ਆਈ ਤਾਜਾ ਵੱਡੀ ਖਬਰ
ਆਰਥਿਕ ਮੰਦੀ ਦੀ ਮਾਰ ਝੱਲ ਰਹੇ ਲੋਕ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।ਸ਼ਰਾਰਤੀ ਅਨਸਰਾਂ ਤੇ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਪਰ ਸੁਰੱਖਿਆ ਵਧਣ ਦੇ ਬਾਵਜੂਦ ਵੀ ਕੁਝ ਲੁਟੇਰੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ।ਲੋਕਾਂ ਨੂੰ ਠੱਗਣ ਤੇ ਲੁੱਟਣ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ।
ਕੁਝ ਦਿਨ ਪਹਿਲਾ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕਾ।ਜਿਥੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਲੁਟਿਆ ਜਾਂ ਠੱਗ ਦੁਆਰਾ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਦਿਨ-ਦਿਹਾੜੇ ਸ਼ਰਾਰਤੀ ਅਨਸਰਾਂ ਵੱਲੋਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹੇ ਸ਼ਰਾਰਤੀ ਅਨਸਰ ਕਿਸੇ ਨਾ ਕਿਸੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ ,ਕਦੋਂ ਉਹ ਕਿਸੇ ਨੂੰ ਸ਼ਿਕਾਰ ਬਣਾਉਣ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ।
ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਹੁਣ ਕੈਨੇਡਾ ਵਾਲਿਆਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਕੈਨੇਡਾ ਵਿੱਚ ਵੀ ਇੰਡੀਆ ਵਾਲਾ ਕੰਮ ਹੋਣ ਲੱਗ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਅਲੀ ਪੁਲੀਸ ਗੱਡੀ ਵਿੱਚ ਪੁਲਿਸ ਅਫਸਰ ਬਣਕੇ ਇਕ ਸੈਮਾਇ ਟ੍ਰੇਲਰ ਚਾਲਕ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੌਸਰਬਾਜ਼ਾਂ ਨੂੰ ਪੁਲਸ ਲੱਭਣ ਵਿੱਚ ਲੱਗੀ ਹੋਈ ਹੈ। ਪੰਜਾਬ ਦੀ ਤਰ੍ਹਾਂ ਹੀ ਕੈਨੇਡਾ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ ।
ਇਕ ਟਰੱਕ ਸੋਮਵਾਰ ਸਵੇਰੇ ਜੋ ਕੇ ਸਾਊਥ ਬਾਉਂਡ ਜਾ ਰਿਹਾ ਸੀ। ਜਿਸ ਨੂੰ ਦੋ ਠੱਗਾ ਵੱਲੋਂ ਨਕਲੀ ਪੁਲਿਸ ਬਣਕੇ ਰੋਕ ਲਿਆ ਗਿਆ।ਪੁਲਿਸ ਦੀ ਕਾਰ ਦੀਆਂ ਲਾਈਟਾਂ ਆਨ ਸਨ ਅਤੇ ਬਿਨਾਂ ਵਰਦੀ ਤੋਂ ਵੀ ਬਾਹਰ ਨਿਕਲ ਕੇ ਆਏ। ਜਿਨ੍ਹਾਂ ਨੇ ਟਰੱਕ ਚਾਲਕ ਤੋਂ ਭਾਰੀ ਰਕਮ ਦੀ ਮੰਗ ਕੀਤੀ। ਜਦੋਂ ਟਰੱਕ ਡਰਾਈਵਰ ਨੂੰ ਉਨ੍ਹਾਂ ਤੇ ਸ਼ੱਕ ਹੋਇਆ ਤਾਂ ਡਰਾਈਵਰ ਨੇ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕੀਤੀ।
ਜਿਸ ਦੌਰਾਨ ਦੋਨੋਂ ਨਕਲੀ ਪੁਲੀਸ ਵਾਲੇ ਗੱਡੀ ਲੈ ਕੇ ਮੌਕੇ ਤੋਂ ਦੌੜ ਗਏ। ਇਹ ਨੌਸਰਬਾਜ਼ 20 ਤੋਂ 22 ਵਰ੍ਹਿਆਂ ਦੇ ਲੱਗ ਰਹੇ ਸਨ। ਐਨ .ਸੀ .ਐਮ. ਪੀ. ਵੱਲੋਂ ਵਰਤੇ ਜਾਂਦੇ ਚਿੰਨ ਵਰਗੇ ਨਿਸ਼ਾਨ ਵੀ ਉਨ੍ਹਾਂ ਨੇ ਆਪਣੇ ਵਾਹਨ ਉਪਰ ਲਗਾਏ ਹੋਏ ਸਨ। ਇਨ੍ਹਾਂ ਦੇ ਵਾਲ ਭੂਰੇ ਰੰਗ ਦੇ ਸਨ। ਚਿੱਟੇ ਰੰਗ ਕ੍ਰਾਊਨ ਵਿਕਟੋਰੀਆ ਕਾਰ ਵਿੱਚ ਸਵਾਰ ਸਨ। ਜਿਸ ਦੇ ਕਾਲੇ ਰਿਮ ਸਨ ਤੇ ਟੋਪ ਤੇ ਲਾਇਟ ਬਾਰ ਲੱਗੀ ਹੋਈ ਸੀ। ਪੁਲਿਸ ਵੱਲੋਂ ਇਨ੍ਹਾਂ ਠੱਗਾਂ ਦੀ ਭਾਲ ਕੀਤੀ ਜਾ ਰਹੀ ਹੈ।
Previous Postਕਨੇਡਾ ਚ ਵਾਪਰੇ ਕਹਿਰ ਨੇ ਪੰਜਾਬ ਚ ਵਿਛਾਏ ਸੱਥਰ-ਆਈ ਇਹ ਤਾਜਾ ਵੱਡੀ ਖਬਰ
Next Postਪੰਜਾਬ ਚ ਅਚਾਨਕ ਇਥੇ ਇਥੇ ਸਕੂਲਾਂ ਚ ਮਿਲੇ ਕੋਰੋਨਾ ਪੌਜੇਟਿਵ, ਫੋਰਨ 5 ਦਿਨਾਂ ਲਈ ਕੀਤੇ ਗਏ ਇਹ ਸਕੂਲ ਬੰਦ