ਬਦਮਾਸ਼ਾਂ ਨੇ ਵਿਅਕਤੀ ਨੂੰ ਜਿੰਦਾ ਧਰਤੀ ਚ ਦਿੱਤਾ ਦਫ਼ਨਾ , ਫਿਰ ਅਵਾਰਾ ਕੁੱਤਿਆਂ ਨੇ ਇੰਝ ਬਚਾਈ ਜਾਨ

ਆਈ ਤਾਜਾ ਵੱਡੀ ਖਬਰ 

ਅਪਰਾਧੀਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ l ਜਿਨਾਂ ਵੱਲੋਂ ਬਿਨਾਂ ਕਾਨੂੰਨ ਦੇ ਡਰ ਤੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਬਦਮਾਸ਼ਾਂ ਦੇ ਵੱਲੋਂ ਵਿਅਕਤੀ ਨੂੰ ਜਿੰਦਾ ਧਰਤੀ ਦੇ ਵਿੱਚ ਦਫਨਾ ਦਿੱਤਾ ਗਿਆ, ਇਸ ਦੌਰਾਨ ਅਵਾਰਾ ਕੁੱਤੇ ਉਸ ਵਿਅਕਤੀ ਦੇ ਲਈ ਰੱਬ ਦਾ ਰੂਪ ਧਾਰ ਕੇ ਉਸਦੇ ਸਾਹਮਣੇ ਆਏ l ਮਾਮਲਾ ਆਗਰਾ ਤੋਂ ਸਾਹਮਣੇ ਆਇਆ, ਜਿੱਥੇ ਇਹ ਵੱਡੀ ਵਾਰਦਾਤ ਵਾਪਰੀ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਥੇ ਕੁਝ ਬਦਮਾਸ਼ਾਂ ਨੇ ਜ਼ਮੀਨ ਵਿਵਾਦ ਦੇ ਚੱਲਦੇ ਇੱਕ ਵੱਡਾ ਵਿਵਾਦ ਵੇਖਣ ਨੂੰ ਮਿਲਿਆ, ਜਿੱਥੇ ਇਹਨਾਂ ਬਦਮਾਸ਼ਾਂ ਵੱਲੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਫਿਰ ਉਸ ਨੂੰ ਮਰਿਆ ਹੋਇਆ ਸਮਝ ਕੇ ਯਮੁਨਾ ਨਦੀ ਦੇ ਕੰਢੇ ਟੋਇਆ ਪੁੱਟ ਕੇ ਦਫਨਾ ਦਿੱਤਾ। ਪਰ ਇਸ ਦੌਰਾਨ ਕੁਝ ਵਾਰਾ ਕੁੱਤੇ ਉਸ ਦੇ ਲਈ ਵਰਦਾਨ ਬਣ ਕੇ ਸਾਹਮਣੇ ਆਏ l

ਇਸ ਤੋਂ ਬਾਅਦ ਕੁਝ ਅਵਾਰਾ ਕੁੱਤਿਆਂ ਨੇ ਉਸ ਜਗ੍ਹਾ ’ਤੇ ਮਿੱਟੀ ਖੋਦਣੀ ਸ਼ੁਰੂ ਕੀਤੀ। ਕੁੱਤਿਆਂ ਨੇ ਨੌਜਵਾਨ ਨੂੰ ਕਈ ਜਗ੍ਹਾ ’ਤੇ ਬੁਰੀ ਤਰ੍ਹਾਂ ਵੱਢਿਆ ਅਤੇ ਨੋਚਿਆ, ਇਸ ਤੋਂ ਬਾਅਦ ਉਸ ਨੂੰ ਹੋਸ਼ ’ਚ ਆ ਗਿਆ, ਫਿਰ ਜਿਵੇਂ-ਕਿਵੇਂ ਉਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਪੂਰੇ ਇੱਕ ਹਫਤੇ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤੇ ਪੁਲਸ ਥਾਣੇ ’ਚ ਦਰਜ ਰਿਪੋਰਟ ਮੁਤਾਬਕ ਪੀੜਤ ਨੌਜਵਾਨ ਰੂਪ ਕਿਸ਼ੋਰ ਨੇ ਦੱਸਿਆ ਕਿ 18 ਜੁਲਾਈ ਨੂੰ ਆਗਰਾ ਦੇ ਸਿਕੰਦਰਾ ਖੇਤਰ ਦੇ ਅਰਤੋਨੀ ਇਲਾਕੇ ’ਚ ਅੰਕਿਤ, ਗੌਰਵ, ਕਰਨ ਅਤੇ ਆਕਾਸ਼ ਨਾਂ ਦੇ 4 ਬਦਮਾਸ਼ਾਂ ਨੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਦਾ ਗਲ਼ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੂੰ ਮਰਿਆ ਹੋਇਆ ਸਮਝ ਕੇ ਉਸ ਨੂੰ ਯਮੁਨਾ ਨਦੀ ਦੇ ਕੰਢੇ ਜ਼ਿੰਦਾ ਦਫਨਾ ਦਿੱਤਾ, ਫਿਰ ਅਵਾਰਾ ਕੁੱਤਿਆਂ ਨੇ ਉਸ ਜਗ੍ਹਾ ਦੀ ਮਿੱਟੀ ਨੂੰ ਖੋਦ ਕੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਹੋਸ਼ ’ਚ ਆਉਣ ਤੋਂ ਬਾਅਦ ਉਸ ਨੇ ਮਸਾਂ ਭੱਜ ਕੇ ਜਾਨ ਬਚਾਈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇੱਕ ਪਾਸੇ ਤਾਂ ਅਜਿਹੇ ਮਾਮਲੇ ਵੇਖਣ ਨੂੰ ਮਿਲਦੇ ਹਨ ਕਿ ਜਿੱਥੇ ਅਵਾਰਾ ਕੁੱਤਿਆਂ ਦਾ ਆਤੰਕ ਵੇਖਣ ਨੂੰ ਮਿਲਦਾ ਹੈ, ਇਹ ਅਵਾਰਾ ਕੁੱਤੇ ਆਏ ਦਿਨ ਹੀ ਕਦੇ ਕਿਸੇ ਦੇ ਬੱਚੇ ਨੂੰ ਵੱਢ ਲੈਂਦੇ ਹਨ ਤੇ ਕਦੇ ਆਉਂਦੇ ਜਾਂਦੇ ਰਾਹਗੀਰ ਨੂੰ ਵੱਢ ਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੰਦੇ ਹਨ l ਕਈ ਵਾਰ ਇਸ ਦੌਰਾਨ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਪਰ ਇਸ ਮਾਮਲੇ ਦੇ ਵਿੱਚ ਇਹ ਕੁੱਤੇ ਇੱਕ ਵਿਅਕਤੀ ਦੇ ਲਈ ਉਸ ਨੂੰ ਦੁਬਾਰਾ ਜ਼ਿੰਦਗੀ ਦੇਣ ਵਾਲੇ ਸਾਬਤ ਹੋਏ l