ਪੰਜਾਬ: ਸੱਪ ਦੇ ਡੰਗਣ ਕਾਰਨ 5 ਸਾਲਾਂ ਮਾਸੂਮ ਬੱਚੀ ਦੀ ਹੋਈ ਮੌਤ,ਪਰਿਵਾਰ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ 

ਗਰਮੀ ਦੇ ਮੌਸਮ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਉਥੇ ਅਜਿਹੀਆਂ ਖ਼ਬਰਾਂ ਦੇ ਸਾਹਮਣੇ ਆਉਂਦੇ ਹੀ ਸ਼ੋਕ ਦੀ ਲਹਿਰ ਫੈਲ ਜਾਂਦੀ ਹੈ ਜਿੱਥੇ ਗਰਮੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਦੇ ਸਮੇਂ ਦਰਿਆਵਾਂ ਅਤੇ ਨਹਿਰਾਂ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਰਹੀ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਗਰਮੀ ਦੇ ਮੌਸਮ ਦੇ ਚਲਦਿਆਂ ਹੋਇਆਂ ਸੱਪ ਦੇ ਕੱਟਣ ਨਾਲ ਵੀ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਪੰਜਾਬ ਵਿੱਚ ਏਥੇ ਸੱਪ ਦੇ ਡੰਗਣ ਕਾਰਨ 5 ਸਾਲਾਂ ਮਾਸੂਮ ਬੱਚੀ ਦੀ ਹੋਈ ਮੌਤ,ਪਰਿਵਾਰ ਚ ਪਿਆ ਸੋਗ ,ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਨੂਰਮਹਿਲ ਦੇ ਹੀ ਨਜ਼ਦੀਕੀ ਪੈਂਦੇ ਪਿੰਡ ਬਾਠ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਸੱਪ ਦੇ ਡੰਗਣ ਨਾਲ ਇਕ ਪੰਜ ਸਾਲਾ ਬੱਚੀ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਮਿਲਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਦੇ ਸਮੇਂ ਸਾਰਾ ਹੀ ਪਰਵਾਰ ਆਪਣੇ ਘਰ ਦੇ ਬਾਹਰ ਵਰਾਂਡੇ ਵਿੱਚ ਸੌਂ ਰਿਹਾ ਸੀ। ਤੇ ਪੰਜ ਸਾਲਾਂ ਦੀ ਮਾਸੂਮ ਬੱਚੀ ਨੂੰ ਸੱਪ ਵੱਲੋਂ ਕੱਟ ਦਿੱਤਾ ਗਿਆ ਜਿਸ ਤੇ ਬੱਚੀ ਵੱਲੋਂ ਰੌਲਾ ਪਾਇਆ ਗਿਆ।

ਜਦੋਂ ਪਰਿਵਾਰ ਵੱਲੋਂ ਉੱਠ ਕੇ ਵੇਖਿਆ ਗਿਆ ਤਾਂ ਸੱਪ ਵੱਲੋਂ ਬੱਚੀ ਨੂੰ ਕੱਟਿਆ ਗਿਆ ਸੀ, ਜਿਸ ਤੇ ਤੁਰੰਤ ਹੀ ਉਸ ਨੂੰ ਨੂਰਮਹਿਲ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਬੱਚੀ ਹਸਪਤਾਲ ਵਿਚ ਜੇਰੇ ਇਲਾਜ ਸੀ ਉੱਥੇ ਹੀ ਉਸ ਦੇ ਸਾਰੇ ਸਰੀਰ ਵਿੱਚ ਜ਼ਹਿਰ ਫੈਲ ਜਾਣ ਕਾਰਨ ਉਸ ਦੀ ਮੌਤ ਹੋ ਗਈ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਸਭ ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

ਉਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੀ ਦੇ ਪਿਤਾ ਹਰਦੀਪ ਸਿੰਘ ਉਰਫ਼ ਦੀਪਾ ਵਲੋ ਦੱਸਿਆ ਗਿਆ ਹੈ ਕਿ ਮੇਰੀਆਂ ਦੋ ਧੀਆਂ ਸਨ। ਇਕ ਧੀ ਸੱਤ ਸਾਲ ਅਤੇ ਦੂਜੀ ਧੀ ਪੰਜ ਸਾਲ ਦੀ ਸੀ। ਮੇਰੀ ਧੀ ਰੀਆ 5 ਸਾਲਾਂ ਨੂੰ ਸੱਪ ਨੇ ਡੰਗ ਮਾਰਿਆ, ਤੇ ਜ਼ਹਿਰ ਫੈਲਣ ਨਾਲ ਉਸਦੀ ਮੌਤ ਹੋ ਗਈ।