ਪੰਜਾਬ : 13 ਸਾਲਾਂ ਦੀ ਕੁੜੀ ਨੂੰ ਹਨੇਰੇ ਕਾਰਨ ਇਸ ਤਰਾਂ ਮਿਲੀ ਮੌਤ ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਸੂਬਾ ਇਸ ਸਮੇਂ ਬਹੁਤ ਸਾਰੇ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਰੋਜ਼ਾਨਾ ਹੀ ਵਾਪਰਨ ਵਾਲੀਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਵੱਖ-ਵੱਖ ਕਿਸਮ ਦੇ ਨੁਕਸਾਨ ਹੋਣ ਦੀਆਂ ਖ਼ਬਰਾਂ ਸੁਣਨ ਵਿੱਚ ਆਉਂਦੀਆਂ ਹਨ। ਜਿੱਥੇ ਇਨ੍ਹਾਂ ਵਿੱਚੋਂ ਕਈ ਖਬਰਾਂ ਆਵਾਜਾਈ ਨਾਲ ਹੁੰਦੀਆਂ ਦੁਰਘਟਨਾਵਾਂ ਨਾਲ ਸੰਬੰਧਤ ਹੁੰਦੀਆਂ ਹਨ ਉੱਥੇ ਹੀ ਇਨ੍ਹਾਂ ਵਿੱਚੋਂ ਕੁਝ ਖਬਰਾਂ ਸਾਡੇ ਆਸ ਪਾਸ ਵਾਪਰ ਰਹੇ ਹਾਦਸਿਆਂ ਨਾਲ ਵੀ ਜੁੜੀਆਂ ਹੁੰਦੀਆਂ ਹਨ। ਪੰਜਾਬ ਸੂਬੇ ਦੇ ਅੰਦਰ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਇੱਕ ਮਾਸੂਮ ਬੱਚੀ ਨੂੰ ਸਦਾ ਦੀ ਨੀਂਦ ਸੁਆ ਦਿੱਤਾ।

ਪੰਜਾਬ ਸੂਬੇ ਵਿੱਚ ਵਾਪਰੀ ਇਹ ਘਟਨਾ ਘਨੌਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਮਾਸੂਮ ਲੜਕੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਇਥੋਂ ਦੇ ਨਜ਼ਦੀਕੀ ਪਿੰਡ ਦੁੱਗਰੀ ਵਿਖੇ ਵਾਪਰਿਆ। ਇਸ ਪਿੰਡ ਵਿੱਚ ਵਾਟਰ ਸਪਲਾਈ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਲਈ ਇਕ ਹੌਜ ਬਣਾਈ ਗਈ ਹੈ। ਇਸ ਹੌਜ ਦੇ ਵਿਚ ਡੁੱਬਣ ਨਾਲ ਜੈਸਮੀਨ ਨਾਮ ਦੀ ਲੜਕੀ ਦੀ ਮੌਤ ਹੋ ਗਈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸਰਪੰਚ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਨੂੰ ਭਾਖੜਾ ਨਹਿਰ ਤੋਂ ਪਿੰਡ ਵਿੱਚ ਲਿਆਂਦਾ ਗਿਆ।

ਇਸ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਨੂੰ ਉਕਤ ਵਿਭਾਗ ਨੇ ਦੁੱਗਰੀ ਪਿੰਡ ਦੇ ਸਰਕਾਰੀ ਸਕੂਲ ਨਜ਼ਦੀਕ ਬਣਾਏ ਹੋਏ ਤਾਲਾਬ ਵਿੱਚ ਛੱਡ ਦਿੱਤਾ। ਇਸ ਤਾਲਾਬ ਦੇ ਨਜ਼ਦੀਕ ਹੀ ਚੌਕੀਦਾਰ ਪ੍ਰਵੇਸ਼ ਕੁਮਾਰ ਦਾ ਘਰ ਹੈ। ਅਚਾਨਕ ਹੀ ਹਨੇਰੇ ਵਿਚ ਚੌਕੀਦਾਰ ਪ੍ਰਵੀਨ ਕੁਮਾਰ ਦੀ 13 ਸਾਲਾ ਲੜਕੀ ਜੈਸਮੀਨ ਇਸ ਹੌਜ ਵਿੱਚ ਡਿੱਗ ਗਈ। ਜਿਥੇ ਪਾਣੀ ਵਿੱਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਸਰਪੰਚ ਨੇ ਉੱਚ ਅਧਿਕਾਰੀਆਂ ਨਾਲ ਫੋਨ ਉੱਪਰ

ਗੱਲ ਬਾਤ ਕੀਤੀ ਤਾਂ ਅੱਗੋਂ ਅਧਿਕਾਰੀਆਂ ਨੇ ਸਰਪੰਚ ਨਾਲ ਸਹੀ ਢੰਗ ਨਾਲ ਵਰਤਾਓ ਨਹੀਂ ਕੀਤਾ। ਉਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਹ ਵੀ ਆਖਿਆ ਹੈ ਕਿ ਸਬੰਧਤ ਵਿਭਾਗ ਇਸ ਤਲਾਬ ਦੇ ਚਾਰੋਂ ਪਾਸੇ ਚਾਰ ਦਿਵਾਰੀ ਕਰੇ ਤਾਂ ਜੋ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰ ਸਕਣ।