ਫੂਕਣ ਲਗਿਆਂ ਮਰੇ ਹੋਏ ਬੱਚੇ ਨੂੰ ਮਾਂ ਚੁੰਮ ਕੇ ਵਾਰ-ਵਾਰ ਕਹਿ ਰਹੀ ਸੀ ਕਿ ‘ਉੱਠ ਜਾ ਮੇਰੇ ਬੱਚੇ, ਉੱਠ ਜਾ’ ਫਿਰ ਵਾਪਰਿਆ ਇਹ ਕ੍ਰਿਸ਼ਮਾ

ਆਈ ਤਾਜਾ ਵੱਡੀ ਖਬਰ

ਦੁਨੀਆ ਤੇ ਅਸੀਂ ਬਹੁਤ ਸਾਰੇ ਅਜਿਹੇ ਕਿਸੇ ਵੇਖੇ ਅਤੇ ਸੁਣੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਆਖਰ ਸਿਆਣੇ ਸੱਚ ਹੀ ਕਹਿੰਦੇ ਨੇ ਕੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ। ਕਿਉਂਕਿ ਇਸ ਧਰਤੀ ਤੇ ਆਉਣ ਵਾਲੇ ਹਰ ਇਨਸਾਨ ਦੇ ਸਾਹ ਉਸ ਉਪਰ ਵਾਲੇ ਪਰਮਾਤਮਾ ਵੱਲੋਂ ਲਿਖੇ ਜਾਂਦੇ ਹਨ, ਇਸ ਲਈ ਜਦੋਂ ਤਕ ਸੁਆਸਾਂ ਦੀ ਪੂੰਜੀ ਪੂਰੀ ਨਹੀਂ ਹੁੰਦੀ ਕੋਈ ਵੀ ਇਨਸਾਨ ਇਸ ਧਰਤੀ ਤੋਂ ਜਾ ਨਹੀ ਸਕਦਾ। ਬਹੁਤ ਸਾਰੇ ਲੋਕਾਂ ਨਾਲ ਚਮਤਕਾਰ ਹੋਣ ਦੀਆਂ ਘਟਨਾਵਾਂ ਵੀ ਆਮ ਹੀ ਸਾਹਮਣੇ ਆ ਜਾਂਦੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਉਥੇ ਹੀ ਖੁਸ਼ੀ ਵੀ ਹੁੰਦੀ ਹੈ। ਕਿਉਂ ਕੇ ਅਜੇਹੀਆਂ ਖਬਰਾਂ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਮੌਤ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲੈਂਦੀਆਂ ਹਨ।

ਹੁਣ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਬਹਾਦਰਗੜ ਤੋਂ। ਜਿੱਥੇ ਇੱਕ ਬੱਚੇ ਨੂੰ ਟਾਈਫਾਈਡ ਹੋਣ ਤੇ ਉਸ ਦੇ ਮਾਤਾ-ਪਿਤਾ ਵੱਲੋਂ ਇਲਾਜ ਵਾਸਤੇ ਦਿੱਲੀ ਹਸਪਤਾਲ ਲਿਜਾਇਆ ਗਿਆ ਸੀ। ਉਥੇ ਹੀ ਬੱਚੇ ਦੇ ਪਿਤਾ ਹਿਤੇਸ਼ ਅਤੇ ਉਸ ਦੀ ਮਾਤਾ ਜਾਹਨਵੀ ਨੂੰ ਡਾਕਟਰਾਂ ਵੱਲੋਂ 26 ਮਈ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚੇ ਦਾ ਦਿਹਾਂਤ ਹੋ ਗਿਆ ਹੈ। ਜਿਸ ਤੋਂ ਪਿੱਛੋਂ ਪਤੀ-ਪਤਨੀ ਵੱਲੋਂ ਆਪਣੇ ਬੱਚੇ ਨੂੰ ਮ੍ਰਿਤਕ ਹਾਲਤ ਵਿਚ ਵਾਪਸ ਆਪਣੇ ਪਿੰਡ ਬਹਾਦਰਗੜ੍ਹ ਲਿਆਂਦਾ ਗਿਆ।

ਜਿਥੇ ਉਸ ਬੱਚੇ ਦਾ ਸਵੇਰ ਨੂੰ ਅੰਤਿਮ ਸੰਸਕਾਰ ਕਰਨ ਸਬੰਧੀ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਗਿਆ ਉਥੇ ਹੀ ਗਰਮੀ ਹੋਣ ਕਾਰਨ ਬੱਚੇ ਦੇ ਆਲੇ ਦੁਆਲੇ ਬਰਫ ਰੱਖਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਸੀ। ਬੱਚੇ ਦੀ ਮੌਤ ਨੂੰ ਲੈ ਕੇ ਬੱਚੇ ਦੀ ਤਾਈ ਅਤੇ ਮਾਂ ਵੱਲੋਂ ਉਸ ਨੂੰ ਵਾਰ ਵਾਰ ਚੁੰਮਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਉਠ ਮੇਰੇ ਬੱਚੇ ਉਠ, ਇਸ ਦੌਰਾਨ ਹੀ ਬੱਚੇ ਦੇ ਸਰੀਰ ਵਿਚ ਹਲਚਲ ਹੋਣ ਲੱਗੀ। ਜਿਸ ਨੂੰ ਦੇਖਦੇ ਹੀ ਬੱਚੇ ਦੇ ਪਿਤਾ ਵੱਲੋਂ ਤੁਰੰਤ ਉਸ ਨੂੰ ਮੂੰਹ ਰਾਹੀਂ ਸਾਹ ਦਿੱਤਾ ਜਾਣ ਲੱਗਾ।

ਉਸ ਸਮੇਂ ਉਨ੍ਹਾਂ ਦੇ ਗੁਆਂਢੀ ਵੱਲੋਂ ਵੀ ਬੱਚੇ ਦੀ ਛਾਤੀ ਉਪਰ ਦਬਾਉਣਾ ਸ਼ੁਰੂ ਕੀਤਾ ਗਿਆ। ਜਿਸ ਨਾਲ ਬੱਚੇ ਦੀ ਹਾਲਤ ਠੀਕ ਹੋ ਗਈ ਤੇ ਬੱਚੇ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਜਿੱਥੇ ਬੱਚੇ ਦਾ ਇਲਾਜ ਕੀਤਾ ਗਿਆ। ਤੇ ਉਹ ਬੱਚਾ ਠੀਕ ਹੋ ਕੇ ਰੋਹਤਕ ਦੇ ਹਸਪਤਾਲ ਤੋਂ ਹੱਸਦਾ-ਖੇਡਦਾ ਮੰਗਲਵਾਰ ਨੂੰ ਵਾਪਸ ਆਪਣੇ ਘਰ ਆ ਚੁੱਕਾ ਹੈ। ਇਸ ਘਟਨਾ ਦੀ ਸਾਰੇ ਇਲਾਕੇ ਵਿਚ ਚਰਚਾ ਹੋ ਰਹੀ ਹੈ।