ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਭਾਰਤ ਤੇ ਕਨੇਡਾ ਵਿਚਾਲੇ ਵਿਵਾਦ ਲਗਾਤਾਰ ਵਧਦਾ ਹੋਇਆ ਨਜ਼ਰ ਆਉਂਦਾ ਪਿਆ ਹੈ। ਦੂਜੇ ਪਾਸੇ ਕਨੇਡਾ ਜਾਣ ਵਾਲੇ ਵਿਦਿਆਰਥੀਆਂ ਵਿੱਚ ਇਸ ਸਥਿਤੀ ਨੂੰ ਲੈ ਕੇ ਕਾਫੀ ਚਿੰਤਾ ਬਣੀ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਕਨੇਡਾ ਵੱਲ ਨੂੰ ਜਾਂਦੇ ਪਏ ਹਨ l ਕਨੇਡਾ ਜਾਣ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਕਰਜ਼ਾ ਚੁੱਕ ਕੇ ਜਾਂ ਫਿਰ ਆਪਣੀਆਂ ਜਮੀਨਾਂ ਵੇਚ ਕੇ ਕਨੇਡਾ ਦੀ ਧਰਤੀ ਤੇ ਪਹੁੰਚਦੇ ਪਏ ਹਨ l ਦੂਜੇ ਪਾਸੇ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜਿਨਾਂ ਵੱਲੋਂ ਕਨੇਡਾ ਜਾਣ ਦੇ ਲਈ ਕਈ ਵਾਰ ਅਜਿਹੇ ਤਰੀਕੇ ਅਪਣਾਏ ਜਾਂਦੇ ਹਨ ਜਿਹੜੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ, ਜਿਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਠੱਗੀ ਦੇ ਨਾਲ ਸੰਬੰਧਿਤ ਹੁੰਦੇ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਵਿਦੇਸ਼ ਦੀ ਚਾਹਤ ਨੇ ਇੱਕ ਪਰਿਵਾਰ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ l
ਦਰਅਸਲ ਇੱਕ ਪਰਿਵਾਰ ਦੇ ਵੱਲੋਂ ਆਪਣੀ ਨੂੰਹ ਤੇ 30 ਲੱਖ ਰੁਪਏ ਲਗਾ ਕੇ ਉਸ ਨੂੰ ਕਨੇਡਾ ਭੇਜਿਆ ਗਿਆ ਸੀ, ਪਰ ਇਸ ਔਰਤ ਵੱਲੋਂ ਕਨੇਡਾ ਦੀ ਧਰਤੀ ਤੇ ਜਾ ਕੇ ਅਜਿਹਾ ਰੰਗ ਵਿਖਾਇਆ ਗਿਆ, ਜਿਸ ਬਾਰੇ ਕਦੇ ਇਸ ਪਰਿਵਾਰ ਨੇ ਸੋਚਿਆ ਵੀ ਨਹੀਂ ਸੀ l ਮਾਮਲਾ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਸਾਹਮਣੇ ਆਇਆ l ਜਿੱਥੇ ਵਿਆਹ ਕਰ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਇੱਕ ਕਾਜਲ ਨਾਮ ਦੀ ਲੜਕੀ ਦੇ ਵੱਲੋਂ ਆਪਣੇ ਮਾਪਿਆਂ ਨਾਲ ਮਿਲੀਭੁਗਤ ਕਰ ਕੇ 30 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਹੜਾ ਇਹਨਾਂ ਦਿਨੀ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ l ਦੱਸ ਦਈਏ ਕਿ ਪੀੜਿਤ ਪਰਿਵਾਰ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਨਾਂ ਦੀ ਨੂੰਹ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਉਨਾਂ ਦੇ ਨਾਲ 30 ਲੱਖ ਰੁਪਏ ਦੀ ਠੱਗੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਸੀ l
ਇਸੇ ਵਿਚਾਲੇ ਹੁਣ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵਿਚ ਕਾਜਲ, ਸਮੇਤ ਉਸ ਦੇ ਪੇਕੇ ਪਰਿਵਾਰ ਦੇ ਉੱਪਰ ਧੋਖਾਦੇਹੀ ਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਪੱਤਰ ਵਿਚ ਦੱਸਿਆ ਗਿਆ ਕਿ ਨਵਸ਼ਰਨਦੀਪ ਸਿੰਘ ਦਾ ਵਿਆਹ ਅਕਤੂਬਰ 2019 ਨੂੰ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕਾਜਲ ਨਿਵਾਸੀ ਕਪੂਰਥਲਾ ਨਾਲ ਹੋਇਆ ਸੀ, ਜਿਸ ਨੇ ਆਈਲੈਟਸ ਵਿਚੋਂ ਸਾਢੇ 6 ਬੈਂਡ ਹਾਸਲ ਕੀਤੇ ਸਨ, ਕਾਜਲ ਦੇ ਮਾਤਾ-ਪਿਤਾ ਨੇ ਸਾਨੂੰ ਕਿਹਾ ਕਿ ਉਹ ਸਾਡੀ ਬੇਟੀ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜ ਦੇਣ ਅਤੇ ਸਾਰਾ ਖਰਚਾ ਵੀ ਉਨ੍ਹਾਂ ਵੱਲੋਂ ਕੀਤਾ ਜਾਵੇ
ਜਿਸ ’ਤੇ ਅਸੀਂ ਵਿਸ਼ਵਾਸ਼ ਕਰ ਕੇ ਕਾਜਲ ਦੇ ਵਿਦੇਸ਼ ਜਾਣ ਦੀ ਸਾਰੀ ਫੀਸ ਅਤੇ ਖਰਚਾ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ, ਜਿਸ ’ਤੇ ਸਾਡਾ 30 ਲੱਖ ਦੇ ਕਰੀਬ ਖਰਚਾ ਹੋਇਆ ਪਰ ਕਾਜਲ ਨੇ ਆਪਣੇ ਪਤੀ ਨੂੰ ਵਿਦੇਸ਼ ਨਹੀਂ ਸੱਦਿਆ, ਤੇ ਉਸ ਵੱਲੋਂ ਪਰਿਵਾਰ ਨੂੰ ਆਪਣੀਆਂ ਗੱਲਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਪਰਿਵਾਰ ਵੱਲੋਂ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਸਬੰਧੀ ਤਫਤੀਸ਼ ਕਰਦੀ ਪਈ ਹੈ।
Home ਤਾਜਾ ਖ਼ਬਰਾਂ ਪੰਜਾਬ : 30 ਲੱਖ ਲਾ ਕੈਨੇਡਾ ਭੇਜੀ ਸੀ ਨੂੰਹ , ਦਿਖਾਏ ਬਾਅਦ ਚ ਅਜਿਹੇ ਰੰਗ ਕਦੇ ਨਹੀਂ ਸੋਚਿਆ ਸੀ ਦੇਖਣਾ ਪਵੇਗਾ ਅਜਿਹਾ ਦਿਨ
ਤਾਜਾ ਖ਼ਬਰਾਂ
ਪੰਜਾਬ : 30 ਲੱਖ ਲਾ ਕੈਨੇਡਾ ਭੇਜੀ ਸੀ ਨੂੰਹ , ਦਿਖਾਏ ਬਾਅਦ ਚ ਅਜਿਹੇ ਰੰਗ ਕਦੇ ਨਹੀਂ ਸੋਚਿਆ ਸੀ ਦੇਖਣਾ ਪਵੇਗਾ ਅਜਿਹਾ ਦਿਨ
Previous Postਕੇਂਦਰ ਦੀ ਮੋਦੀ ਸਰਕਾਰ ਨੇ LPG ਸਿਲੰਡਰ ਨੂੰ ਲੈਕੇ ਲਿਆ ਵੱਡਾ ਫੈਸਲਾ , ਹੁਣ ਏਨੇ ਰੁਪਏ ਘਟ ਚ ਮਿਲੇਗਾ ਸਿਲੰਡਰ
Next Postਪੰਜਾਬ ਚ ਇਥੇ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਇਹ ਹੁਕਮ ਹੋਏ ਜਾਰੀ , ਤਾਜਾ ਵੱਡੀ ਖਬਰ