ਬਚ ਜਾਵੋ ਬਚ: ਪੰਜਾਬ ਚ ਵਜੀ ਅਜਿਹੀ ਠੱਗੀ ਸੁਣ ਉਡੇ ਲੋਕਾਂ ਦੇ ਹੋਸ਼ – ਬੈਂਕਾਂ ਚ ਪੈਸੇ ਰੱਖਣ ਵਾਲੇ ਰਹਿਣ ਸਾਵਧਾਨ

ਆਈ ਤਾਜਾ ਵੱਡੀ ਖਬਰ

ਇੰਟਰਨੈੱਟ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਅਸੀਂ ਪਲਾਂ ਦੇ ਵਿਚ ਦੇਸ਼ ਜਾਂ ਵਿਦੇਸ਼ ਵਿਚ ਘੁੰਮ ਸਕਦੇ ਹਾਂ। ਆਪਣੀ ਦੂਰ-ਦੁਰਾਡੇ ਬੈਠੇ ਸਾਕ-ਸਬੰਧੀਆਂ ਨਾਲ ਨੇੜਤਾ ਕਾਇਮ ਕਰ ਸਕਦੇ ਹਨ ਇਸ ਤੋਂ ਇਲਾਵਾ ਇਸ ਦੇ ਹੋਰ ਵੀ ਬਹੁਤ ਸਾਰੇ ਲਾਭ ਹਨ ਜਿਵੇਂ ਕੁਝ ਪਲਾਂ ਦੇ ਵਿਚ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਪੈਸਿਆਂ ਦੀ ਟਰਾਂਸਫਰ ਜਾਂ ਹਵਾਈ ਜਹਾਜ਼ ਦੀਆਂ ਟਿਕਟਾਂ ਅਡਵਾਂਸ ਵਿੱਚ ਬੁੱਕ ਕਰਨਾ। ਪਰ ਅੱਜ ਜਿਥੇ ਇਸ ਦੇ ਬਹੁਤ ਸਾਰੇ ਲਾਭ ਹਨ ਉਥੇ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹੋ ਰਹੇ ਹਨ। ਜਿਵੇਂ ਲਗਾਤਾਰ ਸਾਇਬਰ ਕਰਾਇਮ ਵਧ ਰਿਹਾ ਹੈ।

ਜਿਸ ਕਾਰਨ ਲੱਖਾਂ ਰੁਪਏ ਦੀ ਚੋਰੀ ਪਲਾਂ ਦੇ ਵਿਚ ਹੋ ਜਾਂਦੀ ਹੈ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਹੈ।ਦਰਅਸਲ ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਥੇ ਤਾਇਨਾਤ ਫੌਜ ਦੀ ਇੱਕ ਬਟਾਲੀਅਨ ਮੁਕੇਸ਼ ਸੂਬੇਦਾਰ ਨਾਲ ਚਾਰ ਲੱਖ ਪਜੱਤਰ ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ ਹੈ। ਦਰਅਸਲ ਇਸ ਵਿਅਕਤੀ ਨਾਲ ਕ੍ਰੈਡਿਟ ਕਾਰਡ ਚਾਲੂ ਕਰਵਾਉਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ।

ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਨੂੰ ਪਹਿਲਾਂ ਇੱਕ ਨਕਲੀ ਬੈਂਕ ਮੁਲਾਜ਼ਮ ਦਾ ਫੋਨ ਆਉਂਦਾ ਹੈ ਜੋ ਉਸ ਨਾਲ਼ ਕਸਟਮਰ ਕੇਅਰ ਬਣ ਕੇ ਗੱਲ ਕਰਦਾ ਹੈ। ਜਿਸ ਤੋਂ ਬਾਅਦ ਉਸ ਵਿਅਕਤੀ ਦੇ ਨਿੱਜੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਉਸ ਦੇ ਬੈਂਕ ਵਿੱਚੋਂ 11 ਹਜ਼ਾਰ ਰੁਪਏ ਅਤੇ ਐਫ ਡੀ ਆਈ ਵਿੱਚੋਂ ਚਾਰ ਲੱਖ 64 ਹਜ਼ਾਰ ਰੁਪਏ ਕਟਵਾ ਲਏ ਜਾਂਦੇ ਹਨ। ਇਸ ਦੀ ਸ਼ਿਕਾਇਤ ਪੀੜਤ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਗਈ ਹੈ।

ਜਿਸ ਦੇ ਚਲਦਿਆਂ ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਹ ਘਟਨਾ 26 ਮਈ 2021 ਨੂੰ ਵਾਪਰੀ ਸੀ। ਅਜਿਹੀਆਂ ਘਟਨਾਵਾਂ ਦੇ ਕਾਰਨ ਹੀ ਬੈਕ ਅਧਿਕਾਰੀਆਂ ਦੇ ਵੱਲੋਂ ਵੀ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਿਸੇ ਵੀ ਨਕਲੀ ਕਸਟਮਰ ਕੇਅਰ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।