ਪੰਜਾਬ: 9 ਮਹੀਨੇ ਦੇ ਪੁੱਤਰ ਦੀ ਮਾਂ ਨੂੰ ਆਖਰੀ ਦਰਸ਼ਨ ਦੀ ਸੀ ਤਾਂਗ , ਦੁੱਧ ਲੈ ਪਹੁੰਚੀ ਸ਼ਮਸ਼ਾਨ ਪਰ ਨਹੀਂ ਹੋ ਸਕੀ ਇੱਛਾ ਪੂਰੀ

ਆਈ ਤਾਜਾ ਵੱਡੀ ਖਬਰ 

ਪਰਿਵਾਰਕ ਵਿਵਾਦ ਕਈ ਵਾਰ ਇਸ ਕਦਰ ਵੱਧ ਜਾਂਦੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਦੇ ਬੱਚਿਆਂ ਨੂੰ ਭੁਗਤਣਾ ਪੈ ਜਾਂਦਾ ਹੈ। ਜਿੱਥੇ ਬਹੁਤ ਸਾਰੇ ਨੌਜਵਾਨ ਲੜਕੇ ਅਤੇ ਲੜਕੀਆਂ ਵਲੋ ਪ੍ਰੇਮ-ਪ੍ਰਸੰਗ ਦੇ ਚਲਦਿਆਂ ਹੋਇਆਂ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਪ੍ਰੇਮ ਵਿਆਹ ਕਰਵਾਏ ਜਾਂਦੇ ਹਨ। ਉੱਥੇ ਹੀ ਉਨ੍ਹਾਂ ਨੂੰ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਵੀ ਅਗਰ ਉਨ੍ਹਾਂ ਵੱਲੋਂ ਆਪਸੀ ਰਿਸ਼ਤੇ ਨੂੰ ਪਿਆਰ ਅਤੇ ਹਿੰਮਤ ਨਾਲ ਨਾ ਰੱਖਿਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਸ ਕਾਰਨ ਕਈ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪ੍ਰੇਮ ਵਿਆਹ ਕਰਵਾਉਣ ਵਾਲੇ ਪਤੀ ਪਤਨੀ ਦੇ ਆਪਸੀ ਰਿਸ਼ਤੇ ਦੇ ਵਿੱਚ ਤਰੇੜ ਆ ਜਾਣ ਦਾ ਅਸਰ ਉਹਨਾਂ ਦੇ ਮਾਸੂਮ ਬੱਚਿਆਂ ਉੱਪਰ ਪੈਂਦਾ ਹੈ। ਹੁਣ ਪੰਜਾਬ ਵਿੱਚ ਨੌਂ ਮਹੀਨੇ ਦੇ ਪੁੱਤਰ ਦੀ ਮਾਂ ਨੂੰ ਆਖਰੀ ਦਰਸ਼ਨ ਨਹੀਂ ਕਰਨ ਦਿੱਤੇ ਗਏ ਅਤੇ ਸ਼ਮਸ਼ਾਨਘਾਟ ਵਿੱਚ ਦੁੱਧ ਲੈ ਕੇ ਪਹੁੰਚੀ ਸੀ ਮਾਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਪ੍ਰੇਮ ਵਿਆਹ ਕਰਵਾਉਣ ਵਾਲੇ ਇਕ ਪਤੀ-ਪਤਨੀ ਦੇ ਵਿਚਕਾਰ ਆਪਸੀ ਝਗੜਾ ਚੱਲ ਰਿਹਾ ਸੀ ਜਿਸ ਦੇ ਕਾਰਨ ਪਤਨੀ ਆਪਣੇ 9 ਮਹੀਨੇ ਦੇ ਪੁੱਤਰ ਨੂੰ ਛੱਡ ਕੇ ਪੇਕੇ ਰਹਿ ਰਹੀ ਸੀ।

ਉੱਥੇ ਹੀ ਬੱਚੇ ਦੀ ਹੁਣ ਮੌਤ ਹੋ ਜਾਣ ਤੇ ਮਾਂ ਨੂੰ ਆਖਰੀ ਵਾਰ ਆਪਣੇ ਬੱਚੇ ਦਾ ਮੂੰਹ ਵੀ ਨਹੀਂ ਦੇਖਣ ਦਿੱਤਾ ਗਿਆ ਹੈ। ਪੂਜਾ ਜਿੱਥੇ ਆਪਣੇ 4 ਮਹੀਨੇ ਦੇ ਬੱਚੇ ਨੂੰ ਛੱਡ ਕੇ ਆਪਣੇ ਪੇਕੇ ਰਹਿ ਰਹੀ ਸੀ। ਉੱਥੇ ਹੀ ਨੌ ਮਹੀਨੇ ਦੇ ਬੱਚੇ ਕਾਲੂ ਦੀ ਮੌਤ ਹੋਣ ਤੇ ਉਸਨੂੰ ਅੰਤਿਮ ਦਰਸ਼ਨ ਵੀ ਨਹੀਂ ਕਰਨ ਦਿੱਤੇ ਗਏ। ਹਸਪਤਾਲ ਦੇ ਵਿੱਚ ਵੀ ਉਸ ਵੱਲੋਂ ਆਪਣੇ ਬੀਮਾਰ ਬੱਚੇ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਮੌਤ ਹੋਣ ਤੇ ਵੀ ਉਸ ਨੂੰ ਨਹੀਂ ਦੇਖਣ ਦਿੱਤਾ ਗਿਆ। ਸ਼ਮਸ਼ਾਨ ਘਾਟ ਵੀ ਆਪਣੇ ਬੱਚੇ ਲਈ ਦੁੱਧ ਲੈ ਕੇ ਪਹੁੰਚੀ ਸੀ ਆਖਰੀ ਵਾਰ ਉਸ ਦੇ ਹੱਥੋਂ ਉਸ ਦੇ ਬੱਚੇ ਨੂੰ ਦੁੱਧ ਪਿਲਾਉਣ ਦਿੱਤਾ ਜਾਵੇ।

ਪਰ ਉਸ ਦੇ ਜਾਣ ਤੋਂ ਪਹਿਲਾਂ ਹੀ ਉਸ ਦੇ ਬੱਚੇ ਨੂੰ ਦਫਨਾ ਦਿੱਤਾ ਗਿਆ। ਉਸਨੇ ਦੋਸ਼ ਲਗਾਏ ਹਨ ਕੇ ਪੁਲਸ ਨੇ ਉਸ ਦਾ ਸਾਥ ਨਹੀਂ ਦਿੱਤਾ। ਕਿਉਂਕਿ ਉਸ ਦਾ ਤਲਾਕ ਨਹੀਂ ਹੋਇਆ ਸੀ ਇਸ ਲਈ ਉਸ ਦਾ ਹੱਕ ਸੀ ਕਿ ਉਹ ਆਪਣੇ ਬੱਚੇ ਨੂੰ ਦੇਖ ਸਕਦੀ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।