ਬੁਲੇਟ ਮੋਟਰ ਸਾਈਕਲ ਰੱਖਣ ਵਾਲੇ ਹੋ ਜਾਵੋ ਸਾਵਧਾਨ – ਜੇ ਕੀਤਾ ਇਹ ਕੰਮ ਤਾਂ ਹੋ ਸਕਦੀ ਹੈ 6 ਸਾਲ ਦੀ ਜੇਲ

ਜੇ ਕੀਤਾ ਇਹ ਕੰਮ ਤਾਂ ਹੋ ਸਕਦੀ ਹੈ 6 ਸਾਲ ਦੀ ਜੇਲ

ਇਸ ਸੰਸਾਰ ਦੇ ਵਿਚ ਕਈ ਤਰ੍ਹਾਂ ਦੇ ਪ੍ਰਦੂਸ਼ਣ ਮੌਜੂਦ ਹਨ ਜੋ ਸਾਡੇ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸਾਡੀ ਸਿਹਤ ਉੱਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਦੇ ਅਸਰ ਨਾਲ ਸਾਡਾ ਸਿਹਤਮੰਦ ਸਰੀਰ ਬਿਮਾਰੀਆਂ ਦੇ ਨਾਲ ਘਿਰ ਜਾਂਦਾ ਹੈ। ਵੈਸੇ ਤਾਂ ਇਸ ਸੰਸਾਰ ਦੇ ਵਿਚ ਕਈ ਤਰ੍ਹਾਂ ਦੇ ਪ੍ਰਦੂਸ਼ਣ ਹਨ ਜਿਸ ਦਾ ਮਾ-ਰੂ ਅਸਰ ਇਨਸਾਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਪਰ ਇਨ੍ਹਾਂ ਦੇ ਵਿਚੋਂ ਧੁਨੀ ਪ੍ਰਦੂਸ਼ਣ ਜਾਂ ਸ਼ੋਰ ਪ੍ਰਦੂਸ਼ਣ ਵੀ ਇਨਸਾਨੀ ਜੀਵਨ ਨੂੰ ਕਈ ਤਰ੍ਹਾਂ ਦੇ ਦੁੱਖਾਂ ਵਿੱਚ ਪਾ ਦਿੰਦਾ ਹੈ।

ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਅਹਿਮ ਕਦਮ ਉਠਾਏ ਜਾਂਦੇ ਹਨ। ਜਿਨ੍ਹਾਂ ਵਿਚੋਂ ਹੁਣ ਇਕ ਹੋਰ ਕਦਮ ਉਨ੍ਹਾਂ ਲੋਕਾਂ ਵਾਸਤੇ ਸਖ਼ਤੀ ਨਾਲ ਚੁੱਕਿਆ ਗਿਆ ਹੈ ਜੋ ਧੁਨੀ ਪ੍ਰਦੂਸ਼ਣ ਦੇ ਵਿੱਚ ਆਪਣੇ ਮੋਟਰ ਸਾਈਕਲ ਜ਼ਰੀਏ ਵਾਧਾ ਕਰਦੇ ਹਨ। ਇਹ ਖਬਰ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਬੁ-ਲੇ-ਟ ਦੇ ਸ਼ੌਕੀਨ ਹਨ ਪਰ ਉਹ ਇਸ ਨੂੰ ਚਲਾਉਣ ਸਮੇਂ ਮੋਟਰ ਸਾਈਕਲ ਦਾ ਸਾਈਲੈਂਸਰ ਬਦਲਾ ਲੈਂਦੇ ਹਨ ਜਾਂ ਉਸ ਦੀ ਆਵਾਜ਼ ਵਿਚ ਤਬਦੀਲੀ ਕਰਵਾ ਕੇ ਤੇਜ਼ ਕਰ ਦਿੰਦੇ ਹਨ ਜਾਂ ਫਿਰ ਅਜਿਹੇ ਸਾਈਲੈਂਸਰ ਲਗਵਾਏ ਜਾਂਦੇ ਹਨ ਜੋ ਚਲਦੇ ਸਮੇਂ ਇਕ ਜ਼ੋਰਦਾਰ ਪ-ਟਾ-ਕੇ ਦੀ ਆਵਾਜ਼ ਕਰਦੇ ਹਨ।

ਹੁਣ ਉਪਰੋਕਤ ਇਨ੍ਹਾਂ ਸਾਰੀਆਂ ਆਵਾਜ਼ਾਂ ਜ਼ਰੀਏ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ 6 ਸਾਲਾਂ ਦੀ ਕੈਦ ਦੀ ਸ-ਜ਼ਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੋਟਰ ਸਾਈਕਲ ਦੇ ਸਾਈਲੈਂਸਰ ਵਿੱਚ ਤਬਦੀਲੀ ਕਰਨ ਵਾਲੇ ਮਕੈਨਿਕ ਉੱਪਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਟਰੈਫਿਕ ਪੁਲਸ ਨੇ ਬੁ-ਲੇ-ਟ ਮਾਲਕਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਦੇ ਬੁਲੇਟ ਸਾਈਲੈਂਸਰਾਂ ਦੀ ਜਾਂਚ ਵੀ ਕੀਤੀ ਗਈ। ਜਿਸ ਦੌਰਾਨ ਸਾਰੇ ਮੋਟਰ ਸਾਈਕਲਾਂ ਦੇ ਸਾਈਲੈਂਸਰ ਸਹੀ ਪਾਏ ਗਏ।

ਪਰ ਹੁਣ ਟ੍ਰੈਫ਼ਿਕ ਪੁਲਿਸ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਏਅਰ ਐਂਡ ਸਾਊਂਡ ਪੋਲਿਊਸ਼ਨ ਐਕਟ 1981 ਦੀ ਧਾਰਾ 37 ਦੇ ਤਹਿਤ ਜੇਕਰ ਕੋਈ ਵੀ ਵਿਅਕਤੀ ਆਪਣੇ ਵਾਹਨ ਵਿੱਚ ਮਲਟੀ ਟੋਨ ਹਾਰਨ, ਪ੍ਰੈਸ਼ਰ ਹਾਰਨ ਜਾਂ ਪਟਾਕੇ ਵਾਲੇ ਸਾਈਲੈਂਸਰ ਦੀ ਵਰਤੋ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਐਫ. ਆਈ. ਆਰ. ਦਰਜ ਕੀਤੀ ਜਾਵੇਗੀ ਜਿਸ ਵਿਚ ਉਕਤ ਮੁਲਜ਼ਮ ਨੂੰ 6 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਟਰੈਫਿਕ ਪੁਲਸ ਵੱਲੋਂ ਸਾਲ 2019 ਤੋਂ ਲੈ ਕੇ 2021 ਆਵਾਜ਼ ਪ੍ਰਦੂਸ਼ਨ ਦੇ ਚਲਦੇ ਹੋਏ 300 ਵਿਅਕਤੀਆਂ ਦੇ ਚਲਾਨ ਕੀਤੇ ਜਾ ਚੁੱਕੇ ਹਨ।