ਬਰਾਤੀਆਂ ਨਾਲ ਭਰੀ ਗੱਡੀ ਨਾਲ ਵਾਪਰਿਆ ਦਰਦਨਾਕ ਹਾਦਸਾ , ਹੋਈਆਂ 71 ਮੌਤਾਂ

ਅਚਾਨਕ ਹੀ ਵਾਪਰਨ ਵਾਲੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਜਿੱਥੇ ਕਈ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉੱਥੇ ਹੀ ਵਾਪਰਨ ਵਾਲੇ ਅਜਿਹੇ ਸੜਕ ਹਾਦਸੇ ਕਈ ਪਰਿਵਾਰਾਂ ਲਈ ਕਦੇ ਵੀ ਨਾ ਭੁੱਲਣ ਵਾਲੀ ਘਟਨਾ ਬਣ ਜਾਂਦੇ ਹਨ। ਬੀਤੇ ਦਿਨੀ ਜਿੱਥੇ ਬਠਿੰਡਾ ਦੇ ਵਿੱਚ ਸਵਾਰੀਆਂ ਨਾਲ ਭਰੀ ਹੋਈ ਬੱਸ ਬਰਸਾਤ ਦੇ ਚਲਦਿਆਂ ਹੋਇਆਂ ਬੇਕਾਬੂ ਹੋ ਇੱਕ ਡਰੇਨ ਵਿੱਚ ਡਿੱਗ ਗਈ ਸੀ। ਜਿਸ ਦੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਉੱਥੇ ਹੀ ਹੁਣ ਇੱਕ ਬਰਾਤੀਆਂ ਨਾਲ ਭਰੀ ਗੱਡੀ ਨਹਿਰ ਵਿੱਚੋਂ ਡਿੱਗਣ ਕਾਰਨ ਭਿਆਨਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ 71 ਲੋਕਾਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਖਬਰ ਇਥੋਪੀਆ ਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਰੱਕ ਵਿੱਚ ਸਵਾਰ ਹੋ ਕੇ ਬਹੁਤ ਸਾਰੇ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਤਾਂ ਰਸਤੇ ਵਿੱਚ ਹੀ ਇਹ ਬਰਾਤੀਆਂ ਨਾਲ ਭਰਿਆ ਹੋਇਆ ਟਰੱਕ ਰਸਤੇ ਵਿੱਚ ਹੀ ਅਚਾਨਕ ਨਦੀ ਵਿੱਚ ਡਿੱਗ ਗਿਆ। ਜਿਸ ਵਿੱਚ ਸੈਂਕੜੇ ਲੋਕ ਸਵਾਰ ਸਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ 71 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਉੱਥੇ ਹੀ ਇਹ ਵੀ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਨਦੀ ਵਿੱਚ ਡਿੱਗੇ ਹੋਏ ਬਹੁਤ ਸਾਰੇ ਲੋਕ ਪਾਣੀ ਦੇ ਬਹਾਅ ਕਾਰਨ ਰੁੜ ਵੀ ਗਏ ਹੋ ਸਕਦੇ ਹਨ। ਰਾਹਤ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਬਚਾਓ ਟੀਮਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ 71 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕਰਕੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ। ਦੱਸਿਆ ਗਿਆ ਹੈ ਕਿ ਇਥੋਪੀਆ ਵਿਚ ਗੰਭੀਰ ਸੜਕ ਹਾਦਸੇ ਆਮ ਗੱਲ ਹਨ। ਪਰ ਅਜਿਹੇ ਹਾਦਸੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਲੈ ਲੈਂਦੇ ਹਨ ਅਤੇ ਕਈ ਪਰਿਵਾਰਾਂ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਾ ਦਿੰਦੇ ਹਨ ।