ਬਾਦਲਾਂ ਦੇ ਪਿੰਡ ਤੋਂ ਆਈ ਇਹ ਵੱਡੀ ਖਬਰ – ਖੁਦ ਸੁਖਬੀਰ ਬਾਦਲ ਨੇ ਕੀਤਾ ਖੁਲਾਸਾ

ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਜਿਥੇ ਦੇਸ਼ ਦੀ ਅੱਧੇ ਨਾਲੋਂ ਜ਼ਿਆਦਾ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਡੁੱਬੀ ਹੋਈ ਹੈ l ਨਸ਼ਿਆਂ ਦੇ ਵਿੱਚ ਡੁੱਬ ਕੇ ਆਪਣੀ ਜਵਾਨੀ ਤਾਂ ਰੋਲ ਹੀ ਰਹੀ ਹੈ ਨਾਲ ਹੀ ਆਪਣੇ ਪਰਿਵਾਰ ਨੂੰ ਵੀ ਇੱਕ ਨਰਕ ਭਾਰੀ ਜ਼ਿੰਦਗੀ ਦੇ ਰਹੀ ਹੈ l ਪਰ ਦੂਜੇ ਪਾਸੇ ਦੇਸ਼ ਦੇ ਕੁਝ ਅਜਿਹੇ ਵੀ ਨੌਜਵਾਨ ਬੱਚੇ ਹਨ ਜੋ ਵੱਡੇ-ਵੱਡੇ ਕੰਮ ਕਰਕੇ ਜਿਥੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੇ ਹਨ ਓਥੇ ਹੀ ਦੇਸ਼ ਦਾ ਨਾਮ ਵੀ ਵਿਦੇਸ਼ਾਂ ਦੇ ਵਿੱਚ ਰੋਸ਼ਨ ਕਰਨ ਤੋਂ ਪਿੱਛੇ ਨਹੀਂ ਹਟਦੇ l ਅਜੇਹੀ ਹੀ ਮਿਸਾਲ ਕਾਇਮ ਕੀਤੀ ਹੈ ਪੰਜਾਬ ਦੇ ਬਾਦਲ ਪਿੰਡ ਦੀ ਹੋਣਹਾਰ ਕੁੜੀ ਸਿਮਰਨਜੀਤ ਕੌਰ ਨੇ ਜਿਸਨੇ ਕਿ ਟੋਕਿਓ ਓਲੰਪਿਕਸ ‘ਚ ਬਾਕਸਿੰਗ ਦੇ ਮੁਕਾਬਲਿਆਂ ‘ਚ ਭਾਰਤ ਵੱਲੋਂ ਨੁਮਾਇੰਦਗੀ ਕਰ ਰਹੀ ਹੈ।

ਜਿਸਦੇ ਚਲਦੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਸੁਖਬੀਰ ਬਾਦਲ ਨੇ ਓਹਨਾ ਦੇ ਪਰਿਵਾਰ ਨਾਲ Video Call ਕੀਤੀ ਅਤੇ ਓਹਨਾ ਕਿਹਾ ਕਿ ਅੱਜ ਮੈਨੂੰ ਸਿਮਰਨਜੀਤ ਦੀ ਮਾਂ ਅਤੇ ਭਰਾ ਨਾਲ ਵੀਡੀਓ ਕਾੱਲ ਰਾਂਹੀ ਗੱਲਬਾਤ ਕਰਨ ਦਾ ਮੌਕਾ ਮਿਲਿਆ, ਨਾਲ ਹੀ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦੇਣ ਉਪਰੰਤ ਬੇਟੀ ਲਈ ਵੀ ਕਾਮਨਾ ਕੀਤੀ ਕਿ ਦੇਸ਼ ਦੇ ਨਾਲ-ਨਾਲ ਪੰਜਾਬ ਦੀ ਝੋਲੀ ਤਮਗਾ ਪਾਉਣ ‘ਚ ਕਾਮਯਾਬੀ ਹਾਸਿਲ ਹੋਵੇ। ਮਿਹਨਤ ਜਾਰੀ ਰੱਖੋ ਬੇਟਾ ਸਿਮਰਨਜੀਤ , ਪੂਰੇ ਪੰਜਾਬ ਨੂੰ ਤੁਹਾਡੇ ‘ਤੇ ਮਾਣ ਹੈ। ਦ੍ਰਿੜ ਇਰਾਦਾ, ਹੌਸਲਾ ਅਤੇ ਆਪਣੀ ਮਿਹਨਤ ਸਦਕਾ ਹੀ ਅੱਜ ਸਿਮਰਨਜੀਤ ਇਸ ਮੁਕਾਮ ‘ਤੇ ਪਹੁੰਚੀ ਹੈ।

ਅੱਜ ਦੇ ਦੌਰ ‘ਚ ਸਿਮਰਨਜੀਤ ਕੌਰ ਦਾ ਸਫ਼ਰ ਹੋਰਨਾਂ ਬੱਚਿਆ ਲਈ ਵੀ ਇੱਕ ਪ੍ਰੇਰਣਾਦਾਇਕ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਸਿਮਰਜੀਤ ਕੌਰ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਅੱਜ ਮੈਂ ਤੇ ਵੱਡੇ ਬਾਦਲ ਦੋਵੇਂ ਉਸ ਦਾ ਮੈਚ ਦੇਖਾਂਗੇ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਉਸ ਦੀ ਕਾਮਯਾਬੀ ਲਈ ਅਰਦਾਸ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਾਦਲ ਪਿੰਡ ਦੀ ਕੁੜੀ ਟੋਕੀਓ ਓਲੰਪਿਕਸ ਵਿਚ ਬਾਕਸਿੰਗ ਕਰਨ ਲਈ ਪੁੱਜੀ ਹੈ ਤੇ ਇਸ ਲਈ ਉਨ੍ਹਾਂ ਨੇ ਕੁੜੀ ਦੇ ਮਾਪਿਆਂ ਨੂੰ ਵਧਾਈ ਦਿੱਤੀ ਕਿ ਅਜਿਹੀ ਕਾਬਲ ਕੁੜੀ ਦਾ ਜਨਮ ਉਨ੍ਹਾਂ ਦੇ ਘਰ ਹੋਇਆ ਹੈ।

ਸਿਮਰਨਜੀਤ ਕੌਰ ਨੇ ਪਿੰਡ ਦੇ ਨਾਲ-ਨਾਲ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ। ਮਾਪਿਆਂ ਨੇ ਜਾਣਕਾਰੀ ਦਿੰਦਿਆਂ ਸੁਖਬੀਰ ਬਾਦਲ ਨੂੰ ਕਿਹਾ ਕਿ ਸਿਮਰਜੀਤ ਕੌਰ ਦੀ ਵੱਡੀ ਭੈਣ ਵੀ ਬਾਕਸਿੰਗ ਲਈ ਰਾਸ਼ਟਰੀ ਪੱਧਰ ‘ਤੇ ਖੇਡ ਚੁੱਕੀ ਹੈ। ਸੁਖਬੀਰ ਬਾਦਲ ਨੇ ਪਰਿਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਚਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ ਤਾਂ ਉਹ ਨਿੱਜੀ ਤੌਰ ਉਤੇ ਮੈਨੂੰ ਮਿਲ ਸਕਦੇ ਹਨ ਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਦੱਸਦਿਆਂ ਕਿ ਸਿਮਰਨਜੀਤ ਪਿੰਡ ਬਾਦਲ ਦਸਮੇਸ਼ ਕਾਲਜ ‘ਚ ਪੜ੍ਹੀ ਹੈ। ਆਪਣੀ ਜ਼ਿੰਦਗੀ ‘ਚ ਸਾਲ 2018 ਦੌਰਾਨ ਆਪਣੇ ਪਿਓ ਨੂੰ ਖੋਣ ਉਪਰੰਤ ਆਪਣੀ ਮਾਂ ਦੇ ਸਹਿਯੋਗ ਨਾਲ ਆਪਣਾ ਘਰ ਵੀ ਚਲਾਇਆ, ਨਾਲ ਹੀ ਖੇਡ ਪ੍ਰਤੀ ਆਪਣੀ ਮਿਹਨਤ ਜਾਰੀ ਰੱਖੀ।