ਆਈ ਤਾਜਾ ਵੱਡੀ ਖਬਰ
ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਹਨ, ਜਿਨਾਂ ਨੂੰ ਲੋਕ ਅੱਜ ਵੀ ਬੜੇ ਚਾਵਾਂ ਨਾਲ ਦੇਖਣਾ ਪਸੰਦ ਕਰਦੇ ਹਨ। ਖਾਸ ਤੌਰ ਤੇ ਜੇਕਰ ਉਸਦਾ ਸਬੰਧ ਪੰਜਾਬ ਦੇ ਨਾਲ ਹੋਵੇ ਤਾਂ, ਪੰਜਾਬੀ ਉਸ ਫਿਲਮ ਨੂੰ ਖੂਬ ਪਿਆਰ ਦਿੰਦੇ ਹਨ। ਵੱਖ-ਵੱਖ ਬਾਲੀਵੁੱਡ ਦੀਆਂ ਪੰਜਾਬੀ ਫਿਲਮਾਂ ਦੇ ਵਿੱਚੋਂ ਇੱਕ ਫਿਲਮ ਹੈ ‘ਅੰਬਰਸਰੀਆ’ l ਜਿਸ ਫਿਲਮ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ, ਪਰ ਇਸ ਫਿਲਮ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਪਈ ਹੈ, ਕਿਉਂਕਿ ਇਸ ਫਿਲਮ ਦੇ ਅਦਾਕਾਰ ਇਸ ਫ਼ਾਨੀ ਸੰਸਾਰ ਨੂੰ ਸਦਾ-ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹਨ l ਦਰਅਸਲ ਟੈਲੀਵਿਜ਼ਨ ਤੇ ਫਿਲਮਾਂ ਰਾਹੀਂ ਤਰਨਤਾਰਨ ਦਾ ਨਾਂ ਰੋਸ਼ਨ ਕਰਨ ਵਾਲੇ ਸੁਰਜੀਤ ਸਿੰਘ ਧਾਮੀ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ l
ਪਿਛਲੇ ਕਾਫੀ ਦਿਨਾਂ ਤੋਂ ਉਹ ਬਿਮਾਰ ਚੱਲ ਰਹੇ ਸਨ ਤੇ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ l ਜਿੱਥੇ ਇਲਾਜ ਦੌਰਾਨ ਉਨਾਂ ਦਾ ਅੱਜ ਦੇਹਾਂਤ ਹੋ ਗਿਆ। ਉਹਨ੍ਹਾਂ ਨੇ ਪ੍ਰਸਿੱਧ ਹਿੰਦੀ ਫ਼ਿਲਮ ‘ਮੌਸਮ’ ’ਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਈ ਸੀ, ਇਨਾ ਹੀ ਨਹੀਂ ਸਗੋਂ ਅੰਬਰਸਰੀਆ ਫਿਲਮ ਦੇ ਵਿੱਚ ਵੀ ਉਹਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਸੀ l ਉਹ ਅਧਿਆਪਕ ਸਨ ਤੇ ਸੁਰਜੀਤ ਧਾਮੀ ਨੇ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਕਈ ਡਰਾਮਿਆਂ ’ਚ ਕੰਮ ਕੀਤਾ। ਸੰਨ 1976 ਤੋਂ ਡਰਾਮਾ ਟੀਮ ‘ਪੰਚ ਰੰਗ ਮੰਚ’ ਰਾਹੀਂ ਆਪਣੇ ਪਹਿਲੇ ਨਾਟਕ ‘ਫ਼ੈਸਲਾ’ ‘ਚ ਨੌਕਰ ਮਾਧੋ ਬਾਬਾ ਦੇ ਕਿਰਦਾਰ ਨਾਲ ਪਛਾਣ ਬਣਾਈ।
ਫ਼ਿਰ ਕਈ ਹਿੰਦੀ ਤੇ ਪੰਜਾਬੀ ਨਾਟਕ ਸਟੇਜਾਂ ’ਤੇ ਖੇਡ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਇਸ ਅਦਾਕਾਰ ਨੇ ਦੂਰਦਰਸ਼ਨ ਤੇ ਕਈ ਨਾਟਕਾਂ ਵਿੱਚ ਹਿੱਸਾ ਲਿਆ l ਪਰ ਅੱਜ ਇਸ ਅਦਾਕਾਰ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l
ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਜਰੀਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ l
Previous Postਸਿੱਪੀ ਗਿੱਲ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ , ਆਫ-ਰੋਡਿੰਗ ਦੌਰਾਨ ਪਲਟੀ ਗੱਡੀ
Next Postਪੰਜਾਬ ਚ ਇਥੇ ਵਾਪਰੀ ਵੱਡੀ ਮੰਦਭਾਗੀ ਘਟਨਾ , ਪਿਤਾ ਤੇ ਪੁੱਤ ਦੀ ਹੋਈ ਇਸ ਤਰਾਂ ਇਕੱਠਿਆਂ ਅਚਾਨਕ ਮੌਤ