ਆਈ ਤਾਜਾ ਵੱਡੀ ਖਬਰ
ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਜਾਂ ਅਖ਼ਬਾਰ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਭਰੇ ਮਿਲਦੇ ਹਨ ਕਿ ਵਿਦੇਸ਼ ਜਾਣ ਲਈ ਕਈ ਲੜਕੇ ਜਾਂ ਲੜਕੀ ਦੇ ਵੱਲੋਂ ਵਿਆਹ ਕਰਵਾ ਕੇ ਆਪਣੇ ਪਤੀ ਜਾਂ ਪਤਨੀ ਉੱਤੇ ਲੱਖ ਰੁਪਏ ਖਰਚ ਕੀਤੇ ਜਾਂਦੇ ਹਨ ਅਤੇ ਇਹ ਆਸ ਰੱਖੀ ਜਾਂਦੀ ਹੈ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਵਿਦੇਸ਼ ਬੁਲਾਵੇਗਾ ਪਰ ਅਸਲ ਵਿਚ ਇਸ ਤੋਂ ਉਲਟ ਹੁੰਦਾ ਹੈ ਅਤੇ ਉਹ ਧੋਖਾ-ਧੜੀ ਦੇ ਸ਼ਿਕਾਰ ਹੋ ਜਾਂਦੇ ਹਨ। ਭਾਵੇਂ ਇਹ ਸੌਦੇਬਾਜ਼ੀ ਗੈਰ ਕਾਨੂੰਨੀ ਹੈ ਜਾਂ ਇਸ ਪ੍ਰਚਲਣ ਨੇ ਵਿਆਹ ਵਰਗੇ ਪਵਿੱਤਰ ਬੰਧਨ ਸੌਦੇਬਾਜ਼ੀ ਦੇ ਰੂਪ ਵਿੱਚ ਬਦਲ ਦਿੱਤਾ ਹੈ। ਇਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਇਕ ਮਾਮਲਾ ਸਭ ਤੋਂ ਜ਼ਿਆਦਾ ਉਭਰ ਕੇ ਸਾਹਮਣੇ ਆਇਆ ਜਿਸ ਵਿੱਚ ਲਵਪ੍ਰੀਤ ਸਿੰਘ ਨੇ ਵਿਦੇਸ਼ ਜਾਣ ਲਈ ਬੇਅੰਤ ਕੌਰ ਨਾਮ ਦੀ ਲੜਕੀ ਨਾਲ ਵਿਆਹ ਕਰਵਾਇਆ ਅਤੇ ਉਸ ਦੀ ਪੜ੍ਹਾਈ ਦਾ ਖਰਚਾ ਖ਼ੁਦ ਚੁੱਕਿਆ।
ਪਰ ਕੁਝ ਸਮੇਂ ਬਾਅਦ ਬੇਅੰਤ ਕੌਰ ਦੇ ਵੱਲੋਂ ਲਵਪ੍ਰੀਤ ਸਿੰਘ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲੱਗਿਆ ਜਿਸ ਤੋਂ ਦੁਖੀ ਹੋ ਕੇ ਲਵਪ੍ਰੀਤ ਸਿੰਘ ਨੇ ਖ਼ੁ-ਦ-ਕੁ-ਸ਼ੀ ਕਰ ਲਈ ਸੀ।ਦਰਅਸਲ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਬੇਅੰਤ ਕੌਰ ਦੇ ਪ੍ਰੀਵਾਰ ਵਾਲਿਆਂ ਨੇ ਆਪਣੇ ਵਕੀਲ ਦੇ ਰਾਹੀਂ ਇਕ ਚਿੱਠੀ ਪੇਸ਼ ਕੀਤੀ ਹੈ ਕਿ ਲਵਪ੍ਰੀਤ ਸਿੰਘ ਨੇ ਵਿਆਹ ਤੋਂ ਤਕਰੀਬਨ ਇਕ ਮਹੀਨੇ ਬਾਅਦ ਇਕ ਚਿੱਠੀ ਲਿਖ ਕੇ ਆਪਣੀ ਪਤਨੀ ਨੂੰ ਵਟਸਐਪ ਰਾਹੀਂ ਭੇਜੀ ਸੀ ਜਿਸ ਵਿਚ ਲਵਪ੍ਰੀਤ ਸਿੰਘ ਲਿਖਦਾ ਹੈ ਕਿ ਉਹ ਕਿਸੇ ਨਿੱਜੀ ਕਾਰਨਾਂ ਕਾਰਨ ਮਰਨਾ ਚਾਹੁੰਦਾ ਹੈ।
ਦੱਸ ਦਈਏ ਕਿ ਲਵਪ੍ਰੀਤ ਸਿੰਘ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਮੈਂ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ ਮੈਨੂੰ ਆਪਣੀ ਜ਼ਿੰਦਗੀ ਨਿੱਜੀ ਕਾਰਨਾਂ ਕਰਕੇ ਪਸੰਦ ਨਹੀਂ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਬੇਅੰਤ ਕੌਰ ਨੇ ਮੈਨੂੰ ਕਦੇ ਕੁਝ ਨਹੀਂ ਕਿਹਾ ਨਾ ਹੀ ਕਦੇ ਲੜਾਈ ਹੋਈ। ਇਸ ਲਈ ਬੇਅੰਤ ਕੌਰ ਉਤੇ ਕੋਈ ਇਲਜ਼ਾਮ ਨਾ ਲਗਾਇਆ ਜਾਵੇ। ਪਰ ਮੈਨੂੰ ਆਪਣੀ ਇਹ ਜ਼ਿੰਦਗੀ ਕਿਸੇ ਕਾਰਨਾਂ ਕਰਕੇ ਪਸੰਦ ਨਹੀਂ ਹੈ। ਇਸ ਲਈ ਮੈਂ ਇਹ ਜਿੰਦਗੀ ਨਹੀਂ ਚਾਹੁੰਦਾ ਅਤੇ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ।
ਵਕੀਲ ਨੇ ਦਸਿਆ ਹੈ ਕੇ ਜਦੋਂ ਇਹ ਚਿੱਠੀ ਬੇਅੰਤ ਕੌਰ ਨੂੰ ਮਿਲੀ ਤਾਂ ਉਸ ਨੇ ਇਸ ਸਬੰਧੀ ਆਪਣੀ ਨਣਦ ਨੂੰ ਦੱਸਿਆ ਸੀ। ਇਸ ਲਈ ਲੜਕੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਲਖਬੀਰ ਸਿੰਘ ਨੇ ਖੁਦਕੁਸ਼ੀ ਨਹੀਂ ਕੀਤੀ। ਦੱਸ ਦਈਏ ਕਿ ਬੇਅੰਤ ਕੌਰ ਦੇ ਮਾਪਿਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਅਤੇ ਹੁਣ ਇਨਸਾਫ ਦੀ ਮੰਗ ਕੀਤੀ ਹੈ।
Home ਤਾਜਾ ਖ਼ਬਰਾਂ ਬੇਅੰਤ ਕੌਰ ਲਵਪ੍ਰੀਤ ਦੇ ਮਾਮਲੇ ‘ਚ ਆ ਗਿਆ ਨਵਾਂ ਮੋੜ, ਹੁਣ ਆ ਗਈ ਇਹ ਚਿੱਠੀ ਸਾਹਮਣੇ, ਸਭ ਰਹਿ ਗਏ ਹੈਰਾਨ
Previous Postਕੇਂਦਰ ਸਰਕਾਰ ਨੇ ਆਖਰ ਕਰਤਾ ਇਹ ਵੱਡਾ ਐਲਾਨ – ਇਹਨਾਂ ਲੋਕਾਂ ਚ ਆਈ ਖੁਸ਼ੀ
Next Postਪੰਜਾਬ ਚ ਇਥੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਦੇਖ ਕੇ ਕਿਸੇ ਨੂੰ ਨਹੀਂ ਹੋ ਰਿਹਾ ਜਕੀਨ