ਪੰਜਾਬ : 8 ਸਾਲਾਂ ਦੇ ਬੱਚੇ ਨੂੰ ਮਿਲੀ ਇਸ ਤਰਾਂ ਮੌਤ , ਸਾਰੇ ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਿਹਾ ਜਾਂਦਾ ਹੈ ਕਿ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ ਤੇ ਸ਼ਾਇਦ ਇਸੇ ਕਰਕੇ ਹੀ ਹਰ ਕੋਈ ਇਹਨਾਂ ਨੰਨੇ-ਮੁੰਨੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਮਾਂ ਪਿਉ ਦੇ ਦਿਨ ਭਰ ਦੀ ਥਕਾਵਟ ਆਪਣੇ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਦੂਰ ਹੋ ਜਾਂਦੀ ਹੈ। ਇਨ੍ਹਾਂ ਦੀ ਕਿਲਕਾਰੀ ਜਦੋਂ ਘਰ ਦੇ ਵਿੱਚ ਗੂੰਜਦੀ ਹੈ ਤਾਂ ਗੁੰਮਨਾਮ ਪਏ ਘਰ ਵੀ ਚਹਿਕ ਉੱਠਦੇ ਹਨ। ਪਰ ਇਨ੍ਹਾਂ ਘਰਾਂ ਦੇ ਵਿੱਚ ਚਹਿਕ ਦੇ ਨਾ ਹੋਣ ਕਾਰਨ ਹਰ ਪਾਸੇ ਸੰਨਾਟਾ ਛਾ ਜਾਂਦਾ ਹੈ ਜੋ ਬਹੁਤ ਹੀ ਦੁਖਦਾਈ ਹੁੰਦਾ ਹੈ। ਇਕ ਅਜਿਹਾ ਹੀ ਦੁੱਖਦਾਈ ਹਾਦਸਾ ਪੰਜਾਬ ਦੇ ਮੁੱਲਾਂਪੁਰ ਵਿਖੇ ਵਾਪਰਿਆ।

ਜਿਸ ਵਿੱਚ ਦੂਸਰੀ ਕਲਾਸ ਵਿੱਚ ਪੜਦੇ ਇਕ ਮਾਸੂਮ ਬੱਚੇ ਦੀ ਜਾਨ ਚਲੀ ਗਈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਥੋਂ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਸਹੌਲੀ ਵਿੱਚ ਸਥਿਤ ਸ਼ੈਲਰ ਵਿੱਚੋਂ ਚੌਲਾਂ ਨਾਲ ਭਰਿਆ ਹੋਇਆ ਟਰੱਕ ਮੁੱਲਾਂਪੁਰ ਨੇੜੇ ਬਣੇ ਹੋਏ ਵੇਅਰ ਹਾਊਸ ਦੇ ਗੋਦਾਮਾਂ ਵੱਲ ਜਾ ਰਿਹਾ ਸੀ। ਆਪਣੀ ਇਹ ਦੂਰੀ ਤੈਅ ਕਰਦਾ ਹੋਇਆ ਟਰੱਕ ਜਦੋਂ ਮੁੱਲਾਪੁਰ ਬੜੈਚ ਲਿੰਕ ਰੋਡ ਲਾਗੇ ਬਣੇ ਹੋਏ ਸੂਏ ਨਜ਼ਦੀਕ ਪੁੱਜਾ ਤਾਂ ਅਚਾਨਕ ਹੀ ਗਲੀ ਵਿਚੋਂ ਸਾਈਕਲ ਉਪਰ ਸਵਾਰ ਹੋ ਕੇ ਨਿਕਲਿਆ ਇਕ ਛੋਟਾ ਜਿਹਾ ਬੱਚਾ ਟਰੱਕ ਦੇ ਪਿਛਲੇ ਟਾਇਰਾਂ ਹੇਠ ਆ ਗਿਆ।

ਜਿਸ ਕਾਰਨ ਉਸ ਮਾਸੂਮ ਬੱਚੇ ਦੀ ਘਟਨਾ ਸਥਾਨ ਉਪਰ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮਾਰੇ ਗਏ ਬੱਚੇ ਦੀ ਪਹਿਚਾਣ ਰੀਵਾਨ ਹਾਂਸ ਪੁੱਤਰ ਰਵੀ ਹਾਂਸ ਵਸਨੀਕ ਪਿੰਡ ਮੱਲਾਂਪੁਰ ਵਜੋਂ ਕੀਤੀ ਗਈ ਹੈ। ਮ੍ਰਿਤਕ ਰੀਵਾਨ ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਵਿਖੇ ਦੂਸਰੀ ਕਲਾਸ ਦਾ ਵਿਦਿਆਰਥੀ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁ- ਰਾ ਹਾਲ ਹੈ। ਉਹਨਾਂ ਨੂੰ ਇਸ ਗੱਲ ਉਪਰ ਯਕੀਨ ਹੀ ਨਹੀਂ ਆ ਰਿਹਾ ਕਿ ਕੁਝ ਦੇਰ ਪਹਿਲਾਂ ਘਰੋਂ

ਬਾਹਰ ਗਿਆ ਉਨ੍ਹਾਂ ਦਾ ਲਾਡਲਾ ਹੁਣ ਮੁੜ ਕਦੇ ਘਰ ਵਾਪਸ ਨਹੀਂ ਆਵੇਗਾ। ਰੀਵਾਨ ਦੀ ਮੌਤ ਕਾਰਨ ਆਸ ਪਾਸ ਦੇ ਸਮੂਹ ਇਲਾਕੇ ਦੇ ਵਿੱਚ ਗਮਗੀਨ ਮਾਹੌਲ ਬਣ ਗਿਆ ਹੈ। ਇਸ ਘਟਨਾ ਦੇ ਸਬੰਧ ਵਿੱਚ ਦਾਖਾ ਪੁਲਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਬਣਦੀ ਹੋਈ ਕਾਰਵਾਈ ਨੂੰ ਆਰੰਭ ਕਰ ਦਿੱਤਾ ਹੈ।