ਆਈ ਤਾਜਾ ਵੱਡੀ ਖਬਰ
ਜਦੋਂ ਵੀ ਅਸੀਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਾਂ ਤਾਂ ਵੀਹਕਲ ਦਾ ਇਸਤੇਮਾਲ ਆਮ ਹੁੰਦਾ ਹੈ। ਇੱਕ ਤਾਂ ਇਹ ਸਫ਼ਰ ਨੂੰ ਜਲਦੀ ਮੁਕਾ ਦਿੰਦਾ ਹੈ ਅਤੇ ਦੂਸਰਾ ਸਫ਼ਰ ਨੂੰ ਆਰਾਮਦਾਇਕ ਵੀ ਬਣਾਉਂਦਾ ਹੈ। ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਗੱਡੀ ਦੀ ਚੋਣ ਕਰਨ ਵੇਲੇ ਕਈ ਚੀਜ਼ਾਂ ਦੇਖਦੇ ਹਾਂ। ਜਿਸ ਵਿਚ ਗੱਡੀ ਦੀ ਫਿਟਨੈੱਸ ਦਾ ਅਹਿਮ ਰੋਲ ਹੁੰਦਾ ਹੈ। ਇਸ ਤੋਂ ਇਲਾਵਾ ਗੱਡੀ ਦੇ ਉਪਰ ਲੱਗਾ ਹੋਇਆ ਨੰਬਰ ਉਸ ਦੀ ਇਕ ਪਹਿਚਾਣ ਹੁੰਦਾ ਹੈ
ਅਤੇ ਹੁਣ ਇਸ ਪਹਿਚਾਣ ਨੂੰ ਖਾਸ ਬਣਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ ਨੇ ਤਕਰੀਬਨ 6 ਲੱਖ ਵਾਹਨਾਂ ਉਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਉਣ ਦਾ ਟੀਚਾ ਰੱਖਿਆ ਹੈ। ਐਚਐਸਆਰਪੀ ਦਾ ਉਦੇਸ਼ ਵਾਹਨਾਂ ਰਾਹੀਂ ਹੋਣ ਵਾਲੇ ਅਪਰਾਧਾਂ ਨੂੰ ਰੋਕਣਾ ਹੈ। ਇੱਕ ਵਿਵਾਦ ਤੋਂ ਬਾਅਦ ਰਾਜ ਸਰਕਾਰ ਨੇ ਜਨਵਰੀ 2016 ਦੇ ਵਿੱਚ ਐਚਐਸਆਰਪੀ ਬਣਾਉਣ ਵਾਲੀਆਂ ਤਿੰਨ ਫਰਮਾਂ ਦਾ ਠੇਕਾ ਰੱਦ ਕਰ ਦਿੱਤਾ ਸੀ।
ਖੇਤਰੀ ਆਵਾਜਾਈ ਅਧਿਕਾਰੀ ਜੋਤੀ ਬਾਲਾ ਨੇ ਆਖਿਆ ਹੈ ਕਿ ਜ਼ਿਲੇ ਭਰ ਦੇ ਵਿਚ ਐਚਐਸਆਰਪੀ ਲਗਾਉਣ ਵਾਸਤੇ 6 ਕੇਂਦਰ ਖੋਲ੍ਹੇ ਗਏ ਹਨ। ਇਨ੍ਹਾਂ ਪਲੇਟਾਂ ਕਾਰਨ ਹੀ ਵਾਹਨ ਦੇ ਮਾਲਕ ਦੀ ਪਹਿਚਾਣ ਕਰਨਾ ਅਤੇ ਉਸ ਦੇ ਰਿਹਾਇਸ਼ੀ ਪਤੇ ਬਾਰੇ ਜਾਣਕਾਰੀ ਹਾਸਲ ਕਰਨਾ ਸਿਰਫ ਇੱਕ ਕਲਿੱਕ ਦੂਰ ਹੁੰਦਾ ਹੈ। ਇਸ ਦੇ ਨਾਲ ਹੀ ਨਕਲੀ ਨੰਬਰਾਂ ਉਪਰ ਵਾਹਨਾਂ ਨੂੰ ਦੁਬਾਰਾ ਵੇਚਣ ਦੇ ਧੰਦੇ ਉਪਰ ਨਕੇਲ ਲਗਾਈ ਜਾ ਸਕੇਗੀ।
ਐਚਐਸਆਰਪੀ ਇਕ ਹੋਲੋਗ੍ਰਾਮ ਸਟਿੱਕਰ ਹੁੰਦਾ ਹੈ ਜਿਸ ਵਿੱਚ ਵਾਹਨ ਦੇ ਇੰਜਣ ਅਤੇ ਚੈਸੀ ਨੰਬਰ ਅੰਕਿਤ ਹੁੰਦੇ ਹਨ। ਵਾਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਨੂੰ ਇੱਕ ਪ੍ਰੈਸ਼ਰ ਮਸ਼ੀਨ ਦੇ ਨਾਲ ਲਿਖਿਆ ਜਾਂਦਾ ਹੈ। ਇਸ ਨੂੰ ਵਾਹਨ ‘ਤੇ ਲਗਾਉਂਦੇ ਸਮੇਂ ਇਕ ਲੌਕ ਪਿੰਨ ਲਗਾਈ ਜਾਂਦੀ ਹੈ ਜੋ ਲੱਗਣ ਤੋਂ ਬਾਅਦ ਖੁੱਲ੍ਹਦੀ ਨਹੀਂ। ਇਸ ਨਾਲ ਨੰਬਰ ਪਲੇਟਾਂ ਦੀ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ। ਜੇਕਰ ਤੁਸੀਂ ਵੀ ਉੱਚ ਸੁਰੱਖਿਆ ਦਾ ਰਜਿਸਟ੍ਰੇਸ਼ਨ ਪਲੇਟ ਆਪਣੇ ਵਾਹਨਾਂ ਲਈ ਚਾਹੁੰਦੇ ਹੋ।
ਅਤੇ ਚਾਹੁੰਦੇ ਹੋ ਕਿ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਤੁਸੀ ਆਨਲਾਈਨ ਮਾਧਿਅਮ ਰਾਹੀਂ ਇਸ ਲਈ ਅਪਲਾਈ ਕਰ ਸਕਦੇ ਹੋ। ਤੁਸੀਂ bookmyhsrp.com/index.aspx ਵੈੱਬਸਾਈਟ ਦੇ ਮਾਧਿਅਮ ਰਾਹੀਂ ਆਪਣੇ ਵਾਹਨਾਂ ਲਈ ਐਚ.ਐਸ.ਆਰ.ਪੀ. ਅਪਲਾਈ ਕਰ ਸਕਦੇ ਹੋ।
Previous Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
Next Postਹੁਣੇ ਹੁਣੇ ਕਿਸਾਨਾਂ ਨੇ ਵੱਡੀ ਮੀਟਿੰਗ ਕਰ ਕੇ ਲੈ ਲਿਆ ਹੁਣ ਇਹ ਵੱਡਾ ਫੈਸਲਾ