ਆਈ ਤਾਜਾ ਵੱਡੀ ਖਬਰ
ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਸ ਧਰਤੀ ਨੂੰ ਹਰਿਆ-ਭਰਿਆ ਰੱਖਣ ਦੇ ਲਈ ਬਹੁਤ ਸਾਰੇ ਲੋਕ ਦਿਨ ਰਾਤ ਕੰਮ ਕਰਦੇ ਹਨ। ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਧਰਤੀ ਉਪਰ ਜੀਵਨ ਪਨਪ ਰਿਹਾ ਹੈ। ਇਨ੍ਹਾਂ ਲੋਕਾਂ ਵਿੱਚੋਂ ਬਹੁਤ ਸਾਰੀਆਂ ਮਹਾਨ ਸ਼ਕਸੀਅਤਾਂ ਇਸ ਦੁਨੀਆਂ ਨੂੰ ਹਰਿਆ-ਭਰਿਆ ਰੱਖਣ ਲਈ ਲੋਕਾਂ ਨੂੰ ਸੰਦੇਸ਼ ਦਿੰਦੀਆਂ ਰਹਿੰਦੀਆਂ ਹਨ। ਪਰ ਇਨ੍ਹਾਂ ਦੇ ਅਚਾਨਕ ਸਦੀਵੀ ਵਿਛੋੜਾ ਦੇਣ ਕਾਰਨ ਸਬੰਧਤ ਸਥਾਨ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ।
ਅੱਜ ਇਹੋ ਜਿਹੀ ਇੱਕ ਸ਼ਖ਼ਸੀਅਤ ਬਰਨਾਲਾ ਵਿਖੇ ਇਸ ਦੁਨੀਆਂ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਗਈ। ਇੱਥੋਂ ਦੇ ਰੂੜੇਕੇ ਕਲਾਂ ਵਿਖੇ ਬਾਬਾ ਹਰੀ ਸਿੰਘ ਨਾਮਧਾਰੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਪ੍ਰਸਿੱਧ ਹਸਤੀ ਬਾਬਾ ਲੱਖਾ ਸਿੰਘ ਨਾਮਧਾਰੀ ਦਾ ਗੁਰਦੁਆਰਾ ਸਾਹਿਬ ਵਿਖੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਮਿਲੀ ਹੈ ਕਿ ਉਹ ਰੋਜ਼ਾਨਾ ਦੀ ਆਪਣੀ ਸੇਵਾ ਅਨੁਸਾਰ ਬੂਟਿਆਂ ਨੂੰ ਪਾਣੀ ਦੇ ਰਹੇ ਸਨ ਜਿੱਥੇ ਅਚਾਨਕ ਹੀ ਉਨ੍ਹਾਂ ਨੂੰ ਦਿਲ ਵਿੱਚ ਦਰਦ ਮਹਿਸੂਸ ਹੋਇਆ।
ਇਹ ਦਰਦ ਹਾਰਟ ਅ-ਟੈ-ਕ ਸੀ ਜਿਸ ਕਾਰਨ ਉਹ ਜ਼ਮੀਨ ਉਪਰ ਡਿੱਗ ਪਏ। ਨਜ਼ਦੀਕ ਦੀਆਂ ਸੰਗਤਾਂ ਨੇ ਬਾਬਾ ਲੱਖਾ ਸਿੰਘ ਜੀ ਨੂੰ ਉਠਾਇਆ ਅਤੇ ਇਲਾਜ ਵਾਸਤੇ ਹਸਪਤਾਲ ਲਿਜਾਇਆ ਜਾਣ ਲੱਗਾ ਪਰ ਉਦੋਂ ਤੱਕ ਬਾਬਾ ਜੀ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਚੁੱਕੇ ਸਨ। ਬਾਬਾ ਲੱਖਾ ਸਿੰਘ ਨਾਮਧਾਰੀ ਦੇ ਦਿਹਾਂਤ ਦੀ ਖ਼ਬਰ ਮਿਲਣ ‘ਤੇ ਇਲਾਕੇ ਦੀਆਂ ਤਮਾਮ ਸੰਗਤਾਂ ਵਿੱਚ ਸੋਗ ਦੀ ਲਹਿਰ ਫੈਲ ਗਈ।
ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਨਾਮਧਾਰੀ ਪੰਥ ਦੇ ਸਤਿਗੁਰੂ ਉਦੈ ਸਿੰਘ, ਸੂਬਾ ਬਲਵੀਰ ਸਿੰਘ ਢਿਲਵਾਂ, ਸੂਬਾ ਬਲਵਿੰਦਰ ਸਿੰਘ, ਸੇਵਾਮੁਕਤ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਦਰਬਾਰਾ ਸਿੰਘ ਗੁਰੂ, ਐੱਸ.ਪੀ ਕੇਸਰ ਸਿੰਘ ਧਾਲੀਵਾਲ, ਡੀ.ਐੱਸ.ਪੀ ਪਰਮਿੰਦਰ ਸਿੰਘ ਗਰੇਵਾਲ, ਜਗਦੀਪ ਸਿੰਘ ਸੇਵਾਮੁਕਤ ਰੀਡਰ ਐੱਸ.ਐੱਸ.ਪੀ, ਸੇਵਾਮੁਕਤ ਇੰਸਪੈਕਟਰ ਮਲਕੀਤ ਸਿੰਘ ਚੀਮਾ, ਗੁਰਤੇਜ ਸਿੰਘ ਮੁੱਖ ਅਫ਼ਸਰ ਪੁਲਿਸ ਥਾਣਾ ਰੂੜੇਕੇ ਕਲਾਂ, ਸੰਤ ਬਲਵੀਰ ਸਿੰਘ ਘੁੰਨਸ, ਹਲਕਾ ਇੰਚਾਰਜ ਵਕੀਲ ਸਤਨਾਮ ਸਿੰਘ ਰਾਹੀ, ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਪ੍ਰਧਾਨ ਜਗਤਾਰ ਸਿੰਘ ਗੁਰਦੁਆਰਾ ਸਿੱਧ ਭੋਇੰ ਆਦਿ ਸ਼ਖ਼ਸੀਅਤਾਂ ਅਤੇ ਸੰਗਤਾਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Previous Postਭਾਜਪਾ ਦਾ ਵੱਡਾ ਐਲਾਨ – ਕਿਹਾ 2022 ਚ ਪੰਜਾਬ ਚ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਕਰਨਗੇ ਇਹ ਕੰਮ
Next Postਖੇਤੀ ਬਿਲਾਂ ਤੋਂ ਬਾਅਦ ਹੁਣ ਮੋਦੀ ਸਰਕਾਰ ਲਿਆਉਣ ਲਗੀ ਇਹ ਨਵਾਂ ਕਨੂੰਨ – ਤਾਜਾ ਵੱਡੀ ਖਬਰ