ਪੰਜਾਬ: 7 ਭੈਣਾਂ ਦੇ ਇਕਲੋਤੇ ਭਰਾ ਦੀ ਹੋਈ ਇਸ ਤਰਾਂ ਅਚਾਨਕ ਮੌਤ, ਪਰਿਵਾਰ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਗਰਮੀ ਅਤੇ ਹੁੰਮਸ ਵਾਲੇ ਮੌਸਮ ਦੇ ਵਿੱਚ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜਿੱਥੇ ਬਹੁਤ ਸਾਰੇ ਜੰਗਲੀ ਜੀਵ ਜੰਤੂ ਗਰਮੀ ਦੇ ਚਲਦਿਆਂ ਹੋਇਆਂ ਖੇਤਾਂ ਵਿਚੋਂ ਬਾਹਰ ਨਿਕਲ ਆਉਂਦੇ ਹਨ। ਉਥੇ ਹੀ ਕਿੰਨੇ ਜੀਵ ਜੰਤੂਆਂ ਦੇ ਕੱਟਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ ਸੱਤ ਭੈਣਾ ਦੇ ਇਕਲੋਤੇ ਭਰਾ ਦੀ ਇਸ ਤਰਾਂ ਅਚਾਨਕ ਮੌਤ ਹੋਈ ਹੈ ਜਿਥੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹਸ਼ੰਕਰ ਦੇ ਅਧੀਨ ਆਉਣ ਵਾਲੇ ਪਿੰਡ ਚੱਕਫੁੱਲੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦਾ ਇਕ 22 ਸਾਲਾ ਨੌਜਵਾਨ ਜਗਦੀਸ਼ ਕੁਮਾਰ ਉਸ ਸਮੇਂ ਮੌਤ ਦੇ ਮੂੰਹ ਵਿੱਚ ਚਲਾ ਗਿਆ ਜਦੋਂ ਉਸ ਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਨੌਜਵਾਨ ਪਿੰਡ ਅਲੀਪੁਰ ਵਿਖੇ ਛਿੰਝ ਵੇਖਣ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਆਇਆ ਹੋਇਆ ਸੀ।

ਜੋ ਹਨੇਰਾ ਹੋਣ ਤੇ ਉਥੇ ਹੀ ਰੁਕ ਗਿਆ, ਜਿਸ ਨੂੰ ਰਾਤ ਨੂੰ ਸੁੱਤੇ ਹੋਏ ਸੱਪ ਵੱਲੋਂ ਉਸ ਸਮੇਂ ਡੰਗ ਮਾਰ ਦਿੱਤਾ ਗਿਆ ਜਦੋਂ ਤੜਕਸਾਰ ਦੋ ਵਜੇ ਦੇ ਕਰੀਬ ਇਕ ਜ਼ਹਿਰੀਲੇ ਸੱਪ ਵੱਲੋਂ ਨੌਜਵਾਨ ਦੀ ਪੈਂਟ ਵਿੱਚ ਵੜ ਕੇ ਉਸ ਦੇ ਪੱਟ ਤੇ ਡੰਗ ਮਾਰਿਆ ਗਿਆ, ਨੌਜਵਾਨ ਵੱਲੋਂ ਜਿੱਥੇ ਸੱਪ ਨੂੰ ਪੂਛ ਤੋਂ ਫੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਸਮੇਂ ਹੀ ਸੱਪ ਨੇ ਡੰਗ ਮਾਰ ਦਿੱਤਾ। ਨੌਜਵਾਨ ਵੱਲੋਂ ਜਿੱਥੇ ਹਿੰਮਤ ਨਾ ਹਾਰਦੇ ਹੋਏ ਉਸ ਸੱਪ ਨੂੰ ਮਾਰ ਦਿੱਤਾ ਗਿਆ ਉੱਥੇ ਹੀ ਨੌਜਵਾਨ ਨੂੰ ਤੁਰੰਤ ਨਵਾਂਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਬਲਾਚੌਰ ਭੇਜ ਦਿੱਤਾ ਗਿਆ।

ਉਸ ਦੀ ਸਥਿਤੀ ਗੰਭੀਰ ਹੋਣ ਤੇ ਨੌਜਵਾਨ ਨੂੰ ਚੰਡੀਗੜ੍ਹ ਵਿਖੇ ਸੈਕਟਰ 32 ਵਿਚ ਭੇਜਿਆ ਗਿਆ। ਜਿੱਥੇ ਹਸਪਤਾਲ ਪਹੁੰਚਣ ਤੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਮੌਤ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ।