ਬਿੱਲੀ ਦੇ ਬੱਚੇ ਨੂੰ ਗੋਦੀ ਚ ਲੋ ਤੇ ਫਰੀ ਕਰੋ ਹਵਾਈ ਜਹਾਜ ਚ ਸਫ਼ਰ ! ਇਸ ਏਅਰਲਾਈਨ ਨੇ ਕੀਤਾ ਵੱਖਰਾ ਐਲਾਨ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਜਾਨਵਰਾਂ ਆਪਣੇ ਘਰਾਂ ਦੇ ਵਿੱਚ ਰੱਖਣ ਦਾ ਬਹੁਤ ਸ਼ੌਕ ਹੁੰਦਾ ਹੈ| ਵੱਖ ਵੱਖ ਜਾਨਵਰ ਲੋਕ ਆਪਣੇ ਘਰਾਂ ਵਿੱਚ ਪਾਲਦੇ ਹਨ ਤੇ ਉਹਨਾਂ ਦੀ ਦੇਖਭਾਲ ਕਰਦੇ ਹਨ | ਹੁਣ ਜਿਹੜੇ ਲੋਕਾਂ ਨੂੰ ਘਰਾਂ ਵਿੱਚ ਜਾਨਵਰ ਪਾਲਣ ਦਾ ਸ਼ੌਕ ਰਖਦੇ ਹਨ , ਉਹਨਾਂ ਲੋਕਾਂ ਲਈ ਖਾਸ ਖ਼ਬਰ ਹੋਣ ਵਾਲੀ ਹੈ ਕਿਉਂਕਿ ਹੁਣ ਏਅਰਲਾਈਨਜ਼ ਨੇ ਇਕ ਵੱਖਰਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਕੋਈ ਵਿਅਕਤੀ ਬਿੱਲੀ ਦੇ ਬੱਚੇ ਨੂੰ ਗੋਦ ਲੈ ਕੇ ਹਵਾਈ ਜਹਾਜ ਵਿਚ ਸਫ਼ਰ ਕਰਦਾ ਹੈ ਤਾਂ ਉਸਨੂੰ ਫ਼੍ਰੀ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ| ਅਮਰੀਕੀ ਏਅਰਲਾਈਨਜ਼ ਵਲੋਂ ਇਹ ਐਲਾਨ ਕੀਤਾ ਹੈ ।

ਉਨ੍ਹਾਂ ਵੱਲੋਂ ਐਲਾਨ ਕਰਦਿਆਂ ਆਖਿਆ ਕਿ ਉਹ ਉਨ੍ਹਾਂ ਲੋਕਾਂ ਨੂੰ ਮੁਫ਼ਤ ਵਾਉਚਰ ਦਿਤੇ ਜਾਣਗੇ ਜਿਹੜੇ 3 ਬਿਲੀ ਦੇ ਬੱਚਿਆਂ ਨੂੰ ਗੋਦ ਲੈਣਾ ਚਾਹੁਣਗੇ| ਫਰੰਟੀਅਰ ਏਅਰਲਾਈਨਜ਼ ਬਿੱਲੀ ਦੇ ਬੱਚੇ ਨੂੰ ਗੋਦ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਮਰੀਕੀ ਏਅਰਲਾਇੰਸ ਦੇ ਨਾਂ ਤੇ ਮੁਫਤ ਸਫ਼ਰ ਮੁਹਈਆ ਕਰਵਾਏਗੀ| ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਏਅਰਲਾਈਨ ਦੇ ਪ੍ਰਤੀਨਿਧੀ ਵੱਲੋਂ ਦੱਸਿਆ ਗਿਆ ਕਿ ਵਾਊਚਰ ਪਨਾਹਗਾਹ ਵਿਚ ਪਹੁੰਚਾਏ ਗਏ ਹਨ ਪਰ ਉਨ੍ਹਾਂ ਨੂੰ ਉਦੋਂ ਤੱਕ ਨਹੀਂ ਦਿੱਤੇ ਜਾਣਗੇ ਜਦੋਂ ਤੱਕ ਬਿੱਲੀ ਦੇ ਬੱਚੇ ਇਸ ਮਹੀਨੇ ਦੇ ਅੰਤ ਵਿੱਚ ਗੋਦ ਲੈਣ ਲਈ ਤਿਆਰ ਨਹੀਂ ਹੁੰਦੇ|

ਜ਼ਿਕਰਯੋਗ ਹੈ ਕਿ ਅਮਰੀਕੀ ਏਅਰਲਾਇੰਸ ਤੇ ਵੱਲੋਂ ਇਹ ਇਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਾ ਜਾਨਵਰਾਂ ਪ੍ਰਤੀ ਪਿਆਰ ਵਧਾਇਆ ਜਾ ਸਕੇ ਤੇ ਲੋਕ ਬਿੱਲੀਆਂ ਦੀ ਆਪਣੇ ਘਰਾਂ ‘ਚ ਦੇਖਰੇਖ ਕਰ ਸਕਣ|ਫਰੰਟੀਅਰ ਦੇ ਬੁਲਾਰੇ ਜੈਨੀਫਰ ਡੇ ਲਾ ਕਰੂਜ਼ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਗੋਦ ਲੈਣ ਵਾਲੀ ਸੰਸਥਾ ਕੋਲ ਵਾਊਚਰ ਹਨ ਅਤੇ ਉਨ੍ਹਾਂ ਨੇ ਧੰਨਵਾਦ ਪ੍ਰਗਟਾਇਆ ਹੈ।

ਬਿੱਲੀ ਦੇ ਬੱਚੇ ਅਜੇ ਵੀ ਗੋਦ ਲੈਣ ਲਈ ਬਹੁਤ ਛੋਟੇ ਹਨ, ਜਿਵੇਂ ਕਿ ਸੰਗਠਨ ਦੁਆਰਾ ਦਰਸਾਇਆ ਗਿਆ ਹੈ, ਪਰ ਇੱਕ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਵਿੱਚ ਗੋਦ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ। ਸੌ ਇਹ ਜੋ ਉਪਰਾਲਾ ਕੀਤਾ ਗਿਆ ਉਸਦੇ ਚਲਦੇ ਤੁਹਾਡੀ ਕੀ ਪ੍ਰਤੀਕ੍ਰਿਆ ਹੈ ਉਸਨੂੰ ਤੁਸੀ ਸਾਡੇ ਕੰਮੈਂਟ ਬਾਕਸ ਚ ਲਿਖ ਕੇ ਭੇਜ ਸਕਦੇ ਹੋ !