ਬਜਰੁਗ ਲਈ ਅਵਾਰਾ ਪਸ਼ੂ ਬਣ ਕੇ ਆਇਆ ਯਮਰਾਜ- ਉਤਾਰਿਆ ਮੌਤ ਦੇ ਘਾਟ

ਆਈ ਤਾਜ਼ਾ ਵੱਡੀ ਖਬਰ 

ਇਨਸਾਨੀ ਗਲਤੀ ਦੇ ਕਾਰਨ ਜਿੱਥੇ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਥੇ ਲਗਾਤਾਰ ਵਾਲੇ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੁਛ ਹਾਦਸੇ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਵਾਪਰਦੇ ਹਨ ਅਤੇ ਕੁਝ ਹਾਦਸੇ ਪ੍ਰਸ਼ਾਸਨ ਦੀ ਅਣਦੇਖੀ ਦੇ ਕਾਰਨ ਵੀ ਵਾਪਰ ਰਹੇ ਹਨ। ਜਿੱਥੇ ਸੜਕਾਂ ਤੇ ਘੁਮਣ ਵਾਲੇ ਆਵਾਰਾ ਪਸ਼ੂ ਵੀ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਇੱਕ ਬਜੁਰਗ ਲਈ ਅਵਾਰਾ ਪਸ਼ੂ ਯਮਰਾਜ ਬਣਕੇ ਆਇਆ ਅਤੇ ਉਸ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਦੱਸ ਦਈਏ ਕਿ ਇਹ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ। ਜਿੱਥੇ ਸੜਕਾਂ ਅਤੇ ਗਲੀਆਂ ਮੁਹੱਲਿਆਂ ਦੇ ਵਿੱਚ ਬਹੁਤ ਸਾਰੇ ਆਵਾਰਾ ਪਸ਼ੂ ਸ਼ਰੇਆਮ ਘੁੰਮਦੇ ਹੋਏ ਦਿਖਾਈ ਦੇ ਰਹੇ ਹਨ, ਜੋ ਕਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉੱਥੇ ਹੀ ਇੱਕ ਗਲੀ ਵਿੱਚ ਅਵਾਰਾ ਤੇ ਬੇਸਹਾਰਾ ਪਸ਼ੂ ਵੱਲੋਂ ਇਕ ਵਿਅਕਤੀ ਤੇ ਖਤਰਨਾਕ ਹਮਲਾ ਕਰ ਦਿੱਤਾ ਗਿਆ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਉਸ ਸਾਬਕਾ ਫੌਜੀ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਜਿੱਥੇ ਸਾਬਕਾ ਫੌਜੀ ਦੇ ਉਪਰ ਇਸ ਅਵਾਰਾ ਪਸ਼ੂ ਵੱਲੋਂ ਅਚਾਨਕ ਹੀ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਸਾਬਕਾ ਫੌਜੀ ਗਲ਼ੀ ਦੇ ਵਿਚੋਂ ਗੁਜ਼ਰ ਰਿਹਾ ਸੀ।

ਜਿਸ ਤੋਂ ਬਾਅਦ ਗੰਭੀਰ ਜਖ਼ਮੀ ਹਾਲਤ ਦੇ ਵਿੱਚ ਉਸਨੂੰ ਤੁਰੰਤ ਹੀ ਨਜ਼ਦੀਕ ਦੇ ਲੋਕਾਂ ਵੱਲੋਂ ਸਾਬਕਾ ਫੌਜੀ ਬਹਾਦਰ ਰਾਮ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਗੰਗਾ ਨਗਰ ਦੇ ਇੱਕ ਹਸਪਤਾਲ ਵਿਚ ਜ਼ੇਰੇ-ਇਲਾਜ ਸਨ, ਉਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਦਸਿਆ ਗਿਆ ਹੈ ਕਿ ਸਾਬਕਾ ਫੌਜੀ ਬਹਾਦਰ ਰਾਮ ਵੱਲੋਂ ਜਿੱਥੇ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਕਰਿਆਨੇ ਦੀ ਦੁਕਾਨ ਕੀਤੀ ਜਾ ਰਹੀ ਸੀ ।

ਜਿਸ ਵਾਸਤੇ ਉਹ ਰੋਜਾਨਾ ਦੀ ਤਰ੍ਹਾਂ ਹੀ ਸ਼ਨੀਵਾਰ ਸਵੇਰੇ 6 ਵਜੇ ਆਪਣੀ ਦੁਕਾਨ ਤੇ ਜਾ ਰਹੇ ਸਨ ਇਹ ਹਾਦਸਾ ਵਾਪਰ ਗਿਆ ਜਿੱਥੇ 2 ਬੇਸਹਾਰਾ ਪਸ਼ੂ ਆਪਸ ਵਿੱਚ ਲੜ ਰਹੇ ਸਨ ਅਤੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਨ੍ਹਾਂ ਵੱਲੋਂ ਉਸ ਉੱਪਰ ਹੀ ਹਮਲਾ ਕਰ ਦਿੱਤਾ ਗਿਆ।