ਪੰਜਾਬ : 6ਵੀਂ ਤੋਂ 10ਵੀਂ ਕਲਾਸ ਦੇ ਸਕੂਲੀ ਬੱਚਿਆਂ ਲਈ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਵਧ ਰਹੇ ਕਰੋਨਾ ਕੇਸਾਂ ਦੀ ਸਥਿਤੀ ਨੂੰ ਵੇਖਦੇ ਹੋਏ ਹੀ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਸਦਕਾ ਪੰਜਾਬ ਦੇ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਜਿਸ ਸਮੇਂ ਪਿਛਲੇ ਸਾਲ ਕਰੋਨਾ ਦੀ ਆਮਦ ਪੰਜਾਬ ਵਿੱਚ ਹੋਈ ਸੀ ਤਾਂ ਉਸ ਸਮੇਂ ਹੀ ਮਾਰਚ ਤੋਂ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਸਾਰੇ ਅਧਿਆਪਕਾਂ ਨੂੰ ਬੱਚਿਆਂ ਦੀ ਪੜਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ ਜਿਸ ਦੇ ਚੱਲਦੇ ਹੋਏ ਸਾਰੇ ਸਕੂਲਾਂ ਵੱਲੋਂ ਬੱਚਿਆਂ ਦੀਆਂ ਕਲਾਸਾਂ ਆਨਲਾਈਨ ਲਾਈਆਂ ਜਾ ਰਹੀਆਂ ਹਨ।

ਪੰਜਾਬ ਵਿੱਚ 6ਵੀਂ ਤੋਂ 10ਵੀਂ ਕਲਾਸ ਤੱਕ ਦੇ ਸਕੂਲੀ ਬੱਚਿਆਂ ਬਾਰੇ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਕਰੋਨਾ ਦੇ ਨਾਲ-ਨਾਲ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਿਆ ਹੈ। ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਵੱਲੋਂ ਹੁਣ ਛੇਵੀਂ ਕਲਾਸ ਤੋਂ ਲੈ ਕੇ ਦਸਵੀ ਕਲਾਸ ਤੱਕ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ ਵਾਸਤੇ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਜਿਸਦੇ ਅਨੁਸਾਰ 5 ਜੁਲਾਈ ਨੂੰ ਇਹ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ ਤੇ 16 ਜੁਲਾਈ ਤੱਕ ਲਗਾਤਾਰ ਚੱਲਗੀਆ।

ਅਪ੍ਰੈਲ ਅਤੇ ਮਈ ਵਿੱਚ ਕੀਤੀ ਗਈ ਪੜ੍ਹਾਈ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆਵਾਂ ਵਾਸਤੇ ਪ੍ਰਸ਼ਨ ਪੱਤਰ ਤਿਆਰ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਪ੍ਰੀਖਿਆ ਵਾਲੇ ਦਿਨ ਅਸਾਇਨਮੈਂਟ ਵੀ ਨਾ ਭੇਜਣ ਦੀ ਹਦਾਇਤ ਹੈ। ਬੱਚਿਆਂ ਤੇ ਇਹ ਪ੍ਰਸ਼ਨ ਪੱਤਰ ਡਰਾਇੰਗ, ਸਰੀਰਕ ਸਿੱਖਿਆ ਅਤੇ ਐੱਨ ਐੱਸ ਕਿਊ ਐੱਫ ਦੀਆਂ ਪ੍ਰੀਖਿਆਵਾਂ ਵਾਸਤੇ ਸਕੂਲ ਦੇ ਪੱਧਰ ਉਪਰ ਹੀ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰੀਖਿਆਵਾਂ ਬਾਰੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਦੇਣਗੇ ਅਤੇ ਆਪਣੀ ਆਈ ਡੀ ਭਰਨਗੇ।

ਜ਼ਿਲ੍ਹਾ ਮੈਟਰਾਂ ਨੂੰ ਮੁਲੰਕਣ ਵਾਸਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਦੇ ਮਾਧਿਅਮ ਨਾਲ ਇਕ ਦਿਨ ਪਹਿਲਾਂ ਹੀ ਭੇਜਿਆ ਜਾਵੇਗਾ। ਛੇਵੀ ਕਲਾਸ ਦੇ ਵਿਦਿਆਰਥੀ 5 ਜੁਲਾਈ ਨੂੰ ਅੰਗਰੇਜ਼ੀ ਦਾ ਪਹਿਲਾ ਪੇਪਰ ਦੇਣਗੇ ,ਸੱਤਵੀਂ ਕਲਾਸ ਪੰਜਾਬੀ, ਅੱਠਵੀ ਗਣਿਤ,9 ਹਿੰਦੀ ਤੇ ਦਸਵੀ ਕਲਾਸ ਦੇ ਵਿਦਿਆਰਥੀ ਸਾਇੰਸ ਵਿਸ਼ੇ ਦੀਆਂ ਪ੍ਰੀਖਿਆਵਾਂ ਦੇਣਗੇ। ਇਸ ਤੋਂ ਇਲਾਵਾ ਵਿਦਿਆਰਥੀ ਡਰਾਇੰਗ, ਸਵਾਗਤ ਜ਼ਿੰਦਗੀ ਤੇ ਕੰਪਿਊਟਰ ਸਾਇੰਸ ਵਿਸ਼ੇ ਦੀਆਂ ਪ੍ਰੀਖਿਆਵਾਂ ਆਖਰੀ ਦਿਨ 16 ਜੁਲਾਈ ਨੂੰ ਦੇਣਗੇ।