ਆਈ ਤਾਜਾ ਵੱਡੀ ਖਬਰ
ਕਈ ਵਾਰ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਹਾਦਸੇ , ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਸ ਦੇ ਚੱਲਦੇ ਕਈ ਵਾਰ ਸਭ ਕੁਝ ਤਬਾਹ ਹੋ ਜਾਂਦਾ ਹੈ। ਪਰ ਜਦੋਂ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਛੋਟੇ ਛੋਟੇ ਬੱਚੇ ਤਾਂ ਸੋਚੋ ਉਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਕੀ ਇਸ ਦਾ ਪ੍ਰਭਾਵ ਪੈਂਦਾ ਹੋਵੇਗਾ । ਕਈ ਵਾਰ ਇਹ ਹਾਦਸੇ ਇੰਨੇ ਜ਼ਿਆਦਾ ਭਿਆਨਕ ਵਾਪਰ ਜਾਂਦੇ ਨੇ ਕਿ ਇਨ੍ਹਾਂ ਹਾਦਸਿਆਂ ਦੇ ਵਿੱਚ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ। ਅਜਿਹਾ ਹੀ ਦੁਖਦਾਈ ਤੇ ਮੰਦਭਾਗਾ ਹਾਦਸਾ ਵਾਪਰਿਆ ਹੈ ਇੱਕ ਬਾਰਾਂ ਸਾਲਾਂ ਦੀ ਬੱਚੀ ਦੇ ਨਾਲ । ਇਹ ਬੱਚੀ ਰਾਤ ਨੂੰ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ, ਜਿਸ ਦੇ ਨਾਲ ਇਕ ਅਜਿਹੀ ਘਟਨਾ ਵਾਪਰੀ ਇਸ ਬੱਚੀ ਦੀ ਜਾਨ ਤੱਕ ਚਲੀ ਗਈ।
ਇਸ ਬੱਚੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦਾ ਪਿੱਛੋਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਏ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਤੇ ਕਿਸ ਤਰ੍ਹਾਂ ਇਸ ਬੱਚੀ ਦੀ ਜਾਨ ਚਲੀ ਗਈ । ਦਰਅਸਲ ਬਟਾਲਾ ਦੇ ਪਿੰਡ ਸੇਖਵਾਂ ਜਾਹਦਪੁਰ ਵਿਖੇ ਇਕ ਬੱਚੀ ਜਿਸ ਦਾ ਨਾਮ ਮਹਿਕਪ੍ਰੀਤ ਕੌਰ ਉਮਰ ਬਾਰਾਂ ਸਾਲਾਂ ਦੀ ਸੀ ਤੇ ਇਹ ਬੱਚੀ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ । ਇਹ ਬੱਚੀ ਆਪਣੇ ਮਾਪਿਆਂ ਦੇ ਨਾਲ ਆਪਣੇ ਨਾਨਕੇ ਪਿੰਡ ਗਈ ਹੋਈ ਸੀ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰਾ ਪਰਿਵਾਰ ਇੱਕੋ ਹੀ ਕਮਰੇ ਵਿਚ ਸੁੱਤਾ ਪਿਆ ਸੀ।
ਉਸੇ ਸਮੇਂ ਹੀ ਇਕ ਅਜੇਹੀ ਘਟਨਾ ਵਾਪਰੀ ਜਿਸ ਦੇ ਚੱਲਦੇ ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਹਿਕਪ੍ਰੀਤ ਕੌਰ ਦੀ ਮੌਤ ਹੋ ਗਈ। ਜਦੋਂ ਸਾਰਾ ਪਰਿਵਾਰ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਅਚਾਨਕ ਬਾਹਰ ਤੋਂ ਇਕ ਜ਼ਹਿਰੀਲਾ ਸੱਪ ਕਮਰੇ ਦੇ ਵਿੱਚ ਦਾਖ਼ਲ ਹੋਇਆ ਅਤੇ ਸੱਪ ਨੇ ਮਹਿਕਪ੍ਰੀਤ ਕੌਰ ਦੇ ਡੰਗ ਮਾਰ ਦਿੱਤਾ। ਉਹ ਉੱਚੀ ਉੱਚੀ ਚੀਕਣ ਲੱਗ ਪਈ । ਉਸ ਦੀਆਂ ਚੀਕਾਂ ਸੁਣ ਕੇ ਪੂਰਾ ਪਰਿਵਾਰ ਉੱਠ ਗਿਆ। ਫਿਰ ਪਰਿਵਾਰ ਮਹਿਕਪ੍ਰੀਤ ਕੌਰ ਨੂੰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਗਿਆ ਜਿੱਥੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਮਹਿਕਪ੍ਰੀਤ ਕੌਰ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ।
ਜਦੋਂ ਪਰਿਵਾਰ ਮਹਿਕਪ੍ਰੀਤ ਕੌਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਿਜਾ ਰਿਹਾ ਸੀ ਤਾਂ ਸਰੀਰ ਵਿੱਚ ਜ਼ਹਿਰ ਜ਼ਿਆਦਾ ਫੈਲਣ ਦੇ ਕਾਰਨ ਰਾਸਤੇ ਤੇ ਵਿੱਚ ਹੀ ਮਹਿਕਪ੍ਰੀਤ ਕੌਰ ਦੀ ਮੌਤ ਹੋ ਗਈ । ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਹਿਕਪ੍ਰੀਤ ਕੌਰ ਨੇ ਦਮ ਤੋਡ਼ ਦਿੱਤਾ, ਪਰਿਵਾਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ।
Home ਤਾਜਾ ਖ਼ਬਰਾਂ ਪੰਜਾਬ 12 ਸਾਲਾਂ ਦੀ ਮਾਸੂਮ ਨੂੰ ਰਾਤ ਨੂੰ ਸੁਤਿਆਂ ਪਿਆਂ ਇਸ ਤਰਾਂ ਮੌਤ ਨੇ ਘੇਰਾ ਪਾ ਲਿਆ , ਛਾਈ ਸੋਗ ਦੀ ਲਹਿਰ
ਤਾਜਾ ਖ਼ਬਰਾਂ
ਪੰਜਾਬ 12 ਸਾਲਾਂ ਦੀ ਮਾਸੂਮ ਨੂੰ ਰਾਤ ਨੂੰ ਸੁਤਿਆਂ ਪਿਆਂ ਇਸ ਤਰਾਂ ਮੌਤ ਨੇ ਘੇਰਾ ਪਾ ਲਿਆ , ਛਾਈ ਸੋਗ ਦੀ ਲਹਿਰ
Previous Postਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਤੇ ਟੁਟਿਆ ਦੁਖਾਂ ਦਾ ਪਹਾੜ ਹੋਈ 5 ਪ੍ਰੀਵਾਰਕ ਮੈਂਬਰਾਂ ਦੀ ਇਸ ਤਰਾਂ ਮੌਤ
Next Postਡਰੋ ਰੱਬ ਦੇ ਰੰਗਾਂ ਤੋਂ : ਅਫਗਾਨਿਸਤਾਨ ਚ ਤਾਲੀਬਾਨ ਦੇ ਡਰੋਂ ਭਜਿਆ ਕੇਂਦਰੀ ਮੰਤਰੀ ਹੁਣ ਇਸ ਦੇਸ਼ ਚ ਪੀਜਾ ਡਿਲੀਵਰ ਕਰ ਰਿਹਾ