ਫਲਾਈਟ ਚ ਯਾਤਰੀ ਨੇ ਕੀਤੀ ਅਜਿਹੀ ਹਰਕਤ ਪਾਇਲਟ ਨੂੰ ਜਹਾਜ਼ ਵਾਪਸ ਮੋੜਨ ਲਈ ਹੋਣਾ ਪਿਆ ਮਜਬੂਰ

ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਭਰ ਦੇ ਅਜੇ ਵੀ ਕਈ ਦੇਸ਼ਾਂ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਬਹੁਤ ਵਧਿਆ ਹੋਇਆ ਹੈ। ਜਿਸ ਦੇ ਚਲਦੇ ਉਨ੍ਹਾਂ ਦੇਸ਼ਾਂ ਵਿੱਚ ਸਰਕਾਰਾਂ ਵਲੋ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਦੂਜੇ ਪਾਸੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਦਾ ਕੰਮ ਵੀ ਲਗਾਤਾਰ ਜ਼ੋਰਾਂ ਤੇ ਚੱਲ ਰਿਹਾ ਹੈ , ਪਰ ਇਸ ਦੇ ਬਾਵਜੂਦ ਵੀ ਕਈ ਲੋਕ ਕੋਰੋਨਾ ਨਿਯਮਾਂ ਦੀ ਅਜੇ ਵੀ ਪਾਲਣਾ ਨਹੀਂ ਕਰਦੇ । ਇਸੇ ਦੇ ਚੱਲਦੇ ਅਮਰੀਕਾ ਵਿਚ ਇਕ ਫਲਾਈਟ ਨੂੰ ਆਪਣੇ ਯਾਤਰੀਆਂ ਦੀ ਇੱਕ ਛੋਟੀ ਜਿਹੀ ਗਲਤੀ ਕਾਰਨ ਫਲਾਈਟ ਨੂੰ ਵਾਪਸ ਜਹਾਜ਼ ਨੂੰ ਵਾਪਸ ਮੁੜਨਾ ਪਿਆ ।

ਦਰਅਸਲ ਜਹਾਜ਼ ਵਿਚ ਮੌਜੂਦ ਕਿਸੇ ਵੀ ਯਾਤਰੀ ਨੇ ਕੋਰੋਨਾ ਤੋਂ ਬਚਾਅ ਲਈ ਮਾਸਕ ਨਹੀਂ ਪਾਇਆ ਸੀ । ਜਿਸ ਕਾਰਨ ਫਲਾਈਟ ਨੂੰ ਅੱਧ ਵਿਚਕਾਰ ਹੀ ਪਾਇਲਟ ਵੱਲੋਂ ਮੋੜ ਕੇ ਵਾਪਸ ਲਿਆਉਣਾ ਪਿਆ। ਜਿਸ ਦੇ ਚੱਲਦੇ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਯਾਤਰੀਆਂ ਨੇ ਕੋਰੋਨਾ ਨਿਯਮਾਂ ਦੇ ਤਹਿਤ ਫੇਸ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਤੇ ਫਲਾਇਟ ਵਾਪਸ ਮੋੜ ਦਿੱਤੀ ਗਈ ।

ਉੱਥੇ ਹੀ ਇਸ ਬਾਬਤ ਗੱਲਬਾਤ ਕਰਦੇ ਹੋਏ ਅਮਰੀਕਨ ਏਅਰਲਾਈਨਜ਼ ਨੇ ਦੱਸਿਆ ਹੈ ਕਿ ਇਕ ਫਲਾਈਟ ਵਿਚ ਅਠੱਤੀ ਯਾਤਰੀਆਂ ਨੇ ਮਾਸਕ ਨਾ ਫੋਨ ਦੀ ਜ਼ਿੱਦ ਕਾਰਨ ਪੂਰੇ ਨੱਬੇ ਮਿੰਟਾਂ ਬਾਅਦ ਫਲਾਈਟ ਵਾਪਸ ਮੋੜ ਲਈ ਗਈ । ਜਿਸ ਤੋਂ ਬਾਅਦ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਤੇ ਪੁਲੀਸ ਨੇ ਬਿਨਾਂ ਕਿਸੇ ਬਹਿਸ ਦੇ ਜਿਨ੍ਹਾਂ ਯਾਤਰੀਆਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ ।

ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਾਰ ਦਿੱਤਾ । ਜ਼ਿਕਰਯੋਗ ਹੈ ਕਿ ਇੱਕ ਪਾਸੇ ਹੁਣ ਲਗਾਤਾਰ ਮੁੜ ਤੋਂ ਕਰੋਨਾ ਦਾ ਕਹਿਰ ਵਧ ਰਿਹਾ ਹੈ । ਜਿਸਦੇ ਚੱਲਦੇ ਮਾਸਕ ਲਗਾਉਣਾ ਕਈ ਦੇਸ਼ਾਂ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਕੋਰੋਨਾ ਦਾ ਟੀਕਾ ਵੀ ਲੱਗ ਰਿਹਾ ਹੈ । ਇਸ ਦੇ ਬਾਵਜੂਦ ਵੀ ਕਈ ਲੋਕ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ , ਜਿਸ ਕਾਰਨ ਹੁਣ ਪ੍ਰਸ਼ਾਸਨ ਨੂੰ ਸਖ਼ਤੀ ਕਰਨੀ ਪੈ ਰਹੀ ।