ਪੰਜਾਬ : ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖਬਰ , ਇਹਨਾਂ ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਤਾਂ ਜੋ ਕਰੋਨਾ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ। ਸੂਬਾ ਸਰਕਾਰ ਵੱਲੋਂ ਤਾਲਾਬੰਦੀ ਦੀ ਸ਼ੁਰੂਆਤ ਮਈ ਵਿੱਚ ਕੀਤੀ ਗਈ ਸੀ ਜਿਸ ਨੂੰ 31 ਮਈ ਤੱਕ ਲਾਗੂ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉਥੇ ਹੀ ਪੰਜਾਬ ਵਿੱਚ ਹਫਤਾਵਾਰੀ ਤਾਲਾਬੰਦੀ ਵੀ ਲਾਗੂ ਕੀਤੀ ਗਈ ਹੈ, ਜੋ ਅਜੇ ਤੱਕ ਲਗਾਤਾਰ ਜਾਰੀ ਹੈ। ਕਰੋਨਾ ਕੇਸਾਂ ਦੇ ਵਾਧੇ ਅਤੇ ਤਾਲਾਬੰਦੀ ਦੇ ਕਾਰਨ ਬੱਸ ਯਾਤਰਾ ਵਿੱਚ ਯਾਤਰੀਆਂ ਦੀ ਭਾਰੀ ਕਮੀ ਦੇਖੀ ਗਈ ਹੈ।

ਸਫਰ ਕਰਨ ਵਾਲਿਆਂ ਲਈ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਨ੍ਹਾਂ ਲੋਕਾਂ ਵਿਚ ਖੁਸ਼ੀ ਦੀ ਲਹਿਰ ਫ਼ੈਲ ਗਈ ਹੈ। ਪੰਜਾਬ ਵਿੱਚ ਕੀਤੀ ਗਈ ਤਾਲਾਬੰਦੀ ਕਾਰਨ ਦੂਜਿਆਂ ਸੂਬਿਆਂ ਵਿੱਚ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵੀ ਕਾਫੀ ਹੱਦ ਤੱਕ ਘਟ ਗਈ ਸੀ। ਜਿਸ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ ਰੋਡਵੇਜ ਜਲੰਧਰ ਦੇ ਦੋਵਾਂ ਡਿਪੂਆ ਵੱਲੋਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ।

ਬੁੱਧਵਾਰ ਨੂੰ ਜਲੰਧਰ ਤੋਂ ਦਿੱਲੀ ਜਾਣ ਲਈ 4 ਬੱਸਾਂ ਚਲਾਈਆਂ ਗਈਆਂ ਜਿਸ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਹ ਫੈਸਲਾ ਯਾਤਰੀਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਕਾਰਨ ਲਿਆ ਗਿਆ ਹੈ। ਡੀਪੂ 2 ਵੱਲੋਂ ਦਿੱਲੀ ਲਈ ਪਹਿਲਾਂ ਹੀ ਬੱਸਾਂ ਚਲਾਈਆਂ ਜਾ ਰਹੀਆਂ ਸਨ। ਡਿਪੂ 1 ਹਰਿਆਣਾ ਤੱਕ ਬੱਸਾਂ ਚਲਾ ਰਿਹਾ ਸੀ।ਹੁਣ ਦੋਹਾਂ ਡਿਪੂਆ ਵੱਲੋਂ ਜਲੰਧਰ ਤੋਂ ਸਿੱਧੀਆਂ ਬੱਸਾਂ ਦਿੱਲੀ ਲਈ ਰਵਾਨਾ ਕੀਤਾ ਜਾ ਰਹੀਆਂ ਹਨ। ਇਸ ਦੇ ਨਾਲ ਜਲੰਧਰ ਤੋਂ ਦਿੱਲੀ ਤੇ ਦਿੱਲੀ ਤੋਂ ਜਲੰਧਰ ਆਉਣ ਜਾਣ ਵਾਲੇ ਯਾਤਰੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ।

ਹੁਣ ਸ਼ੁਰੂ ਕੀਤੀਆਂ ਗਈਆਂ ਬੱਸਾਂ ਦਾ ਸਮਾਂ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਡਿਪੂ 1 ਦਾ ਸਮਾ ਸਵੇਰੇ 6:10 ਤੇ ਦੁਪਹਿਰ 3:30 ਵਜੇ ਹੋਵੇਗਾ । ਉਥੇ ਹੀ ਡੀਪੂ 2 ਦੀਆਂ ਬੱਸਾਂ ਸਵੇਰੇ 6:05 ਵਜੇ ਅਤੇ ਫਿਰ 10:18 ਵਜੇ ਰਵਾਨਾ ਹੋਣਗੀਆਂ। ਉਥੇ ਹੀ ਯਾਤਰੀਆਂ ਦੀ ਗਿਣਤੀ ਦੇ ਅਨੁਸਾਰ ਡਿਪੂ 2 ਵੱਲੋਂ ਸ਼ਾਮ 5 ਵਜੇ ਵੀ ਬੱਸ ਰਵਾਨਾ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਬੱਸ ਵਿੱਚ 50 ਫੀਸਦੀ ਸਵਾਰੀਆਂ ਨੂੰ ਬਿਠਾਏ ਜਾਣ ਦਾ ਵੀ ਭਰੋਸਾ ਦਿਵਾਇਆ ਗਿਆ ਹੈ।