ਪੰਜਾਬ: 7 ਮਹੀਨੇ ਪਹਿਲਾਂ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦੀਆਂ ਨਿਕਲੀਆਂ ਧਾਹਾਂ, ਰੋ ਰੋ ਹੋਇਆ ਬੁਰਾ ਹਾਲ

ਆਈ ਤਾਜਾ ਵੱਡੀ ਖਬਰ 

ਮਾਪੇ ਬੜੇ ਹੀ ਚਾਵਾਂ ਨਾਲ ਆਪਣੀ ਧੀ ਦਾ ਵਿਆਹ ਕਰਦੇ ਹਨ , ਤੇ ਵਿਆਹ ਚ ਆਪਣੇ ਸਾਰੇ ਚਾਅ ਮਾਰ ਕੇ ਮਾਪੇ ਧੀ ਦੀਆਂ ਖੁਸ਼ੀਆਂ ਨੂੰ ਪੂਰਾ ਕਰਦੇ ਹਨ । ਪਰ ਜਦੋ ਵਿਆਹ ਤੋਂ ਬਾਅਦ ਧੀਆਂ ਕਿਸੇ ਕਾਰਨ ਦੁਖੀ ਹੁੰਦੀਆਂ ਹਨ ਤਾਂ , ਮਾਪਿਆਂ ਦੇ ਸਾਰੇ ਸੁਪਨੇ ਮਿੰਟਾਚ ਖੇਰੂ ਖੇਰੂ ਹੋ ਜਾਂਦੇ ਹਨ । ਇੱਕ ਅਜਿਹਾ ਮਾਮਲਾ ਦਸਾਂਗੇ ਜੋ ਸਾਰਿਆਂ ਦੀ ਰੂਹ ਕੰਬਾਂ ਦੇਂਦਾ ਹੈ । ਦਰਅਸਲ 7 ਮਹੀਨੇ ਪਹਿਲਾਂ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਤੇ ਅਜਿਹਾ ਦੁਖਾਂ ਦਾ ਪਹਾੜ ਟੁੱਟ ਪੈਂਦਾ ਹੈ ਕੇ ਇਸ ਵੇਲੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ । ਦਸਦਿਆਂ ਕਿ ਸੱਤ ਮਹੀਨੇ ਪਹਿਲਾਂ ਮੋਗਾ ਦੇ ਇੱਕ ਪਿੰਡ ਵਿਚ ਵਿਆਹੀ ਸਾਕਸ਼ੀ ਨਾਮ ਦੀ ਲੜਕੀ ਦੇ ਹੱਥਾਂ ਤੋਂ ਅਜੇ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਸੀ ਪਿਆ ਕਿ ਉਸਦੇ ਸਹੁਰਿਆ ਦੀ ਇੱਕ ਵੱਡੀ ਨਲਾਇਕੀ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੇਮ੍ਬਰਾਂ ਮੁਤਾਬਕ ਓਹਨਾ ਦੀ ਧੀ ਬਹੁਤ ਬਿਮਾਰ ਸੀ , ਪਰ ਸੋਹਰੇ ਪਰਿਵਾਰ ਨੇ ਉਸਤੇ ਤਸੀਹੇ ਇਨੇ ਕੀਤੇ ਕਿ ਉਸਦੀ ਮੌਤ ਹੋ ਗਈ ।

ਓਥੇ ਹੀ ਸਿਵਲ ਹਸਪਤਾਲ ਮੋਗਾ ’ਚ ਧੀ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਲੜਕੀ ਦੀ ਮਾਪਿਆਂ ਦਾ ਰੋ-ਰੋ ਕੇ ਇੰਨਾ ਬੁਰਾ ਹਾਲ ਸੀ । ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਸਾਡੀ ਧੀ ਇੰਨੀ ਬਿਮਾਰ ਸੀ, ਪਰ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਉਸ ਨੂੰ ਉਸਦੇ ਸੋਹਰੇ ਪਰਿਵਾਰ ਨੇ ਕੰਬਲ ਤੱਕ ਨਹੀਂ ਦਿਤਾ ਗਿਆ, ਇੱਥੋਂ ਤਕ ਕਿ ਧੀ ਪਾਣੀ ਮੰਗਦੀ ਰਹੀ , ਪਰ ਸਹੁਰਿਆਂ ਨੇ ਉਸਨੂੰ ਨੂੰ ਪਾਣੀ ਦੀਆਂ ਦੋ ਬੂੰਦਾਂ ਵੀ ਪੀਣ ਨੂੰ ਨਹੀਂ ਦਿੱਤੀਆਂ। ਓਹਨਾ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਜਦੋਂ ਸਾਨੂੰ ਲੜਕੀ ਦੇ ਮਾਮੇ ਨੇ ਫੋਨ ਕਰਕੇ ਦੱਸਿਆ ਕਿ ਸਾਕਸ਼ੀ ਹਾਲਾਤ ਜ਼ਿਆਦਾ ਖ਼ਰਾਬ ਹੈ। ਇਸ ’ਤੇ ਅਸੀ ਤੁਰੰਤ ਲੜਕੀ ਦੇ ਸਹੁਰੇ ਘਰ ਪੁੱਜੇ।

ਮ੍ਰਿਤਕ ਲੜਕੀ ਦੀ ਮਾਂ ਅਤੇ ਭਰਾ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਗਾਉਂਦਿਆ ਕਿਹਾ ਕਿ ਇਨ੍ਹਾਂ ਨੇ ਸਾਡੀ ਧੀ ਨੂੰ ਨਾ ਤਾਂ ਕੋਈ ਗਰਮ ਕੰਬਲ ਦਿੱਤਾ ਅਤੇ ਨਾ ਹੀ ਉਸ ਨੂੰ ਪੀਣ ਲਈ ਪਾਣੀ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਡੀ ਬੇਟੀ ਦਾ ਵਿਆਹ 7 ਮਹੀਨੇ ਪਹਿਲਾਂ ਬੱਗੇਆਣਾ ਬਸਤੀ ਵਿਚ ਪ੍ਰੇਮ ਕੁਮਾਰ ਨਾਲ ਹੋਇਆ ਸੀ।

ਉਨ੍ਹਾਂ ਕਿਹਾ ਕਿ ਅਸੀਂ ਬਿਮਾਰ ਧੀ ਨੂੰ ਚੁੱਕ ਕੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ। ਜਿਸ ਕਾਰਨ ਹੁਣ ਪੀੜਤ ਪਰਿਵਾਰ ਰੋਂਦਾ ਕੁਰਲਾਉਂਦਾ ਨਜਰ ਆ ਰਿਹਾ ਤੇ ਪਰਿਵਾਰ ਪੁਲਸ ਤੋਂ ਇਨਸਾਫ ਦੀ ਮੰਗ ਕਰਦਿਆਂ ਸਹੁਰੇ ਪਰਿਵਾਰ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।