ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਕਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਬੱਚਿਆਂ ਨੂੰ ਕਰੋਨਾ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ ਜਾ ਸਕੇ। ਕਿਉਂਕਿ ਵਿੱਦਿਅਕ ਅਦਾਰਿਆਂ ਵਿੱਚ ਬਹੁਤ ਸਾਰੇ ਬੱਚੇ ਕਰੋਨਾ ਦੀ ਚਪੇਟ ਵਿਚ ਆ ਰਹੇ ਸਨ। ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਉਥੇ ਹੀ ਬੱਚਿਆਂ ਨਾਲ ਕਈ ਤਰਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸਮੇਂ ਘਰ ਹੋਣ ਦੇ ਕਾਰਨ ਜਿੱਥੇ ਬੱਚਿਆਂ ਵੱਲੋਂ ਖੇਡਣ ਵਿਚ ਵਧੇਰੇ ਟਾਈਮ ਬਤੀਤ ਕੀਤਾ ਜਾ ਰਿਹਾ ਹੈ। ਉਥੇ ਹੀ ਕਈ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬੱਚਿਆਂ ਦੀ ਮੌਤ ਵੀ ਹੋ ਰਹੀ ਹੈ।
ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਇੱਥੇ ਗਿਆਰਾਂ ਸਾਲਾਂ ਦੇ ਬੱਚੇ ਦੀ ਖੇਡਦਿਆਂ ਹੋਇਆ ਮੌਤ ਹੋ ਗਈ ਹੈ ਜਿਥੇ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਰਨਤਾਰਨ ਤੋ ਖੇਮਕਰਨ ਅਧੀਨ ਆਉਂਦੇ ਪਿੰਡ ਛੀਨਾ ਬਿਧੀ ਚੰਦ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਵੀਂ ਕਲਾਸ ਦੇ ਵਿਦਿਆਰਥੀ ਜਰਮਨ ਸਿੰਘ ਵੱਲੋਂ ਪਿੰਡ ਵਿੱਚ ਤਿੰਨ-ਚਾਰ ਬੱਚਿਆਂ ਨਾਲ ਖੇਡਿਆ ਜਾ ਰਿਹਾ ਸੀ ਅਤੇ ਜੋ ਉਸ ਸਮੇਂ ਪਤੰਗ ਲੁੱਟ ਰਹੇ ਸਨ।
ਬੱਚੇ ਵੱਲੋਂ ਇਕ ਪਤੰਗ ਦਾ ਪਿੱਛਾ ਕੀਤਾ ਜਾ ਰਿਹਾ, ਉਥੇ ਹੀ ਪਿੰਡ ਤੋਂ ਬਾਹਰ ਖੇਤਾਂ ਵਿੱਚ ਇਹ ਬੱਚਾ ਇੱਕ ਪਾਣੀ ਦੇ ਭਰੇ ਹੋਏ ਟੋਏ ਵਿੱਚ ਡਿੱਗ ਗਿਆ ਜਿੱਥੇ ਡਿੱਗਣ ਕਾਰਨ ਇਸ ਬੱਚੇ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਕਿਸਾਨ ਵੱਲੋਂ ਆਪਣੇ ਘਰ ਵਿੱਚ ਭਰਤੀ ਪਾਉਣ ਲਈ ਉਸ ਜਗ੍ਹਾ ਤੋਂ ਜੇ ਸੀ ਬੀ ਮਸ਼ੀਨ ਨਾਲ ਮਿੱਟੀ ਪੁੱਟੀ ਗਈ ਸੀ।
ਇਹ ਟੋਆ 10 ਤੋਂ 12 ਫੁੱਟ ਡੂੰਘਾ ਪੁੱਟਿਆ ਹੋਇਆ ਸੀ ਜਿੱਥੇ ਇਹ ਕਾਫ਼ੀ ਡੂੰਘਾ ਸੀ ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਦੇ ਕਾਰਨ ਕਾਫੀ ਭਰਿਆ ਹੋਇਆ ਸੀ ਉਥੇ ਹੀ ਬੱਚੇ ਦੇ ਪੈਰ ਤਿਲਕਣ ਕਾਰਣ ਟੋਏ ਵਿਚ ਡਿੱਗਣ ਅਤੇ ਪਾਣੀ ਵਿੱਚ ਡੁੱਬਣ ਕਾਰਨ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ।
Home ਤਾਜਾ ਖ਼ਬਰਾਂ ਪੰਜਾਬ : 11 ਸਾਲਾਂ ਦੇ ਬੱਚੇ ਨੂੰ ਖੇਡਦਿਆਂ ਹੋਇਆਂ ਮਿਲੀ ਇਸ ਤਰਾਂ ਮੌਤ – ਮਾਪਿਆਂ ਤੇ ਟੁੱਟਾ ਦੁਖਾਂ ਦਾ ਪਹਾੜ
ਤਾਜਾ ਖ਼ਬਰਾਂ
ਪੰਜਾਬ : 11 ਸਾਲਾਂ ਦੇ ਬੱਚੇ ਨੂੰ ਖੇਡਦਿਆਂ ਹੋਇਆਂ ਮਿਲੀ ਇਸ ਤਰਾਂ ਮੌਤ – ਮਾਪਿਆਂ ਤੇ ਟੁੱਟਾ ਦੁਖਾਂ ਦਾ ਪਹਾੜ
Previous Postਪਬਜੀ ਗੇਮ ਖੇਡਦਿਆਂ 2 ਭਰਾਵਾਂ ਨੂੰ ਮਿਲੀ ਇਕਠੀਆ ਅਚਾਨਕ ਇਸ ਤਰਾਂ ਮੌਤ – ਤਾਜਾ ਵੱਡੀ ਖਬਰ
Next Postਚੋਟੀ ਦੇ ਇਸ ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ਕਰਾਇਆ ਗਿਆ ਹਸਪਤਾਲ ਚ ਦਾਖਲ – ਪ੍ਰਸੰਸਕ ਕਰ ਰਹੇ ਦੁਆਵਾਂ