ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜਿੱਥੇ ਲੋਕਾਂ ਵਿੱਚ ਫਿਰ ਤੋਂ ਡਰ ਵੇਖਿਆ ਜਾ ਰਿਹਾ ਹੈ ਅਤੇ ਪਹਿਲਾਂ ਹੀ ਪਿਛਲੇ ਸਾਲ ਕੀਤੀ ਗਈ ਤਾਲਾਬੰਦੀ ਦੇ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਸਾਰੇ ਕਾਰੋਬਾਰ ਠੱਪ ਹੋਣ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ। ਜਿੱਥੇ ਲੋਕਾਂ ਨੂੰ ਬੇਰੋਜ਼ਗਾਰੀ ਦੇ ਚਲਦੇ ਹੋਏ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਉਥੇ ਹੀ ਕਈ ਲੋਕਾਂ ਵੱਲੋਂ ਆਪਣੇ ਕੰਮਕਾਰ ਠੱਪ ਹੋਣ, ਕੁਝ ਪਰਿਵਾਰਕ ਝਗੜਿਆ, ਅਤੇ ਕੁਝ ਹੋਰ ਕਾਰਨਾਂ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉਥੇ ਹੀ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।
ਹੁਣ ਪੰਜਾਬ ਵਿੱਚ ਇੱਥੇ ਬੀ ਏ ਦੇ ਵਿਦਿਆਰਥੀ ਵੱਲੋਂ ਘਰ ਵਿੱਚ ਇਸ ਤਰਾਂ ਮੌਤ ਹੋਈ ਹੈ ਜਿਥੇ ਮਾਪੇ ਪ੍ਰੇਸ਼ਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਬੋਹਰ ਅਧੀਨ ਆਉਂਦੇ ਪਿੰਡ ਬਾਜ਼ੀਦਪੁਰ ਭੋਮਾ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ 20 ਸਾਲਾ ਨੌਜਵਾਨ ਵੱਲੋਂ ਆਪਣੇ ਘਰ ਵਿੱਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਨੌਜਵਾਨ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਉਹ ਘਰ ਵਿੱਚ ਇੱਕਲਾ ਹੀ ਮੌਜੂਦ ਸੀ।
ਪਿੰਡ ਵਿੱਚ ਨਗਰ ਕੀਰਤਨ ਹੋਣ ਕਾਰਨ ਸਾਰੇ ਪਰਿਵਾਰਕ ਮੈਂਬਰ ਉਥੇ ਗਏ ਹੋਏ ਸਨ। ਜਦ ਕਿ ਮ੍ਰਿਤਕ ਨੌਜਵਾਨ ਨੂੰ ਕੁਝ ਸਮਾਂ ਪਹਿਲਾਂ ਨਵਾਂ ਸਾਈਕਲ ਲੈ ਕੇ ਦਿੱਤਾ ਗਿਆ ਸੀ ਅਤੇ ਜਿਸ ਨੇ ਆਖਿਆ ਕਿ ਉਹ ਆਪਣੇ ਸਾਈਕਲ ਉੱਪਰ ਥੋੜ੍ਹੀ ਦੇਰ ਬਾਅਦ ਆ ਜਾਵੇਗਾ। ਪਰ ਉਹ ਨਾ ਆਇਆ ਜਦੋਂ ਘਰ ਆ ਕੇ ਪਰਿਵਾਰਕ ਮੈਂਬਰਾਂ ਵੱਲੋਂ ਵੇਖਿਆ ਗਿਆ ਨੌਜਵਾਨ ਵੱਲੋਂ ਘਰ ਦੇ ਇੱਕ ਕਮਰੇ ਅੰਦਰ ਪੱਖੇ ਨਾਲ ਫਾਹਾ ਲੈ ਲਿਆ ਗਿਆ ਸੀ।
ਜਿੱਥੇ ਕਮਰੇ ਨੂੰ ਅੰਦਰੋਂ ਕੁੰਡੀ ਲਗਾਈ ਹੋਈ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਦੱਸਿਆ ਗਿਆ ਹੈ ਕਿ ਨੌਜਵਾਨ ਬੀਏ ਦਾ ਵਿਦਿਆਰਥੀ ਸੀ ਉੱਥੇ ਹੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
Home ਤਾਜਾ ਖ਼ਬਰਾਂ ਪੰਜਾਬ : BA ਪਾਸ ਵਿਦਿਆਰਥੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ ਦੇਖ ਮਾਪਿਆਂ ਦੇ ਪੈਰਾਂ ਥੱਲਿਓਂ ਖਿਸਕੀ ਜਮੀਨ
ਤਾਜਾ ਖ਼ਬਰਾਂ
ਪੰਜਾਬ : BA ਪਾਸ ਵਿਦਿਆਰਥੀ ਨੂੰ ਘਰ ਦੇ ਅੰਦਰ ਮਿਲੀ ਇਸ ਤਰਾਂ ਮੌਤ ਦੇਖ ਮਾਪਿਆਂ ਦੇ ਪੈਰਾਂ ਥੱਲਿਓਂ ਖਿਸਕੀ ਜਮੀਨ
Previous Postਮਸ਼ਹੂਰ ਟੀ ਵੀ ਪ੍ਰੋਗਰਾਮ ‘ਮਹਾਭਾਰਤ’ ਚ ਭੀਮ ਦਾ ਰੋਲ ਕਰਨ ਵਾਲੇ ਮਸ਼ਹੂਰ ਕਲਾਕਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Next Postਸਿੱਧੂ ਮੂਸੇਵਾਲਾ ਬਾਰੇ ਕਿਸਾਨ ਆਗੂ ਰੁਲਦੂ ਸਿੰਘ ਵਲੋਂ ਆਈ ਇਹ ਵੱਡੀ ਖਬਰ – ਹੋ ਗਿਆ ਇਹ ਚੈਲੰਜ