣੀ ਜਮ੍ਹਾਂ ਪੂੰਜੀ ਦੀ ਵਰਤੋ ਮੁਸ਼ਕਲ ਦੇ ਸਮੇ ਵਿੱਚ ਕੀਤੀ ਜਾ ਸਕਦੀ ਹੈ। ਉਥੇ ਹੀ ਉਨ੍ਹਾਂ ਦੇ ਪੈਸੇ ਨੂੰ ਲੱਗੇ ਵਿਆਜ਼ ਦਾ ਫਾਇਦਾ ਵੀ ਉਨ੍ਹਾਂ ਗਾਹਕਾਂ ਨੂੰ ਹੁੰਦਾ ਹੈ। ਇਸ ਤੋਂ ਇਲਾਵਾ ਗਾਹਕਾਂ ਦੇ ਪੈਸੇ ਗਹਿਣੇ ਅਤੇ ਨਗਦੀ ਨੂੰ ਸੁਰੱਖਿਅਤ ਰੱਖਣ ਵਾਸਤੇ ਬੈਂਕ ਵੱਲੋਂ ਲਾਕਰ ਵੀ ਮੁਹਈਆ ਕਰਵਾਏ ਜਾਂਦੇ ਹਨ।

ਹੁਣ ਬੈਂਕ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਜਨਵਰੀ ਤੋਂ ਇਹ ਕੰਮ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕੋਰਟ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਬੈਂਕ ਲਾਕਰ ਅਤੇ ਐਕਟ ਆਫ਼ ਗੌਡ ਨਿਯਮਾਂ ਨੂੰ ਕਲੀਅਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿੱਥੇ ਹੁਣ ਆਰਬੀਆਈ ਵੱਲੋਂ ਬੈਂਕ ਲਾਕਰ ਦੇ ਨਵੇਂ ਨਿਯਮ ਦੇ ਹੁਕਮਾਂ ਅਨੁਸਾਰ ਜਾਰੀ ਕੀਤੇ ਜਾ ਰਹੇ ਹਨ। ਲਾਕਰ ਦੇ ਵਿਚ ਗਾਹਕਾਂ ਵੱਲੋਂ ਜਿੱਥੇ ਆਪਣੇ ਜ਼ਰੂਰੀ ਕਾਗਜ਼ਾਤ ਗਹਿਣੇ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਰੱਖਿਆ ਜਾਂਦਾ ਹੈ।

ਉੱਥੇ ਹੀ ਹੁਣ 1 ਜਨਵਰੀ 2022 ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਸ ਸਦਕਾ ਲੋਕਾਂ ਦੇ ਸਮਾਨ ਦੀ ਸੁਰੱਖਿਆ ਅਤੇ ਜਮ੍ਹਾ ਲਾਕਰ ਅਤੇ ਬੈਂਕਾਂ ਦੇ ਕੋਲ ਸਮਾਨ ਦੀ ਸੁਰੱਖਿਅਤ ਕਸਟਡੀ ਦੋਹਾਂ ਤੇ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਦੇ ਅਨੁਸਾਰ ਅਗਰ ਬੈਂਕ ਵਿੱਚ ਕਿਸੇ ਤਰਾਂ ਦੀ ਧੋਖਾਧੜੀ ਦਾ ਮਾਮਲਾ, ਅੱਗ ਲੱਗ ਜਾਣਾ , ਇਮਾਰਤਾਂ ਦਾ ਢਹਿ ਜਾਣਾ ਅਤੇ ਚੋਰੀ ਆਦਿ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਤਾਂ ਦੇਣਦਾਰੀ ਸਾਲਾਨਾ ਲਾਕਰ ਕਰਾਏ ਦੇ ਸੌ ਗੁਣਾਂ ਤੱਕ ਸੀਮਤ ਹੋਵੇਗੀ।

ਜਿੱਥੇ ਲੋਕਾਂ ਵੱਲੋਂ ਲਾਕਰ ਦੀ ਸਹੂਲਤ ਲਈ ਜਾਂਦੀ ਹੈ ਉਥੇ ਹੀ ਇਸ ਦੇ ਬਦਲੇ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਲੋਨ ਦੀ ਸਹੂਲਤ ਪ੍ਰਦਾਨ ਕਰਨ ਵਾਲੇ ਗਾਹਕਾਂ ਤੋਂ ਸਾਲਾਨਾ ਕਿਰਾਇਆ ਵੀ ਵਸੂਲਿਆ ਜਾਂਦਾ ਹੈ। ਹੁਣ 1 ਜਨਵਰੀ 2022 ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ।