ਫਰੀਦਕੋਟ ਚ ਹੋਏ ਵੱਡੇ ਕਾਂਡ ਤੋਂ ਬਾਅਦ CM ਮਾਨ ਹੋਏ ਸਖਤ, ਸੱਦੀ ਹਾਈ ਲੈਵਲ ਮੀਟਿੰਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਹੁਣ ਫਰੀਦਕੋਟ ਚ ਹੋਏ ਵੱਡੇ ਕਾਂਡ ਤੋਂ ਬਾਅਦ CM ਮਾਨ ਹੋਏ ਸਖਤ, ਸੱਦੀ ਹਾਈ ਲੈਵਲ ਮੀਟਿੰਗ , ਜਿਸਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਿੱਥੇ ਇਕ ਡੇਰਾ ਪ੍ਰੇਮੀ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਇਸ ਡੇਰਾ ਪ੍ਰੇਮੀ ਵੱਲੋਂ ਆਪਣੀ ਦੁਕਾਨ ਖੋਲ੍ਹੀ ਜਾ ਰਹੀ ਸੀ।

ਇਸ ਮਾਮਲੇ ਨੂੰ ਦੇਖਦੇ ਹੋਏ ਜਿੱਥੇ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਉੱਥੇ ਹੀ ਫਰੀਦਕੋਟ ਵਿਚ ਡੇਰਾ ਪ੍ਰੇਮੀ ਕਤਲ ‘ਤੇ ਮਾਨ ਸਰਕਾਰ ਸਖ਼ਤ ਰੁੱਖ ਅਪਣਾ ਰਹੀ ਹੈ ਅਤੇ ਇਸ ਦੇ ਬਾਬਤ ਹੀ CM ਭਗਵੰਤ ਮਾਨ ਨੇ ਹਾਈ ਲੈਵਲ ਮੀਟਿੰਗ ਸੱਦੀ ਹੈ। ਦੱਸਿਆ ਗਿਆ ਹੈ ਕਿ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫਤਰ ਵਿੱਚ ਅੱਜ ਸਾਢੇ ਬਾਰਾਂ ਵਜੇ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਜਿੱਥੇ ਇਹ ਫੈਸਲਾ ਲਿਆ ਜਾਵੇਗਾ ਉਥੇ ਹੀ ਇਸ ਮੀਟਿੰਗ ਵਿੱਚ ਪੰਜਾਬ ਦੇ ਡੀਜੀਪੀ ਤੇ ਕਈ ਸੀਨੀਅਰ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਜੋ ਪੰਜਾਬ ਦੀ ਸਥਿਤੀ ਉਪਰ ਨਜ਼ਰ ਰੱਖਦੇ ਹੋਏ ਕੋਈ ਵੱਡਾ ਫੈਸਲਾ ਕਰਨਗੇ । ਦੱਸ ਦਈਏ ਕਿ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦਾ ਕਤਲ ਹੋਣ ਤੋਂ ਬਾਅਦ ਮੁੱਖਮੰਤਰੀ ਭਗਵੰਤ ਮਾਨ ਨੇ ਹਾਈ ਲੈਵਲ ਮੀਟਿੰਗ ਸੱਦੀ ਹੈ। ਇਸ ਮੀਟਿੰਗ ਚ DGP ਤੇ ਸੀਨੀਅਰ ਅਫ਼ਸਰ ਸਾਮਿਲ ਹੋਣਗੇ। ਦੱਸ ਦੇਈਏ ਅੱਜ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਪਰਦੀਪ ਕੁਮਾਰ ਵੱਲੋਂ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ।

ਇਸ ਘਟਨਾ ਤੋਂ ਬਾਅਦ ਜਿਥੇ ਫਾਇਰਿੰਗ ਕਰਕੇ ਬਾਈਕ ਸਵਾਰ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਉਥੇ ਹੀ ਇਸ ਘਟਨਾ ਦੇ ਵਿਚ ਪਰਦੀਪ ਸਿੰਘ ਦੀ ਘਟਨਾ ਸਥਨ ਤੇ ਮੌਤ ਹੋ ਗਈ ਅਤੇ ਉਸ ਦਾ ਗੰਨਮੈਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਿੱਥੇ ਗੰਨ ਮੈਨ ਨੇ ਹਸਪਤਾਲ ਵਿਚ ਜੇਰੇ ਇਲਾਜ ਹੈ ਉਥੇ ਹੀ ਇਸ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਤੇਜ਼ ਕੀਤੀ ਗਈ ਹੈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।