ਪੰਜਾਬ : ਸੋਹਰੇ ਦੀ ਮੌਤ ਤੋਂ 27 ਸਾਲ ਬਾਅਦ ਨੂੰਹ ਨੇ ਸੱਸ ਬਾਰੇ ਕੀਤਾ ਅਜਿਹਾ ਖੁਲਾਸਾ , ਸਾਰੇ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਨਵੀਂ ਬਣੀ ਸਰਕਾਰ ਵੱਲੋਂ ਜਿਥੇ ਇੱਕ ਐਂਟੀ ਕੁਰੱਪਸ਼ਨ ਨੰਬਰ ਜਾਰੀ ਕੀਤਾ ਗਿਆ ਸੀ ਤਾਂ ਜੋ ਪੰਜਾਬ ਵਿੱਚ ਕੁਰਪਸ਼ਨ ਨੂੰ ਰੋਕਿਆ ਜਾ ਸਕੇ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਸਰਕਾਰ ਦੀਆਂ ਅੱਖਾਂ ਵਿਚ ਧੂੜ ਝੋਕੀ ਜਾਂਦੀ ਹੈ। ਜਿਥੇ ਕਾਨੂੰਨ ਦੀਆਂ ਧੱਜੀਆਂ ਤੱਕ ਵੀ ਉਡਾ ਦਿੱਤੀਆਂ ਜਾਂਦੀਆਂ ਹਨ। ਲੋਕਾਂ ਵੱਲੋਂ ਜਿੱਥੇ ਸਰਕਾਰੀ ਸਹੂਲਤਾਂ ਹਾਸਲ ਕਰਨ ਲਈ ਧੋਖਾਧੜੀ ਵੀ ਕੀਤੀ ਜਾਂਦੀ ਹੈ। ਅਜਿਹੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਦਾ ਖੁਲਾਸਾ ਹੋਣ ਤੇ ਬਹੁਤ ਸਾਰੇ ਲੋਕਾਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਹੁਣ ਸਹੁਰੇ ਦੀ ਮੌਤ ਤੋਂ 27 ਸਾਲ ਬਾਅਦ ਨੂੰਹ ਵੱਲੋਂ ਸੱਸ ਦੇ ਕੀਤੇ ਗਏ ਕਾਂਡ ਦਾ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਵਿਭਾਗ ਵਿੱਚ ਨੌਕਰੀ ਕਰਨ ਵਾਲੇ ਇਕ ਪੁਲਸ ਮੁਲਾਜ਼ਮ ਗੁਰਜੰਟ ਸਿੰਘ, ਦੀ ਮੌਤ ਜਿਥੇ 17 ਮਈ 1994 ਨੂੰ ਹੋ ਚੁੱਕੀ ਹੈ। ਉਥੇ ਹੀ ਇਸ ਮਾਮਲੇ ਨਾਲ ਜੁੜੀ ਹੋਈ ਇਕ ਵੱਡੀ ਘਟਨਾ ਵੀ ਸਾਹਮਣੇ ਆਈ ਹੈ। ਜਿੱਥੇ ਮ੍ਰਿਤਕ ਦੀ ਨੂੰਹ ਰਮਨਜੀਤ ਕੌਰ ਪਤਨੀ ਬਲਜੀਤ ਸਿੰਘ ਵਾਸੀ ਅਰਬਨ ਸਿਟੀ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਆਪਣੀ ਸੱਸ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਅਤੇ ਦਸਿਆ ਹੈ ਕਿ ਉਸ ਦੇ ਸਹੁਰੇ ਦੀ ਮੌਤ ਪਿੱਛੋਂ ਜਿੱਥੇ ਉਸ ਦੀ ਸੱਸ ਬਲਵਿੰਦਰ ਕੌਰ ਨੂੰ ਫੈਮਲੀ ਪੈਨਸ਼ਨ ਲੱਗ ਗਈ ਸੀ।

ਉਥੇ ਹੀ ਉਸ ਵੱਲੋਂ ਦਰਸ਼ਨ ਸਿੰਘ ਪੁੱਤਰ ਹਰਭਜਨ ਸਿੰਘ ਨਾਲ ਦੂਜਾ ਵਿਆਹ 15 ਨਵੰਬਰ44 ਨੂੰ ਕਰਵਾ ਲਿਆ ਗਿਆ ਸੀ। ਜਿਨ੍ਹਾਂ ਦੇ 23 ਸਾਲਾਂ ਦਾ ਪੁੱਤਰ ਵੀ ਹੈ। ਜੋ ਸ਼ਾਦੀਸ਼ੁਦਾ ਹੋਣ ਤੇ ਵਿਧਵਾ ਪੈਨਸ਼ਨ ਲਗਾਤਾਰ ਪਿਛਲੇ 27 ਸਾਲਾਂ ਤੋਂ ਲੈਂਦੀ ਆ ਰਹੀ ਹੈ।

ਜੋ ਕਿ ਸਰਾਸਰ ਗਲਤ ਹੈ ਅਤੇ ਉਸ ਵੱਲੋਂ ਸਰਕਾਰ ਦੇ ਨਾਲ ਖਿਲਵਾੜ ਕੀਤਾ ਜਾਂਦਾ ਰਿਹਾ ਹੈ ਅਤੇ ਕਾਨੂੰਨ ਦੇ ਮੁਤਾਬਕ ਉਸ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਇਹ ਪੈਨਸ਼ਨ ਲਵੇ। ਉੱਥੇ ਹੀ ਰਮਨ ਜੀਤ ਕੌਰ ਵੱਲੋਂ ਜਿੱਥੇ ਆਪਣੀ ਸੱਸ ਬਲਵਿੰਦਰ ਕੌਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਥੇ ਹੀ ਇਸ ਬਾਰੇ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।