ਬੂਸਟਰ ਡੋਜ਼ ਨੂੰ ਲੈਕੇ ਵੱਜ ਰਹੀ ਸਾਈਬਰ ਠੱਗੀ, ਲੋਕਾਂ ਨੂੰ ਆ ਰਹੇ ਫੋਨ- ਪੁਲਿਸ ਨੇ ਜਾਰੀ ਕੀਤਾ ਅਲਰਟ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਦੇ ਦੌਰ ਵਿੱਚ ਜਿੱਥੇ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਮਾਰ ਲਗਾਤਾਰ ਵਧ ਰਹੀ ਹੈ ਉਥੇ ਹੀ ਬਹੁਤ ਸਾਰੇ ਅਜਿਹੇ ਗੈਰਸਮਾਜਿਕ ਅਨਸਰ ਵੀ ਹਨ ਜਿਨਾਂ ਵੱਲੋਂ ਜਲਦ ਅਮੀਰ ਹੋਣ ਦੇ ਚੱਕਰ ਵਿਚ ਅਤੇ ਪੈਸਾ ਕਮਾਉਣ ਲਈ ਧੋਖਾਧੜੀ ਵਰਗੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਕਿ ਇਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾਂਦਾ ਹੈ ਜਿੱਥੇ ਅਜਿਹੇ ਧੋਖ਼ੇਬਾਜਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕਰਨ ਵਾਸਤੇ ਨਵੇਂ ਨਵੇਂ ਰਸਤੇ ਅਖਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਹੁਣ ਬੂਸਟਰ ਡੋਜ਼ ਨੂੰ ਲੈ ਕੇ ਸਾਇਬਰ ਠੱਗੀ ਵੱਜ ਰਹੀ ਹੈ ਜਿਸ ਬਾਰੇ ਲੋਕਾਂ ਨੂੰ ਫੋਨ ਆ ਰਹੇ ਹਨ ਅਤੇ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿਉਂਕਿ ਕੁਝ ਲੋਕਾਂ ਵੱਲੋਂ ਜਿੱਥੇ ਕਰੋਨਾ ਵੈਕਸੀਨ ਦੀਆਂ ਪਹਿਲਾਂ ਦੋ ਲੱਗ ਚੁੱਕੀਆ 2 ਡੋਜ਼ ਦੇ ਬਾਅਦ ਹੁਣ ਬੂਸਟਰ ਦੀ ਡੋਜ਼ ਦੇ ਨਾਂ ਉਪਰ ਕੁਝ ਲੋਕਾਂ ਵੱਲੋਂ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਥੇ ਉਨ੍ਹਾਂ ਨੂੰ ਉਹਨਾਂ ਦੀਆਂ ਪਹਿਲੀਆਂ ਦੋ ਟੀਕਾਕਰਣ ਹੋ ਚੁੱਕੀਆਂ ਤਰੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਨਵੇਂ ਟੀਕਾਕਰਨ ਵਾਸਤੇ ਆਖਿਆ ਜਾਂਦਾ ਹੈ। ਤੇ ਉਨ੍ਹਾਂ ਦੇ ਫੋਨ ਉਪਰ ਆਉਣ ਵਾਲੀ ਲੁਕੇਸ਼ਨ ਦੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉਥੇ ਹੀ OTP ਦੱਸਣ ਲਈ ਆਖਿਆ ਜਾਂਦਾ ਹੈ ਅਤੇ ਉਸ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਵੱਲੋਂ ਫੋਨ ਕੱਟ ਦਿੱਤਾ ਜਾਂਦਾ ਹੈ ਤੇ ਉਨਾਂ ਦੇ ਬੈਂਕ ਖਾਤਿਆਂ ਵਿੱਚੋ ਪੈਸੇ ਉਡਾ ਲਏ ਜਾਂਦੇ ਹਨ।

ਅਜਿਹੇ ਮਾਮਲੇ ਲਗਾਤਾਰ ਚੰਡੀਗੜ੍ਹ ਦੇ ਵਿਚ ਸਾਹਮਣੇ ਆ ਰਹੇ ਹਨ ਜਿਥੇ ਆਨਲਾਈਨ ਲੈਣ-ਦੇਣ ਦੇ ਚੱਲਦਿਆਂ ਹੋਇਆਂ ਅਜਿਹੇ ਗਿਰੋਹ ਵੱਲੋਂ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿੱਥੇ ਕੁਝ ਲੋਕਾਂ ਨੂੰ ਇਨਾਮ ਜਿੱਤਣ ਵਾਸਤੇ ਵੀ ਆਖਿਆ ਜਾਂਦਾ ਹੈ।