ਫਿਲਮ ਇੰਡਸਟਰੀ ਚ ਛਾਇਆ ਸੋਗ , ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਸਮੇਂ-ਸਮੇਂ ਤੇ ਆਪਣੀ ਟੈਲੈਂਟ ਨਾਲ ਲੋਕਾਂ ਦੇ ਲਈ ਵੱਖੋ ਵੱਖਰੀਆਂ ਚੀਜ਼ਾਂ ਲਿਆਈਆਂ ਜਾਂਦੀਆਂ ਹਨ ਤਾਂ, ਜੋ ਲੋਕਾਂ ਦਾ ਮਨੋਰੰਜਨ ਵੀ ਕੀਤਾ ਜਾ ਸਕੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੇ ਵਾਸਤੇ ਖਾਸ ਥਾਂ ਵੀ ਬਣਾਈ ਜਾ ਸਕੇ। ਇਸ ਵਿੱਚ ਸਭ ਤੋਂ ਖਾਸ ਭੂਮਿਕਾ ਸਕਰੀਨ ਤੇ ਆਉਣ ਵਾਲੇ ਲੋਕਾਂ ਦੀ ਹੁੰਦੀ ਹੈ। ਜਿਨਾਂ ਉੱਪਰ ਸਭ ਦੀਆਂ ਉਮੀਦਾਂ ਟਿਕੀਆਂ ਹੁੰਦੀਆਂ ਹਨ l ਇਸੇ ਵਿਚਾਲੇ ਹੁਣ ਫਿਲਮ ਇੰਡਸਟਰੀ ਤੋਂ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਐਕਟਰ ਦੀ ਅਚਾਨਕ ਮੌਤ ਹੋ ਚੁੱਕੀ ਹੈ, ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦਰਅਸਲ ਮਸ਼ਹੂਰ ਮਲਿਆਲਮ ਫਿਲਮ ਅਦਾਕਾਰ ਟੀਪੀ ਮਾਧਵਨ ਦਾ ਅੱਜ ਕੋਲਮ ਦੇ ਇੱਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ, ਉਹਨਾਂ 88 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ । ਖਬਰਾਂ ਮੁਤਾਬਕ ਅਦਾਕਾਰ ਪੇਟ ਨਾਲ ਜੁੜੀਆਂ ਬੀਮਾਰੀਆਂ ਕਾਰਨ ਵੈਂਟੀਲੇਟਰ ‘ਤੇ ਸਨ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ, 10 ਅਕਤੂਬਰ ਨੂੰ ਤਿਰੂਵਨੰਤਪੁਰਮ ਦੇ ਸ਼ਾਂਤੀ ਕਵਡਮ ਵਿਖੇ ਕੀਤਾ ਜਾਵੇਗਾ। ਟੀਪੀ ਮਾਧਵਨ ਦਾ ਇਕ ਪੁੱਤਰ ਰਾਜਾ ਕ੍ਰਿਸ਼ਨ ਮੇਨਨ ਅਤੇ ਧੀ ਦੇਵਿਕਾ ਹਨ। ਅਦਾਕਾਰ ਨੇ ਆਪਣੇ ਆਖਰੀ ਪਲ ਪਠਾਨਪੁਰਮ ਦੇ ਗਾਂਧੀ ਭਵਨ ‘ਚ ਬਿਤਾਏ। ਕੁਝ ਸਾਲ ਪਹਿਲਾਂ, ਮਾਧਵਨ ਨੇ ਆਪਣੇ ਐਕਟਿੰਗ ਕਰੀਅਰ ਨੂੰ ਐਮਨੇਸ਼ੀਆ ਦਾ ਪਤਾ ਲੱਗਣ ਤੋਂ ਬਾਅਦ ਖਤਮ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਹ 2015 ਤੋਂ ਸਟ੍ਰੋਕ ਦਾ ਇਲਾਜ ਵੀ ਕਰਵਾ ਰਹੇ ਸਨ। ਬੀਤੇ ਨਹੀਂ ਉਹਨਾਂ ਦੀਆਂ ਅਚਾਨਕ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਆਖਰੀ ਸਵਾਸ ਲਏ, ਉੱਥੇ ਹੀ ਉਨਾਂ ਦੀ ਮੌਤ ਤੋਂ ਬਾਅਦ ਹੁਣ ਇੰਡਸਟਰੀ ਨਾਲ ਜੁੜੇ ਹੋਏ ਲੋਕਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ l ਸੋ ਅਸੀਂ ਨਹੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l