ਪੰਜਾਬ : 2 ਕ੍ਰਿਕੇਟ ਖਿਡਾਰੀਆਂ ਦੀ ਹੋਈ ਇਸ ਤਰਾਂ ਅਚਾਨਕ ਮੌਤ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਵਿਚ ਜਿਥੇ ਸੜਕੀ ਆਵਾਜਾਈ ਦੇ ਜ਼ਰੀਏ ਇਨਸਾਨ ਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਆਸਾਨ ਹੋਇਆ ਹੈ ਉੱਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਜਿਥੇ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਵਾਹਨ ਚਾਲਕ ਲਈ ਟ੍ਰੈਫਿਕ ਨਿਯਮ ਬਣਾਏ ਜਾਂਦੇ ਹਨ ਲੋਕਾਂ ਵੱਲੋਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਜਿਸ ਕਾਰਨ ਅਜਿਹੇ ਹਾਦਸੇ ਪੇਸ਼ ਆਉਂਦੇ ਹਨ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਦੇ ਮਨ ਵਿਚ ਡਰ ਪੈਦਾ ਕਰ ਦਿੱਤਾ ਹੈ।

ਪੰਜਾਬ ਵਿੱਚ ਦੋ ਕ੍ਰਿਕਟ ਖਿਡਾਰੀਆਂ ਦੀ ਇਸ ਤਰਾਂ ਅਚਾਨਕ ਮੌਤ ਹੋਈ ਹੈ ਤੇ ਸੋਗ ਦੀ ਲਹਿਰ ਫੈਲ ਗਈ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਗੁਰਾਇਆ ਦੇ ਨਜ਼ਦੀਕ ਪਿੰਡ ਬੀੜ ਬੰਸੀਆਂ ਅਤੇ ਰੂਪੋਵਾਲ ਦੇ ਵਿਚਕਾਰ ਇਕ ਚੌਂਕ ਵਿੱਚ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਿਲੋਰ ਤੇ ਅਧੀਨ ਆਉਂਦੇ ਪਿੰਡ ਗੰਨਾ ਪਿੰਡ ਦੇ ਦੋ ਨੌਜਵਾਨ ਧਰਮਪਰੀਤ ਪੁੱਤਰ ਪਰਮਜੀਤ 18 ਸਾਲਾ, ਹਨੀ 19 ਸਾਲਾ ਪੁੱਤਰ ਸੋਮਾ ਜਦੋਂ ਰੰਧਾਵਾ ਪਿੰਡ ਤੋਂ ਕ੍ਰਿਕਟ ਦਾ ਮੈਚ ਖੇਡ ਕੇ ਵਾਪਸ ਆਪਣੇ ਗੰਨਾ ਪਿੰਡ ਆ ਰਹੇ ਸਨ ਤਾਂ, ਉਸ ਸਮੇਂ ਇਹਨਾਂ ਦੇ ਪਿੰਡ ਬੀੜ ਬੰਸੀਆਂ ਅਤੇ ਰੂਪੋਵਾਲ ਦੇ ਵਿਚਕਾਰ ਬਾਗਾਂ ਵਾਲੇ ਚੌਕ ਵਿੱਚ ਦੋਨੋ ਮੋਟਰਸਾਈਕਲ ਟਕਰਾਉਣ ਕਾਰਨ ਇਹ ਹਾਦਸਾ ਵਾਪਰ ਗਿਆ।

ਜਿੱਥੇ ਇਨ੍ਹਾਂ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਉਥੇ ਹੀ ਮੋਟਰਸਾਇਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਦੱਸਿਆ ਗਿਆ ਹੈ ਕਿm ਨੌਜਵਾਨ ਬਾਰਵੀਂ ਕਲਾਸ ਦੇ ਵਿਦਿਆਰਥੀ ਸਨ। ਉੱਥੇ ਹੀ ਮ੍ਰਿਤਕ ਧਰਮਪਰੀਤ ਘਰ ਆਪਣੇ ਪਰਿਵਾਰ ਵਿੱਚ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।

ਧਰਮਪਰੀਤ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਅਤੇ ਉਸ ਦੀਆਂ ਚਾਰ ਵੱਡੀਆਂ ਭੈਣਾਂ ਸਨ। ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਦੇ ਵਿੱਚ ਜਿੱਥੇ ਦੋ ਕ੍ਰਿਕਟ ਖਿਡਾਰੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ ਦੂਸਰੇ ਤਿੰਨ ਨੌਜਵਾਨ ਗੰਭੀਰ ਰੂਪb ਵਿੱਚ ਜੇਰੇ ਇਲਾਜ ਹਨ। ਪੁਲੀਸ ਵੱਲੋਂ ਦੋਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਹੇਠ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।।