ਫੌਜੀ ਪੰਜਾਬੀ ਮੁੰਡੇ ਨੂੰ ਇਸ ਤਰਾਂ ਮਿਲੀ ਸਰਹਦ ਤੇ ਸ਼ਹਾਦਤ – ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਸਾਰੇ ਦੇਸ਼ਾਂ ਵਿੱਚ ਜਿੱਥੇ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਆਰਾਮ ਦੀ ਨੀਂਦ ਸੌਂਦੇ ਹਨ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਹਿਫ਼ਾਜ਼ਤ ਸਰਹੱਦਾਂ ਉਪਰ ਆਪਣੀ ਡਿਊਟੀ ਨਿਭਾ ਰਹੇ ਫ਼ੌਜੀਆਂ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਫੌਜੀਆਂ ਵੱਲੋਂ ਸਰਹੱਦਾਂ ਤੇ ਦਿਨ ਰਾਤ ਪਹਿਰਾ ਦਿੱਤਾ ਜਾਂਦਾ ਹੈ ਤਾਂ ਜੋ ਦੁਸ਼ਮਣਾਂ ਵੱਲੋਂ ਉਨ੍ਹਾਂ ਦੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ। ਬਹੁਤ ਸਾਰੇ ਫੌਜੀ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸ਼ਹਾਦਤ ਦਾ ਜਾਮ ਵੀ ਪੀ ਜਾਂਦੇ ਹਨ। ਅਜਿਹੇ ਨੌਜਵਾਨ ਜਿੱਥੇ ਸਰਹੱਦ ਉਪਰ ਸ਼ਹੀਦ ਹੋ ਜਾਂਦੇ ਹਨ ਉਥੇ ਹੀ ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸ ਸਮੇਂ ਜਿਥੇ ਪੰਜਾਬ ਵਿੱਚ ਚੋਣਾਂ ਦੇ ਮਾਹੌਲ ਨੂੰ ਦੇਖਦੇ ਹੋਏ ਸਰਹੱਦਾਂ ਉਪਰ ਸੁਰੱਖਿਆ ਨੂੰ ਵਧਾ ਦਿਤਾ ਗਿਆ ਹੈ।

ਉੱਥੇ ਹੀ ਕਈ ਤਰ੍ਹਾਂ ਦੀਆਂ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬੀ ਫੌਜੀ ਮੁੰਡੇ ਦੀ ਹੋਈ ਦਰਦਨਾਕ ਸ਼ਹਾਦਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭਾਦਸੋਂ ਥਾਣਾ ਦੇ ਅਧੀਨ ਆਉਂਦੇ ਪਿੰਡ ਖੇੜੀ ਜੱਟਾ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਇੱਕ ਨੌਜਵਾਨ ਦੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਣ ਦੀ ਗੱਲ ਪਿੰਡ ਪਹੁੰਚਣ ਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਸ ਪਿੰਡ ਦਾ ਪੱਚੀ ਸਾਲਾਂ ਨੌਜਵਾਨ ਜੰਮੂ ਦੇ ਰਾਜੌਰੀ ਦੇ ਸਰਹੱਦੀ ਖੇਤਰ ਤੇ ਆਪਣੀ ਡਿਊਟੀ ਦੇ ਰਿਹਾ ਸੀ ਤਾਂ ਦੁਸ਼ਮਣ ਵੱਲੋਂ ਅਚਾਨਕ ਹੀ ਗੋਲੀਆਂ ਚਲਾਉਣ ਦੀ ਆਵਾਜ਼ ਵੀਰਵਾਰ ਦੁਪਹਿਰ ਨੂੰ ਸੁਣਾਈ ਦਿੱਤੀ।

ਜਿਨ੍ਹਾਂ ਦਾ ਸਾਹਮਣਾ ਕਰਦੇ ਹੋਏ ਫੌਜ ਦੀ 14 ਪੰਜਾਬ ਯੂਨਿਟ ਦੇ ਦੋ ਨੌਜਵਾਨ ਸ਼ਹੀਦ ਹੋ ਗਏ। ਇਨ੍ਹਾਂ ਦੋਨੋਂ ਨੌਜਵਾਨਾਂ ਸਿਪਾਹੀ ਸਰਬਜੀਤ ਸਿੰਘ ਅਤੇ ਸਿਪਾਹੀ ਨਵਰਾਜ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਖੂਨ ਨਾਲ ਲੱਥਪੱਥ ਹੋਇਆ ਹਸਪਤਾਲ ਪਹੁੰਚਾਇਆ ਗਿਆ ਜਿਥੇ ਦੋਹਾਂ ਦੀ ਮੌਤ ਹੋ ਗਈ।

ਜਿਨ੍ਹਾਂ ਦੀ ਪਹਿਚਾਣ ਨਵਰਾਜ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਖੇੜੀ ਜੱਟਾ ਥਾਣਾ ਭਾਦਸੋ ਵਜੋਂ ਹੋਈ ਹੈ। ਜੋ ਭਾਰਤੀ ਫੌਜ ਵਿੱਚ ਡਿਉਟੀ ਕਰ ਰਿਹਾ ਸੀ। ਪੱਚੀ ਸਾਲਾਂ ਦਾ ਇਹ ਨੌਜਵਾਨ 6 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋ ਗਿਆ ਸੀ ।ਜਿਸ ਪਿੱਛੇ ਇਕ ਭਰਾ ਅਤੇ ਇੱਕ ਭੈਣ ਹੈ। ਇਸ ਹਾਦਸੇ ਵਿੱਚ ਸ਼ਹੀਦ ਹੋਏ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਯੂਨਿਟ ਹੈੱਡਕੁਆਟਰ ਵਿੱਚ ਰੱਖਿਆ ਗਿਆ ਹੈ।