ਪੰਜਾਬ : ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਇਹ ਜਰੂਰੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸਮੇਂ ਤੋਂ ਹੀ ਪੂਰਾ ਵਿਸ਼ਵ ਮੰਦਹਾਲੀ ਵਿਚੋਂ ਗੁਜ਼ਰਨਾ ਸ਼ੁਰੂ ਹੋ ਗਿਆ ਸੀ ਜਿਸ ਦੇ ਚੱਲਦੇ ਹੋਏ ਅਨੇਕਾਂ ਦੇਸ਼ ਇਸ ਦੀ ਚਪੇਟ ਵਿਚ ਆਏ ਸਨ। ਸੰਪੂਰਨ ਸੰਸਾਰ ਨੂੰ ਸਭ ਤੋਂ ਵੱਡਾ ਨੁ-ਕ-ਸਾ-ਨ ਅਰਥ-ਵਿਵਸਥਾ ਦੇ ਰੂਪ ਵਿਚ ਪਹੁੰਚਿਆ। ਜਿਸ ਦੀ ਰਿਕਵਰੀ ਦੇ ਲਈ ਅਜੇ ਤੱਕ ਵੀ ਸਰਕਾਰਾਂ ਕੰਮ ਕਰ ਰਹੀਆਂ ਹਨ। ਹੁਣ ਤੱਕ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਦੇ ਨਾਲ ਦੇਸ਼ ਵਿਚਾਲੇ ਕੰਮਕਾਜ ਪ੍ਰਭਾਵਿਤ ਰਹੇ ਹਨ। ਹਵਾਈ ਉਡਾਨਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਨਾਲ ਇਕ ਵਾਰ ਮੁੜ ਤੋਂ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪਰ ਮੌਸਮ ਨੂੰ ਦੇਖਦੇ ਹੋਏ ਉਡਾਨਾਂ ਦੇ ਸਮੇਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਭਾਰਤ ਦੇ ਮੁੰਬਈ ਤੋਂ ਪੰਜਾਬ ਦੇ ਆਦਮਪੁਰ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਏਅਰ ਲਾਈਨ ਸਪਾਈਸਜੈੱਟ ਨੇ ਉਡਾਨਾਂ ਦੀ ਸਮਾਂ ਸਾਰਨੀ ਦੇ ਵਿਚ ਇਕ ਵਾਰ ਫਿਰ ਤੋਂ ਤਬਦੀਲੀ ਕੀਤੀ ਹੈ। ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਸਪਾਈਸ ਜੈੱਟ ਵੱਲੋਂ ਸ਼ਡਿਊਲ ਵਿਚ ਇਹ ਬਦਲਾਅ ਤੀਸਰੀ ਵਾਰ ਕੀਤੇ ਗਏ ਹਨ।

ਹੁਣ ਮੁੰਬਈ ਤੋਂ ਆਦਮਪੁਰ ਲਈ ਇਸ ਉਡਾਨ ਦਾ ਸਮਾਂ ਸਵੇਰੇ 6:40 ਕੀਤਾ ਗਿਆ ਹੈ ਅਤੇ ਆਦਮਪੁਰ ਤੋਂ ਮੁੰਬਈ ਲਈ ਇਸ ਉਡਾਨ ਦਾ ਸਮਾਂ ਹੁਣ 10:20 ਹੋਵੇਗਾ। ਇਸ ਤੋਂ ਪਹਿਲਾਂ ਇਸ ਸਮਾਂ ਸਾਰਨੀ ਅਨੁਸਾਰ ਇਹ ਫਲਾਈਟ ਮੁੰਬਈ ਤੋਂ ਸਵੇਰੇ 5:55 ‘ਤੇ ਚੱਲ ਕੇ 9:20 ‘ਤੇ ਆਦਮਪੁਰ ਪਹੁੰਚਦੀ ਸੀ ਜਿੱਥੇ 25 ਮਿੰਟ ਰੁਕਣ ਤੋਂ ਬਾਅਦ ਇਹ ਉਡਾਨ ਸਵੇਰੇ 9:45 ‘ਤੇ ਮੁੜ ਮੁੰਬਈ ਲਈ ਰਵਾਨਾ ਹੋ ਜਾਂਦੀ ਸੀ।

ਸਰਦੀਆਂ ਵਿਚ ਧੁੰਦ ਦੇ ਵੱਧ ਜਾਣ ਕਾਰਨ ਇਸ ਫਲਾਈਟ ਦੀ ਸਮਾਂ ਸਾਰਨੀ ਦੇ ਵਿਚ ਬਦਲਾਵ ਕੀਤਾ ਗਿਆ ਹੈ। ਕਿਉਂਕਿ ਇਸ ਉਡਾਨ ਦਾ ਸਮਾਂ ਸਵੇਰ ਵੇਲੇ ਦਾ ਹੁੰਦਾ ਹੈ ਅਤੇ ਪੰਜਾਬ ਵਿੱਚ ਸਰਦੀਆਂ ਦੇ ਮਹੀਨੇ ਦਸੰਬਰ ਅਤੇ ਜਨਵਰੀ ਦੇ ਵਿਚ ਭਾਰੀ ਧੁੰਦ ਹੁੰਦੀ ਹੈ। ਜਿਸ ਦੇ ਕਾਰਨ ਵਿਜ਼ੀਬਿਲਟੀ ਘੱਟ ਜਾਂਦੀ ਹੈ ਅਤੇ ਉਡਾਨ ਸੰਚਾਲਨ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ। ਜ਼ਿਕਰਯੋਗ ਹੈ ਕਿ ਇਸ ਦੇ ਚਲਦੇ ਹੋਏ ਹੀ ਆਦਮਪੁਰ ਤੋਂ ਦਿੱਲੀ ਫਲਾਈਟ ਦਾ ਸੰਚਾਲਨ ਸਮਾਂ ਵੀ ਦੁਪਹਿਰ ਦਾ ਹੀ ਰੱਖਿਆ ਗਿਆ ਹੈ। ਪਿਛਲੇ ਤਕਰੀਬਨ ਅੱਠ ਮਹੀਨਿਆਂ ਤੋਂ ਬੰਦ ਪਈ ਦਿੱਲੀ ਦੀ ਇਸ ਉਡਾਨ ਨੂੰ ਪਿਛਲੇ ਮਹੀਨੇ ਹੀ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ।