ਬਿਨਾਂ ਕਸੂਰ ਹੀ ਸਾਬਕਾ ਮੁੱਕੇਬਾਜ਼ ਦੀ ਅੱਧੀ ਜਿੰਦਗੀ ਲੰਘ ਗਈ ਜੇਲ੍ਹ ਚ , 60 ਸਾਲ ਬਾਅਦ ਹੋਇਆ ਰਿਹਾਅ

ਆਈ ਤਾਜਾ ਵੱਡੀ ਖਬਰ

ਕਈ ਵਾਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਮਾੜਾ ਸਮਾਂ ਚੱਲ ਰਿਹਾ ਹੁੰਦਾ ਹੈ, ਜਿਸ ਦੌਰਾਨ ਉਸ ਦੀ ਗਲਤੀ ਵੀ ਨਹੀਂ ਹੁੰਦੀ ਤੇ ਉਸ ਉੱਪਰ ਵੱਡੇ ਦੋਸ਼ ਲੱਗ ਜਾਂਦੇ ਹਨ। ਜਿਸ ਕਾਰਨ ਉਸ ਨੂੰ ਬਿਨਾਂ ਕਸੂਰ ਸਜ਼ਾ ਵੀ ਭੁਗਤ ਲਈ ਪੈ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਸਾਬਕਾ ਮੁਕੇਬਾਜ਼ ਦੀ ਬਿਨਾਂ ਕਸੂਰ ਤੋਂ ਅੱਧੀ ਜ਼ਿੰਦਗੀ ਜੇਲ ਦੇ ਵਿੱਚ ਸੀ ਲੰਘ ਗਈ ਤੇ ਪੂਰੇ 60 ਸਾਲਾਂ ਬਾਅਦ ਉਹ ਰਿਹਾਅ ਹੋ ਕੇ ਬਾਹਰ ਆਇਆ l ਮਾਮਲਾ ਟੋਕੀਓ ਜਾਪਾਨ ਤੋਂ ਸਾਹਮਣੇ ਆਇਆ, ਜਿੱਥੇ ਪੁਲਸ ਮੁਖੀ ਨੇ ਕਤਲ ਦੇ ਝੂਠੇ ਕੇਸ ਵਿੱਚ ਇੱਕ ਸਾਬਕਾ ਖਿਡਾਰੀ ਨੂੰ ਕਈ ਸਾਲ ਜੇਲ ਭੁਗਤਨੀ ਪਈ l ਕਰੀਬ 60 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਸਾਬਕਾ ਮੁੱਕੇਬਾਜ਼ ਇਵਾਓ ਹਕਾਮਾਦਾ ਤੋਂ ਮੁਆਫੀ ਮੰਗੀ ਹੈ ਤੇ ਉਨ੍ਹਾਂ ਨੂੰ ਮਿਲੀ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਖੁਸ਼ ਵੀ ਨਜ਼ਰ ਆਏ ਤੇ ਨਿਰਾਸ਼ ਵੀ, ਕਿਉਂਕਿ ਉਨਾਂ ਦੀ ਅੱਧੀ ਨਾਲੋਂ ਜਿਆਦਾ ਜ਼ਿੰਦਗੀ ਜੇਲ ਦੇ ਵਿੱਚ ਹੀ ਗੁਜ਼ਰ ਗਈ ਤੇ ਖੁਸ਼ ਇਸ ਵਾਸਤੇ ਸੀ ਕਿ ਉਹ ਬੇਗੁਨਾਹ ਸਾਬਤ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਹਾਕਾਮਾਡਾ (88) ਨੂੰ ਸ਼ਿਜ਼ੂਓਕਾ ਜ਼ਿਲ੍ਹਾ ਅਦਾਲਤ ਨੇ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪੁਲਸ ਅਤੇ ਸਰਕਾਰੀ ਵਕੀਲਾਂ ਨੇ ਹਾਕਾਮਾਦਾ ਦੇ ਖਿਲਾਫ ਸਬੂਤ ਬਣਾਉਣ ਲਈ ਮਿਲੀਭੁਗਤ ਕੀਤੀ ਤੇ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਬੰਦ ਕਮਰੇ ਵਿਚ ਚੱਲੀ ਹਿੰਸਕ ਪੁੱਛਗਿੱਛ ਤੋਂ ਬਾਅਦ ਜ਼ੁਰਮ ਕਬੂਲ ਕਰਨ ਲਈ ਮਜਬੂਰ ਕੀਤਾ। ਹਾਕਾਮਾਦਾ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਬਰੀ ਕਰ ਦਿੱਤਾ ਗਿਆ, ਜਿਸ ਨਾਨ ਆਪਣੀ ਬੇਗੁਨਾਹੀ ਸਾਬਤ ਕਰਨ ਦੀ ਉਨ੍ਹਾਂ ਦੀ ਲਗਭਗ 60 ਸਾਲ ਦੀ ਲੰਬੀ ਕਾਨੂੰਨੀ ਲੜਾਈ ਨੂੰ ਖਤਮ ਹੋ ਗਈ। ਦੱਸ ਦਈਏ ਕਿ ਇਸ ਸਾਬਕਾ ਖਿਡਾਰੀ ਦੇ ਇੰਨੇ ਸਾਲ ਜੇਲ ਵਿੱਚ ਰਹਿਣ ਦੇ ਕਾਰਨ ਉਸਦੀ ਜ਼ਿੰਦਗੀ ਤਾਂ ਤਬਾਹ ਹੋਈ ਹੈ, ਬਲਕਿ ਉਸ ਉੱਪਰ ਝੂਠੇ ਕੇਸ ਵੀ ਦਰਜ ਕੀਤੇ ਗਏ, ਜਿਸ ਕਾਰਨ ਉਸਦੇ ਮਾਨਸਿਕ ਸਥਿਤੀ ਉੱਪਰ ਵੀ ਬੁਰਾ ਪ੍ਰਭਾਵ ਪਿਆ l ਫਿਲਹਾਲ ਹੁਣ ਅਦਾਲਤ ਵੱਲੋਂ ਇਹ ਗੱਲ ਸਾਫ ਆਖ ਦਿੱਤੀ ਗਈ ਹੈ ਕਿ ਇਸ ਸਾਬਕਾ ਖਿਡਾਰੀ ਵੀ ਕੋਈ ਵੀ ਗਲਤੀ ਨਹੀਂ ਸੀ,ਜਿਸ ਕਾਰਨ ਉਸਨੂੰ ਬਰੀ ਕਰ ਦਿੱਤਾ ਗਿਆ ਹੈ ਤੇ ਸੁਣਾਈ ਗਈ ਮੌਤ ਦੀ ਸਜ਼ਾ ਵੀ ਰੱਦ ਕਰ ਦਿੱਤੀ ਗਈ ਹੈ l ਹੁਣ ਇਹ ਖਿਡਾਰੀ ਪੂਰੇ 60 ਸਾਲਾਂ ਬਾਅਦ ਜੇਲ ਤੋਂ ਬਾਹਰ ਆਇਆ ਹੈ।